ਮਾਮਲਾ ਲੁਧਿਆਣਾ ਦੇ ਮਾਡਲ ਟਾਊਨ ਸਰਕਾਰੀ ਸਕੂਲ ਦਾ ਹੈ, ਜਿੱਥੇ ਦੇਰ ਸ਼ਾਮ ਸਕੂਲ ਦੀ ਛੁੱਟੀ ਤੋਂ ਬਾਅਦ ਉਸਦੇ ਹੀ ਸਾਥੀ ਦੋਸਤਾਂ ਵੱਲੋਂ ਪੁਰਾਣੀ ਰੰਜਿਸ਼ ਦੇ ਚਲਦਿਆਂ ਉਸ ਦੇ ਉੱਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਜ਼ਖਮੀ ਹਾਲਤ ‘ਚ ਨੌਜਵਾਨ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਉਸਦੇ ਪਰਿਵਾਰ ਨੇ ਵੀ ਆਰੋਪੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਹੀ ਸਕੂਲ ਪ੍ਰਸ਼ਾਸਨ ਤੇ ਵੀ ਸਵਾਲ ਚੁੱਕੇ ਨੇ ਹਾਲਾਂਕਿ ਨੌਜਵਾਨ ਨੇ ਕਿਹਾ ਕਿ ਪਹਿਲਾਂ ਗੱਲਬਾਤ ਹੋਈ ਸੀ ਅਤੇ ਇਹ ਮਾਮਲਾ ਸੁਲਝ ਗਿਆ ਸੀ।
ਇਹ ਵੀ ਪੜ੍ਹੋ:
ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਦੀ ਠੱਗੀ ਕਰਨ ਵਾਲਾ ਗਿਰੋਹ ਕਾਬੂ… 20 ਲੱਖ ਦੀ ਨਕਦੀ ਵੀ ਹੋਈ ਬਰਾਮਦ
ਪਰ ਬਾਅਦ ’ਚ ਨੌਜਵਾਨਾਂ ਨੇ ਹਥਿਆਰ ਨਾਲ ਉਸ ਦੇ ਉੱਤੇ ਵਾਰ ਕਰ ਦਿੱਤਾ। ਜਿਸ ਦੇ ਚਲਦੇ ਉਹ ਜ਼ਖਮੀ ਹੋ ਗਿਆ ਉੱਧਰ ਟੀਚਰਾਂ ਨੇ ਇਸ ਮਾਮਲੇ ਨੂੰ ਦੇਖਿਆ ਅਤੇ ਨੌਜਵਾਨ ਨੂੰ ਛੁਡਵਾਇਆ ਹੈ। ਦੱਸ ਦਈਏ ਕਿ ਪਹਿਲਾਂ ਵੀ ਇਸ ਪ੍ਰਕਾਰ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ। ਵਿਦਿਆਰਥੀਆਂ ਦੇ ਵਿੱਚ ਸਹਿਣਸ਼ੀਲਤਾ ਘੱਟ ਹੋਣ ਕਰਕੇ ਇਸ ਤਰੀਕੇ ਦੀਆਂ ਘਨਟਾਵਾਂ ਨੂੰ ਅੰਜਾਮ ਦਿੰਦੇ ਹਨ।
ਪੜਨ ਲਿਖਣ ਦੀ ਉਮਰ ਵਿੱਚ ਕੁਝ ਵਿਦਿਆਰਥੀ ਲੜਾਈ ਝਗੜੇ ਕਰਦੇ ਨੇ। ਜੇਕਰ ਮਾਪੇ ਤੇ ਟੀਚਰ ਇਨ੍ਹਾਂ ਵੱਲ ਖਾਸ ਧਿਆਨ ਦੇਣ ਤੇ ਇਨਾਂ ਨੂੰ ਚੰਗੀ ਸੇਧ ਦੇਣ ਤਾਂ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :