ਪ੍ਰਿੰਕਲ ਗੋਲੀਕਾਂਡ ‘ਚ ਪੁਲਿਸ ਦੇ ਵੱਡੇ ਖੁਲਾਸੇ, ਹਨੀ ਸੇਠੀ ਦਾ ਹੋਇਆ ਜ਼ਿਕਰ, ਸੁਣੋ ਕਿਵੇ

Photo of author

By Stories


ਲੁਧਿਆਣਾ ਦੇ ਵਿੱਚ ਬੀਤੇ ਦਿਨ ਸੋਸ਼ਲ ਮੀਡੀਆ ਤੇ ਐਕਟਿਵ ਗੁਰਵਿੰਦਰ ਸਿੰਘ ਉਰਫ਼ ਪ੍ਰਿੰਕਲ ‘ਤੇ ਹੋਈ ਗੋਲੀਬਾਰੀ ਦੇ ਮਾਮਲੇ ਦੇ ਵਿੱਚ ਪੁਲਿਸ ਨੇ 2 ਮੁੱਖ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਦੋਵੇਂ ਹੀ ਇਲਾਜ ਅਧੀਨ ਹਨ। ਮੁਲਜ਼ਮ ਰਿਸ਼ਬ ਬੈਨੀਪਾਲ ਅਤੇ ਸੁਸ਼ੀਲ ਜੱਟ ਨੂੰ ਪੁਲਿਸ ਨੇ ਉਸ ਵੇਲੇ ਗ੍ਰਿਫਤਾਰ ਕਰ ਲਿਆ, ਇਸ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀ ਸ਼ੁਭਮ ਅਗਰਵਾਲ ਨੇ ਦਿੱਤੀ ਹੈ। ਮੌਕੇ ਤੇ 17 ਜਿੰਦਾ ਰੌਂਦ ਤੇ ਕੁਝ ਖੋਲ ਵੀ ਬਰਮਾਦ ਹੋਏ ਹਨ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੇ ਦੌਰਾਨ ਇਹਨਾਂ ਦੋਵਾਂ ਨੂੰ ਵੀ ਗੋਲੀਆਂ ਲੱਗੀਆਂ ਸਨ। ਪੁਲਿਸ ਦੇ ਦੇਰ ਰਾਤ ਤੱਕ ਇਹਨਾਂ ਦਾ ਪਿੱਛਾ ਕਰਦੀ ਰਹੀ। ਜਿਸ ਤੋਂ ਪੁਲਿਸ ਨੇ ਇਨ੍ਹਾਂ ਨੂੰ ਰਾਊਂਡਅਪ ਕਰ ਲਿਆ ਅਤੇ ਡੀਐਮਸੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ। ਮੁਲਜ਼ਮ ਨਾਨੂ ਤੇ ਪਹਿਲਾਂ ਹੀ 2 ਦਰਜਨ ਤੋਂ ਵੱਧ ਮਾਮਲੇ ਦਰਜ ਹਨ।

ਇਸ਼ਤਿਹਾਰਬਾਜ਼ੀ

ਜਾਣਕਾਰੀ ਦਿੰਦੇ ਸ਼ੁਭਮ ਅੱਗਰਵਾਲ ਨੇ ਕਿਹਾ ਕਿ ਮੁਲਜ਼ਮ ਪਹਿਲਾਂ ਵੀ ਇਕ ਦੂਜੇ ਦੇ ਵਿਰੁੱਧ ਸੋਸ਼ਲ ਮੀਡੀਆ ਹੈ ਕਾਫੀ ਵੀਡੀਓ ਪਾਉਂਦੇ ਸਨ। ਉਨ੍ਹਾਂ ਦੱਸਿਆ ਕਿ 32 ਬੋਰ ਹਥਿਆਰ ਵੀ ਮੌਕੇ ਤੋਂ ਬਰਾਮਦ ਹੋਇਆ ਹੈ। ਜੋ ਕਿ ਗੈਰਕਾਨੂੰਨੀ ਹੈ। ਇਸ ਹਮਲੇ ਦੇ ਵਿੱਚ ਪ੍ਰਿੰਕਲ ਦੇ 7 ਗੋਲੀਆਂ ਲੱਗੀਆਂ ਸਨ ਜਿਸ ਨੂੰ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਰੀਸ਼ਬ ਅਤੇ ਸੁਸ਼ੀਲ ਨੂੰ ਗੋਲੀਬਾਰੀ ਦੇ ਦੌਰਾਨ ਗੋਲੀਆਂ ਲੱਗੀਆਂ ਸਨ ਕਿਉਂਕਿ ਪ੍ਰਿੰਕਲ ਵੱਲੋਂ ਵੀ ਇਹਨਾਂ ਮੁਲਜ਼ਮਾਂ ਤੇ ਫਾਇਰ ਕੀਤੇ ਗਏ ਸਨ। ਫਿਲਹਾਲ ਉਹਨਾਂ ਦੋਵਾਂ ਦੀ ਹਾਲਤ ਪੁਲਿਸ ਨੇ ਖਤਰੇ ਤੋਂ ਬਾਅਦ ਦੱਸੀ ਹੈ।

