Chhath Puja: ਛੱਠ ਪੂਜਾ ਦੇ ਤਿਉਹਾਰ ਦੀਆਂ ਹਰ ਪਾਸੇ ਰੌਣਕਾਂ ਦੇਖਣ ਨੂੰ ਮਿਲੀਆਂ ਹਨ। ਜਿੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਛੱਠ ਪੂਜਾ ਨੂੰ ਲੈ ਕੇ ਸੂਰਜ ਚੜਦੇ ਹੀ ਅਰਘ ਦੇਣ ਲਈ ਸ਼ਰਧਾਲੂ ਪਹੁੰਚ ਗਏ। ਸਤਲੁਜ ਦਰਿਆ ਅਤੇ ਪੱਖੋਵਾਲ ਰੋਡ ਸਥਿਤ ਸਿਧਵਾਂ ਨਹਿਰ ਦੇ ਕਿਨਾਰੇ ਸ਼ਰਧਾਲੂਆਂ ਨੇ ਛੱਠ ਪੂਜਾ ਦੀ ਕੀਤੀ ਤੇ 36 ਘੰਟਿਆਂ ਬਾਅਦ ਖੋਲ੍ਹਿਆ ਵਰਤ। ਸਵੇਰੇ ਤੋਂ ਹੀ ਸ਼ਰਧਾਲੂ ਅਰਘ ਦੇਣ ਦਰਿਆ ਦੇ ਕੰਢੇ ਪਹੁੰਚ ਗਏ। ਜਿੱਥੇ ਸ਼ਰਧਾਲੂਆਂ ਨੇ ਅਰਘ ਦੇਣ ਦੀ ਰਸਮ ਅਦਾ ਕੀਤੀ। ਇਸ ਦੇ ਨਾਲ ਹੀ ਛੱਠ ਵਰਤ ਵੀ ਸੰਪੰਨ ਹੋ ਗਿਆ ਹੈ।
ਇੱਕ ਦਿਨ ਪਹਿਲਾਂ ਸੂਰਜ ਢਲਦੇ ਸ਼ਹਿਰ ਵਿਚ ਬਣਾਏ ਗਏ ਸਾਰੇ ਘਾਟ ਸ਼ਰਧਾਲੂਆਂ ਨਾਲ ਭਰ ਗਏ। ਇੱਥੇ ਸੂਰਜ ਦੇਵਤਾ ਅੱਗੇ ਸੁਹਾਗਣਾ ਨੇ ਪਤੀ ਤੇ ਬੱਚਿਆਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਮੰਨਿਆ ਜਾਂਦਾ ਹੈ ਕਿ ਇਸ ਛੱਠ ਪੂਜਾ ਦੇ ਨਾਲ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਤਿਉਹਾਰ ਨੂੰ ਲੈ ਕੇ ਇਲਾਕੇ ਦੇ ਹਜ਼ਾਰਾਂ ਘਰਾਂ ਵਿੱਚ ਛੱਠ ਪੂਜਾ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਨੂੰ ਦੇਖ ਕੇ ਸਾਰਾ ਮਾਹੌਲ ਭਗਤੀ ਵਾਲਾ ਹੋ ਗਿਆ। ਛੱਠ ਪੂਜਾ ਦੇ ਤਿਉਹਾਰ ਵਿੱਚ ਛੱਠ ਪੂਜਾ ਤੋਂ ਪਹਿਲਾਂ ਵਰਤ ਰੱਖਿਆ ਜਾਂਦਾ ਹੈ ਜੋ 36 ਘੰਟਿਆਂ ਲ਼ਈ ਹੁੰਦਾ ਹੈ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਵਰਤ ਇੱਕ ਕਠਿਨ ਤਪੱਸਿਆ ਵਾਂਗ ਹੈ। ਇਹ ਛੱਠ ਪੂਜਾ ਦੇ ਵਰਤ ਨੂੰ ਜ਼ਿਆਦਾਤਰ ਔਰਤਾਂ ਦੁਆਰਾ ਰੱਖਿਆ ਜਾਂਦਾ ਹੈ। ਕੁਝ ਪੁਰਸ਼ ਵੀ ਇਹ ਵਰਤ ਰੱਖਦੇ ਹਨ। ਛੱਠ ਪੂਜਾ ਦੇ ਚੌਥੇ ਦਿਨ ਛੱਠ ਪੂਜਾ ਦਾ ਵਰਤ ਰੱਖਣ ਵਾਲੀਆਂ ਔਰਤਾਂ ਅਤੇ ਪੁਰਸ਼ ਇਸ ਵਰਤ ਨੂੰ ਆਪਣੇ ਆਖਰੀ ਦਿਨ ਪੂਜਾ ਤੋਂ ਬਾਅਦ ਹੀ ਖੋਲਦੇ ਹਨ। ਮਈਆ ਦੀ ਕਠੋਰ ਤਪੱਸਿਆ ਕੀਤੀ ਗਈ ਅਤੇ ਛੱਠ ਵਰਤ ਰੱਖਣ ਵਾਲੇ ਲੋਕਾਂ ਨੇ ਜਿਵੇਂ ਹੀ ਸੂਰਜ ਦੇਵਤਾ ਦੀ ਪਹਿਲੀ ਕਿਰਨ ਦੇ ਦਰਸ਼ਨ ਕੀਤੇ ਤਾਂ ਸੂਰਜ ਦੇਵਤਾ ਨੂੰ ਧੂਪ-ਅਗਰਬੱਤੀ ਕੀਤੀ ਤੇ ਇਸ ਦੇ ਨਾਲ ਹੀ ਛੱਠ ਵਰਤ ਵੀ ਸਮਾਪਤ ਹੋ ਗਿਆ। ਨਜ਼ਾਰਾ ਇੰਝ ਲੱਗ ਰਿਹਾ ਸੀ ਜਿਵੇਂ ਦੀਵਾਲੀ ਦਾ ਮਾਹੌਲ ਹੋਵੇ, ਇੱਥੇ ਦੀਵੇ ਜਗਾਉਣ ਦੇ ਨਾਲ-ਨਾਲ ਪਟਾਕੇ ਵੀ ਚਲਾਏ ਗਏ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :