ਨਾਭਾ ‘ਚ ਪ੍ਰਦੂਸ਼ਣ ਨਾਲ ਲੋਕਾਂ ਦਾ ਬੁਰਾ ਹਾਲ, ਗਰਾਊਂਡ ਛੱਡ ਕੇ ਲੋਕਾਂ ਨੇ ਜੁਆਇੰਨ ਕੀਤਾ

Photo of author

By Stories


ਨਾਭਾ ਵਿੱਚ ਦਿਨੋ-ਦਿਨ ਵੱਧ ਰਹੇ ਪ੍ਰਦੂਸ਼ਣ ਤੇ ਚੱਲਦਿਆਂ ਜਿੱਥੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਰਿਹਾ। ਉਥੇ ਹੀ ਲੋਕਾਂ ਦੀ ਸੈਰ ਵੀ ਬੰਦ ਹੋ ਚੁੱਕੀ ਹੈ। ਲੋਕ ਆਪਣੇ ਸਰੀਰ ਨੂੰ ਫਿੱਟ ਰੱਖਣ ਦੇ ਲਈ ਹੁਣ ਜਿੰਮ ਵੱਲ ਰੁੱਖ ਕਰ ਰਹੇ ਹਨ ਅਤੇ ਸਵੇਰੇ ਸਵੇਰੇ ਜਿੰਮ ਵਿੱਚ ਹੋਣਾ ਕਾਫੀ ਰਸ਼ ਵਿਖਾਈ ਦੇਖਣ ਨੂੰ ਮਿਲ ਰਿਹਾ, ਦੂਜੇ ਪਾਸੇ ਹਸਪਤਾਲਾਂ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ, ਜ਼ਿਆਦਾਤਰ ਬੱਚੇ ਅਤੇ ਬਜ਼ੁਰਗ ਕਾਫੀ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਪਰਾਲੀ ਦੇ ਸਾੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਨਾਲ ਸਾਹ ਲੈਣ ‘ਚ ਤਕਲੀਫ਼, ਖੰਘ, ਜ਼ੁਕਾਮ, ਤਪਾਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖ਼ਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ ‘ਚ ਨੁਕਸ, ਅੱਖਾਂ ‘ਚ ਜਲਣ, ਚਮੜੀ ‘ਤੇ ਖਾਰਸ਼ ਆਦਿ।

ਇਸ਼ਤਿਹਾਰਬਾਜ਼ੀ

ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ‘ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਨਾਭਾ ਹਲਕੇ ਵਿੱਚ ਜਿੱਥੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਚੁੱਕੀ ਹੈ। ਉੱਥੇ ਹੀ ਛੋਟੇ ਛੋਟੇ ਬੱਚੇ ਵੀ ਇਸ ਜਹਰੀਲੀ ਧੂਏ ਦੇ ਨਾਲ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਹਨ। ਜ਼ਹਰੀਲੇ ਧੂਏ ਦੇ ਨਾਲ ਬੱਚਿਆਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ਼ਤਿਹਾਰਬਾਜ਼ੀ

ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ। ਇਕ ਸਰਵੇਖਣ ਅਨੁਸਾਰ ਪਿੰਡਾਂ ‘ਚ 80 ਫ਼ੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਪਾਏ ਗਏ। ਪਰਾਲੀ ਨੂੰ ਅੱਗ ਲਾ ਕੇ ਸਾੜਨ ਨਾਲ ਵੱਡੀ ਮਾਤਰਾ ‘ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਨ ਮਨੁੱਖ ‘ਚ ਸਾਹ, ਅੱਖਾਂ ‘ਚ ਜਲਨ ਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।

