ਕਿਸਾਨਾਂ ਦੀ ਰਾਤ ਰਾਹਤ ਦੀ ਖਬਰ ਉਸ ਸਮੇਂ ਸਾਹਮਣੇ ਆਈ ਜਦੋਂ ਰਾਜਪੁਰਾ ਰੇਲਵੇ ਸਟੇਸ਼ਨ ਤੇ ਖਾਦ ਦਾ ਰੈਕ ਲੱਗਿਆ, ਇੱਥੇ ਇਹ ਦੱਸਣ ਯੋਗ ਹੈ ਕਿ ਖਾਦ ਦੇ ਰੈਕ ਜਦੋਂ ਵਿਤਰਣਕੀਤਾ ਜਾ ਰਿਹਾ ਸੀ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਅਣਸਗਾਵੀ ਘਟਨਾ ਤੋਂ ਨਜਿਠਿਆ ਜਾ ਸਕੇ। ਗੌਰ ਹੋਵੇ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਕਣਕ ਦੀ ਫਸਲ ਬੀਜੀ ਜਾਣੀ ਹੈ ਪਰ ਮਾਰਕੀਟ ਦੇ ਵਿੱਚ ਖਾਦ ਉਪਲਬਧ ਨਾ ਹੋਣ ਕਰਕੇ ਉਹਨਾਂ ਨੂੰ ਫਸਲ ਬੀਜਣ ਵਿੱਚ ਦੇਰੀ ਹੋ ਰਹੀ ਹੈ, ਜਿਸ ਕਰਕੇ ਕਿਸਾਨਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ। ਏਨਾ ਹੀ ਨਹੀਂ ਪੰਜਾਬ ਵਿੱਚ ਕਿਸਾਨ ਯੂਨੀਅਨ ਵੱਲੋਂ ਖਾਦ ਦੇ ਕਿੱਲਤ ਨੂੰ ਲੈ ਕੇ ਸਰਕਾਰ ਉੱਤੇ ਕਈ ਤਰ੍ਹਾਂ ਦੇ ਨਿਸ਼ਾਨੇ ਲਾਏ ਜਾ ਚੁੱਕੇ ਹਨ ਤੇ ਸੜਕਾਂ ਤੱਕ ਜਾਮ ਕੀਤੀਆਂ ਜਾ ਚੁੱਕੀਆਂ ਹਨ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਮੇਂ ਸਿਰ ਖਾਦ ਨਾਲ ਮਿਲਣ ਕਰਕੇ ਫਸਲ ਬੀਜਣ ਵਿੱਚ ਦੇਰੀ ਹੋ ਸਕਦੀ ਹੈ।
ਪੰਜਾਬ ਸਰਕਾਰ ਕਿਸਾਨਾਂ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਤੱਕ ਨੂੰ ਕੇਂਦਰ ਤੱਕ ਨੂੰ ਅਵਗਤ ਕਰਵਾ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਕੱਲ ਜਿਸ ਤਰ੍ਹਾਂ ਹੀ ਰਾਜਪੁਰਾ ਰੇਲਵੇ ਸਟੇਸ਼ਨ ਤੇ ਖਾਦ ਦਾ ਉਤਰਨ ਦੀ ਖਬਰ ਸਾਹਮਣੇ ਆਈ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਮੀਟਿੰਗ ਕਰਕੇ ਇਹ ਸੁਨਿਸ਼ਚਿਤ ਕੀਤਾ ਗਿਆ ਕਿ ਕਿਸੇ ਤਰ੍ਹਾਂ ਦੇ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਕਿਉਂਕਿ ਕਿਸਾਨਾਂ ਵਿੱਚ ਖਾਦ ਦੇ ਕਮੀ ਨੂੰ ਲੈ ਕੇ ਗੁੱਸਾ ਜਗ ਜਾਹਿਰ।
ਦੱਸਿਆ ਜਾਂਦਾ ਹੈ ਕਿ ਖਾਦ ਦਾ ਰੈਕ ਲੱਗਣ ਤੋਂ ਬਾਅਦ ਜਿਹੜਾ 60% ਨਿਯਮਾਂ ਦੇ ਮੁਤਾਬਿਕ ਮਾਰਕ ਪੈਡ ਨੂੰ ਦਿੱਤਾ ਦਿੱਤਾ ਜਾਣਾ ਸੀ, ਉਹ ਉਸ ਨੂੰ ਵਿਤਰਣਕਰ ਦਿੱਤਾ ਗਿਆ ਤੇ ਬਾਕੀ ਦੁਕਾਨਦਾਰਾਂ ਨੂੰ ਦਿੱਤਾ ਗਿਆ ਤਾਂ ਕਿ ਕਿਸਾਨਾਂ ਨੂੰ ਉਹ ਵੇਚ ਸਕਣ। ਇਸ ਮੌਕੇ ਕੰਪਨੀ ਅਧਿਕਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਨੀਵਾਂ ਦੇ ਮੁਤਾਬਿਕ ਜਿਹੜਾ ਵੀ ਖਾਦ ਦਾ ਰੈਕ ਰੇਲਵੇ ਸਟੇਸ਼ਨ ਤੇ ਉਤਰਿਆ ਹੈ, ਉਹ 60% ਮਾਰਕ ਫੈਡ ਨੂੰ ਵਿਤਰਨ ਕਰ ਦਿੱਤਾ ਗਿਆ ਹੈ ਤਾਂ ਕਿ ਉਹ ਅੱਗੇ ਸੁਸਾਇਟੀਆਂ ਨੂੰ ਵੰਡ ਸਕਣ। ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਖਾਦ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ।
- First Published :