ਇਸ਼ਤਿਹਾਰਬਾਜ਼ੀ

ਸ਼ੁਭਮ ਅੱਗਰਵਾਲ ਨੇ ਕਿਹਾ ਦੋਵੇਂ ਜਦੋਂ ਫਿਟ ਹੋ ਜਾਣਗੇ ਤਾਂ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰੀਂਕਲ ਦੇ 7 ਗੋਲੀਆਂ ਲੱਗੀਆਂ ਜਦੋਂ ਕੇ ਨਵਜੀਤ ਦੇ ਪਿੱਠ ਤੇ 2 ਗੋਲੀਆਂ ਲੱਗੀਆਂ ਨੇ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ ਨੇ। ਇਨ੍ਹਾਂ ਤੇ ਪਰਿੰਕਲ ਨੇ ਆਪਣੇ ਲਾਇਸੰਸੀ 30 ਬੋਰ ਦੇ ਨਾਲ ਫਾਇਰ ਕੀਤੇ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਹੀ ਇਸ ਨੂੰ ਅਸਲਾ ਲਾਇਸੰਸ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਮੁਲਜ਼ਮਾਂ ਨੂੰ ਦੁਰਗਾ ਮਾਤਾ ਮੰਦਿਰ ਕੋਲ ਹੋ ਰਾਊਂਡ ਅਪ ਕੀਤਾ ਸੀ। ਸ਼ੁਭਮ ਅਗਰਵਾਲ ਨੇ ਕਿਹਾ ਕਿ ਦੋਵਾਂ ਦੀ ਹਾਲਤ ਠੀਕ ਹੋਣ ਤੋਂ ਬਾਅਦ ਇਹਨਾਂ ਦੇ ਬਿਆਨ ਲਏ ਜਾਣਗੇ ਅਤੇ ਉਸ ਤੋਂ ਬਾਅਦ ਅੱਗੇ ਦੀ ਹੋਰ ਤਫਤੀਸ਼ ਕੀਤੀ ਜਾਵੇਗੀ ਉਹਨਾਂ ਕਿਹਾ ਕਿ 6 ਤੋਂ 7 ਮੁਲਜ਼ਮ ਇਸ ਵਾਰਦਾਤ ਦੇ ਵਿੱਚ ਸ਼ਾਮਿਲ ਹਨ। ਉਹਨਾਂ ਕਿਹਾ ਕਿ ਇਹ ਇੱਕ ਮੌਕੇ ਤੋਂ ਐਕਟੀਵਾ ਵੀ ਖੋ ਕੇ ਫਰਾਰ ਹੋਏ ਸਨ। ਅਸੀਂ ਉਸ ਮਾਮਲੇ ਦੇ ਵਿੱਚ ਐਫਆਈਆਰ ਦੇ ਵਿੱਚ ਵਾਧਾ ਕੀਤਾ ਹੈ ਇਹਨਾਂ ਨੇ ਆਪਣੀ ਇੱਕ ਮੋਟਰਸਾਈਕਲ ਵੀ ਉੱਥੇ ਛੱਡ ਦਿੱਤੀ ਸੀ। ਹਨੀ ਸੇਠੀ ਮਾਮਲੇ ‘ਚ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਪੂਰੀ ਜਾਂਚ ਕਰ ਰਹੇ ਨੇ।

ਇਸ਼ਤਿਹਾਰਬਾਜ਼ੀ
  • First Published :



Source link

Leave a Comment