ਇਸ਼ਤਿਹਾਰਬਾਜ਼ੀ

ਪਰਾਲੀ ਤੇ ਹਵਾ ਪ੍ਰਦੂਸ਼ਣ ਤੋਂ ਬਚਣ ਲਈ ਡਾਕਟਰ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਬਾਹਰ ਜਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਘਰਾਂ ਅੰਦਰ ਰਹਿ ਕੇ ਕਸਰਤ ਕਰਨੀ ਚਾਹੀਦੀ ਹੈ। ਜ਼ਿਆਦਾ ਪ੍ਰਦੂਸ਼ਣ ਵਾਲੇ ਦਿਨਾਂ ਵਿੱਚ ਸਵੇਰ ਦੀ ਸੈਰ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇ ਹੋ ਸਕੇ ਤਾਂ ਲੋਕ ਘਰਾਂ ਦੇ ਏਅਰ ਪਿਊਰੀਫ਼ਾਇਰ ਦੀ ਇਸਤੇਮਾਲ ਕਰ ਸਕਦੇ ਹਨ। ਉਨ੍ਹਾਂ ਸਿਫ਼ਾਰਸ਼ ਕੀਤੀ ਕਿ ਸਾਹ ਦੀ ਸਮੱਸਿਆ ਵਾਲੇ ਕਿਸੇ ਵੀ ਵਿਅਕਤੀ ਨੂੰ ਨਿਯਮਿਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਵੇਲੇ ਮਾਸਕ ਪਹਿਨਣੇ ਚਾਹੀਦੇ ਹਨ।

ਇਸ਼ਤਿਹਾਰਬਾਜ਼ੀ

ਇਸ ਮੌਕੇ ‘ਤੇ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਅਸੀਂ ਸਵੇਰੇ ਸਵੇਰੇ ਗਰਾਊਂਡ ਵਿੱਚ ਸੈਰ ਕਰਨ ਲਈ ਜਾਂਦੇ ਸੀ ਪਰ ਗਰਾਊਂਡ ਵਿੱਚ ਇਨਾ ਪ੍ਰਦੂਸ਼ਣ ਹੈ ਕਿ ਸਾਹ ਲੈਣਾ ਵੀ ਔਖਾ ਹੋ ਚੁੱਕਾ ਹੈ, ਜਿਸ ਕਰਕੇ ਅਸੀਂ ਜਿਮ ਜੁਆਇਨ ਕੀਤਾ ਹੈ ਕਿਉਂਕਿ ਕਸਰਤ ਵੀ ਜਰੂਰੀ ਹੈ ਜਿਸ ਕਰਕੇ ਜਿੰਮ ਵਿੱਚ ਹੁਣ ਕਾਫੀ ਰਸ਼ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਜੇਕਰ ਅਸੀਂ ਗਰਾਊਂਡ ਵਿੱਚ ਸੈਰ ਕਰਾਂਗੇ ਜਾਂ ਕਸਰਤ ਕਰਾਂਗੇ ਸਾਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ।

ਇਸ਼ਤਿਹਾਰਬਾਜ਼ੀ

ਇਸ ਮੌਕੇ ‘ਤੇ ਜਿਮ ਦੇ ਮਾਲਕ ਜੇਸੀ ਨੇ ਕਿਹਾ ਕਿ ਬਾਹਰ ਬਹੁਤ ਹੀ ਜ਼ਿਆਦਾ ਪ੍ਰਦੂਸ਼ਣ ਹੈ ਅਤੇ ਜ਼ਿਆਦਾਤਰ ਲੋਕ ਕਸਰਤ ਕਰਨ ਦੇ ਲਈ ਜਿਮ ਜੁਆਇਨ ਕਰ ਰਹੇ ਹਨ ਅਤੇ ਆਫ ਸੀਜਨ ਵਿੱਚ ਬਹੁਤ ਜਿਆਦਾ ਰਸ਼ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੋਕ ਨਹੀਂ ਚਾਹੁੰਦੇ ਕਿ ਅਸੀਂ ਬਾਹਰ ਸੈਰ ਕਰੀਏ ਅਤੇ ਬਿਮਾਰੀਆਂ ਸਾਨੂੰ ਲੱਗਣ ਜਿਸ ਕਰਕੇ ਜਿੰਮ ਵਿੱਚ ਲੜ ਕੇ ਅਤੇ ਲੜਕੀਆਂ ਬਹੁਤ ਤਾਦਾਦ ਵਿੱਚ ਆ ਰਹੀਆਂ ਹਨ।

ਇਸ਼ਤਿਹਾਰਬਾਜ਼ੀ



Source link

Leave a Comment