Ludhiana road accident: ਲੁਧਿਆਣਾ ਦੇ ਜਗਰਾਓਂ ਪੁਲ ਤੋ ਜਲੰਧਰ ਬਾਈਪਾਸ ਨੂੰ ਜਾਣ ਵਾਲੇ ਫਲਾਈ ਓਵਰ ‘ਤੇ ਅੱਜ ਉਸ ਵੇਲੇ ਹਾਦਸਾ ਵਾਪਰ ਗਿਆ। ਜਦੋਂ ਲੋਹੇ ਦੀਆਂ ਚਾਦਰਾਂ ਨਾਲ ਲੋਡ ਇੱਕ ਟਰੱਕ ਦੇ ਅੱਗੇ ਅਚਾਨਕ ਕਾਰ ਨੇ ਕੱਟ ਮਾਰ ਦਿੱਤਾ। ਜਿਸ ਕਰਕੇ ਸਮਾਨ ਟਰੱਕ ਵਿੱਚ ਭਾਰੀ ਹੋਣ ਕਰਕੇ ਇੱਕ ਸਾਈਡ ਨੂੰ ਹੋ ਗਿਆ ਅਤੇ ਟਰੱਕ ਦੀ ਬੋਡੀ ਨੂੰ ਤੋੜ ਕੇ ਸਾਰਾ ਸਮਾਨ ਬਾਹਰ ਡਿੱਗ ਗਿਆ।
ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਟਰੱਕ ਦਾ ਇੱਕ ਪਾਸਾ ਪੂਰੀ ਤਰਾਂ ਤਬਾਹ ਹੋ ਗਿਆ। ਸਵੇਰੇ ਹੋਏ ਇਸ ਹਾਦਸੇ ਕਰਕੇ ਪੁਲ ਤੇ ਵੀ ਜਾਮ ਲੱਗ ਗਿਆ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਦੂਜੇ ਟਰੱਕ ਵੱਲੋਂ ਸਮਾਨ ਸ਼ਿਫਟ ਕੀਤਾ ਜਾ ਰਿਹਾ। ਟਰੱਕ ਦੇ ਮਾਲਿਕ ਨੇ ਦੱਸਿਆ ਕਿ ਲੋਹੇ ਦੀਆਂ ਚਾਦਰਾਂ ਦੇ ਨਾਲ ਇਹ ਟਰੱਕ ਲੋਡ ਸੀ। ਟਰੱਕ ਲੁਧਿਆਣਾ ਤੋਂ ਜਲੰਧਰ ਜਾ ਰਿਹਾ ਸੀ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਜਗਰਾਓ ਪੁੱਲ ਤੋਂ ਬਾਈਪਾਸ ਜਾਂਦੇ ਹੋਏ ਇਹ ਹਾਦਸਾ ਵਾਪਰਿਆ। ਉਹਨਾਂ ਕਿਹਾ ਕਿ ਟਰੱਕ ਦਾ ਡਰਾਈਵਰ ਠੀਕ ਹੈ ਉਸ ਨੂੰ ਸੱਟਾ ਨਹੀਂ ਲੱਗੀਆਂ। ਪਰ ਤਿੰਨ-ਚਾਰ ਲੱਖ ਦਾ ਨੁਕਸਾਨ ਜਰੂਰ ਸਾਡਾ ਹੋਇਆ ਹੈ। ਉਹਨਾਂ ਕਿਹਾ ਕਿ ਦੂਜਾ ਟਰੱਕ ਮੰਗਾ ਕੇ ਉਸ ਵਿੱਚ ਹੁਣ ਸਮਾਨ ਸ਼ਿਫਟ ਕੀਤਾ ਜਾ ਰਿਹਾ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :