ਛੱਠ ਪੂਜਾ ਦਾ ਤਿਉਹਾਰ ਮਨਾ ਰਹੇ ਇਸ ਪਰਿਵਾਰ ਦੇ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਦੋਂ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ । ਨੌਜਾਵਨ ਹਾਈਵੋਲਟੇਜ ਤਾਰਾਂ ਦੀ ਚਪੇਟ ਵਿੱਚ ਆ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ । ਨੌਜਾਵਨ ਗੰਨਾ ਲੈ ਕੇ ਛੱਤ ਉੱਤੇ ਜਾ ਰਿਹਾ ਸੀ ਕਿ ਗੰਨੇ ਹਾਈਵੋਲਟੇਜ ਤਾਰਾਂ ਜੋ 66 ਕੇਵੀ ਦੀਆਂ ਸਨ ਉਸਨੂੰ ਲੱਗ ਗਏ ਜਿਸ ਕਾਰਨ ਨੌਜਵਾਨ ਦੀ ਥਾਂ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੌਂਟੂ ਕੁਮਾਰ ਦੇ ਵੱਜੋਂ ਹੋਈ ਹੈ ਜਿਸਦੀ ਉਮਰ ਮਹਿਜ਼ 25 ਸਾਲ ਦੀ ਹੀ ਸੀ ਜਿਸਦਾ ਅਜੇ 8 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਮੌਂਟੂ ਮੂਲ ਰੂਪ ਤੋਂ ਬਿਹਾਰ ਦੇ ਜ਼ਿਲ੍ਹਾ ਸਮਸਤੀਪੁਰ ਦਾ ਰਹਿਣ ਵਾਲਾ ਸੀ ਅਤੇ ਹਰਿਆਣਾ ਦੇ ਵਿੱਚ ਕੰਮ ਕਰਦਾ ਸੀ। ਦੋ ਦਿਨ ਪਹਿਲਾਂ ਹੀ ਮੌਂਟੂ ਆਪਣੀ ਪਤਨੀ ਦੇ ਨਾਲ ਖੰਨਾ ’ਚ ਆਪਣੇ ਰਿਸ਼ਤੇਦਾਰਾਂ ਦੇ ਘਰ ਛੱਠ ਪੂਜਾ ਮਨਾਉਣ ਆਇਆ ਹੋਇਆ ਸੀ, ਕਿ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਮੌਂਟੂ ਦੇ ਰਿਸ਼ਤੇਦਾਰ ਸ਼ੰਕਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸਦੀ ਬੇਟੀ ਦਾ ਜਨਮਦਿਨ ਸੀ ਜਿਸਦੇ ਚਲਦੇ ਉਸਨੇ ਆਪਣੇ ਸਾਢੂ ਅਤੇ ਸਾਲੀ ਨੂੰ ਹਰਿਆਣਾ ਤੋਂ ਬੁਲਾਇਆ ਸੀ ਤਾਂਕਿ ਉਹ ਛੱਠ ਪੂਜਾ ਦਾ ਤਿਉਹਾਰ ਉਨ੍ਹਾਂ ਕੋਲ ਮਨਾ ਸਕਣ ਪਰ ਜਦੋਂ ਮੌਂਟੂ ਪੂਜਾ ਦੇ ਲਈ ਗੰਨੇ ਲੈ ਕੇ ਛੱਤ ਉੱਤੇ ਜਾ ਰਿਹਾ ਸੀ ਤਾਂ 66 ਕੇਵੀ ਬਿਜਲੀ ਦੀਆਂ ਤਾਰਾਂ ਦੇ ਨਾਲ ਗੰਨੇ ਛੂਹ ਗਏ ਅਤੇ ਇਹ ਭਾਣਾ ਵਾਪਰ ਗਿਆ। ਨੌਜਵਾਨ ਮੌਂਟੂ ਦੀ ਮੌਤ ਦੇ ਕਾਰਨ ਪਰਿਵਾਰ ਦੇ ਵਿੱਚ ਤਿਉਹਾਰ ਵਾਲੇ ਦਿਨ ਸੌਗ ਦੀ ਲਹਿਰ ਛਾ ਗਈ, ਨੌਜਵਾਨ ਦੀ ਪਤਨੀ ਦਾ ਰੋ-ਰੋ ਬੁਰਾ ਹਾਲ ਹੋ ਗਿਆ।
? ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
? ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
? Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
? ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :