Shiromani Akali Dal protest: ਪੰਜਾਬ ਦੇ ਵਿੱਚ ਅਤੇ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਕਿਸਾਨਾਂ ਦੀ ਜੀਰੀ ਦੀ ਲਿਫਟਿੰਗ ਨਾ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਰਦਾਰ ਸੁਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਵਰਕਰ ਇਸ ਧਰਨੇ ਵਿੱਚ ਸ਼ਾਮਿਲ ਸਨ।
ਹਲਕਾ ਘਨੌਰ ਤੋਂ ਜਸਮੇਰ ਸਿੰਘ ਜੀ ਲਾਛੜ ਪਹੁੰਚੇ ਹੋਏ ਸਨ ਅਤੇ ਹਲਕਾ ਬਨੂੜ ਤੋਂ ਜਸਵਿੰਦਰ ਸਿੰਘ ਜੀ ਜੱਸੀ ਅਤੇ ਹੋਰ ਕਾਫੀ ਲੀਡਰ ਇਥੇ ਪਹੁੰਚੇ ਹੋਏ ਸਨ। ਜਿੰਨ੍ਹਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਅਤੇ ਆਖਿਆ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਨਹੀਂ ਕਰ ਰਹੀ। ਜਿਸ ਕਰਕੇ ਅੱਜ ਸਾਨੂੰ ਧਰਨਾ ਲਾਉਣਾ ਪਿਆ ਹੈ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਅਗਰ ਸਰਕਾਰ ਨੇ ਕੋਈ ਫੈਸਲਾ ਜਲਦੀ ਨਾ ਲਿਆ ਗਿਆ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਕਿਸਾਨ ਬਨੂੜ ਘਨੌਰ ਰਾਜਪੁਰਾ ਅਤੇ ਬਸੰਤਪੁਰੇ ਦੀਆਂ ਮੰਡੀਆਂ ਵਿੱਚ ਪੂਰੇ ਜੀਰੀ ਦੇ ਅੰਬਾਰ ਲੱਗੇ ਹੋਏ ਹਨ ਇਕ ਅਕਤੂਬਰ ਤੋਂ ਸਰਕਾਰੀ ਬੋਲੀ ਜੀਰੀ ਸ਼ੁਰੂ ਹੋਈ ਸੀ ਪਰ ਪੂਰਾ ਮਹੀਨਾ ਬੀਤ ਜਾਣ ਤੇ ਵੀ ਕੋਈ ਵੀ ਜੀਰੀ ਦੀ ਹੋ ਰਹੀ ਬਿਲਕੁਲ ਹੌਲੀ ਰਫਤਾਰ ਨਾਲ ਚੱਲ ਰਹੀ ਹੈ ਜਿਸ ਤੋਂ ਕਿਸਾਨ ਕਾਫੀ ਪਰੇਸ਼ਾਨ ਹਨ ਜਿਨਾਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕੀਤਾ ਜਾ ਰਿਹਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :