ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਦਾਣਾ ਮੰਡੀ ਅਖਵਾਉਣ ਵਾਲੀ ਜਗਰਾਓਂ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਨਾ ਹੋਣ ਕਰਨ ਕਿਸਾਨ ਫਿਰ ਪਰੇਸ਼ਾਨ ਦਿਖਾਈ ਦੇ ਰਹੇ ਹਨ। ਮੰਡੀ ਦੇ ਵਿੱਚ ਲੇਬਰ ਦੀ ਕਮੀ ਹੋਣ ਕਾਰਨ ਆੜ੍ਹਤੀਆਂ ਅਤੇ ਮਜ਼ਦੂਰ ਯੂਨੀਅਨ ਸਮੇਤ ਟਰੱਕਾਂ ਵਾਲਿਆਂ ਦੇ ਸਾਹ ਸੁੱਕੇ ਪਏ ਹਨ ਕਿਉਂਕਿ ਜਗਰਾਓਂ ਦੀ ਮੇਨ ਮੰਡੀ ਵਿੱਚ 20 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਖੁੱਲ੍ਹੇ ਆਸਮਾਨ ਥੱਲੇ ਪਈਆਂ ਹੋਈਸ਼ ਹਨ ਅਤੇ ਬਾਰਿਸ਼ ਕਿਸੇ ਵੀ ਵੇਲੇ ਆ ਸਕਦੀ ਹੈ। ਜਿਸ ਕਰਕੇ ਝੋਨਾ ਹੱਦ ਨਾਲੋਂ ਜਿਆਦਾ ਖ਼ਰਾਬ ਹੋ ਸਕਦਾ ਹੈ ਅਤੇ ਇਸ ਮੌਕੇ ਝੋਨਾ ਖ਼ਰਾਬ ਹੋਇਆ ਤਾਂ ਸਰਕਾਰ ਦੀਆਂ ਦਿੱਕਤਾਂ ਬਹੁਤ ਵਧ ਜਾਣਗੀਆਂ। ਮੰਡੀਆਂ ‘ਚੋਂ ਝੋਨੇ ਦੀ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਖ-ਵੱਖ ਸਥਾਨਾਂ ‘ਤੇ ਰੋਸ-ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਕਈ ਜਗ੍ਹਾ ‘ਤੇ ਕਿਸਾਨਾਂ ਦੇ ਵੱਲੋਂ ਚੱਕਾ ਜਾਮ ਕਰ ਮੁਜ਼ਾਰਾ ਵੀ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆੜਤੀ ਐਸੋਸੇਸ਼ਨ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਦੱਸਿਆ ਕਿ 20 ਲੱਖ ਦੇ ਕਰੀਬ ਝੋਨੇ ਦੀਆਂ ਬੋਰੀਆਂ ਜਗਰਾਓਂ ਦੀਆਂ ਮੰਡੀਆਂ ਵਿੱਚ ਪਈਆਂ ਹਨ ਅਤੇ ਖੇਤਾਂ ਵਿਚ ਖੜਾ ਝੋਨਾ ਵੀ ਜੇਕਰ ਮੰਡੀਆਂ ਵਿਚ ਆ ਗਿਆ ਤਾਂ ਜਗਰਾਓਂ ਮੰਡੀ ਵਿੱਚ 8 ਤੋਂ 10 ਲੱਖ ਬੋਰੀ ਹੋਰ ਵਧ ਜਾਵੇਗੀ ਅਤੇ ਜੇਕਰ ਲਿਫਟਿੰਗ ਦੀ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਇਹ ਝੋਨੇ ਦਾ ਸੀਜਨ ਦਿਸੰਬਰ ਦੇ ਆਖਿਰੀ ਹਫਤੇ ਤੱਕ ਪਹੁੰਚ ਕੇ ਸਮਾਪਤ ਹੋਵੇਗਾ। ਉਨਹਾਂ ਕਿਹਾ ਜੇ ਕਰ ਬਾਰਿਸ਼ ਹੋ ਗਈ ਤਾਂ ਲੱਖਾਂ ਬੋਰੀਆਂ ਦਾ ਝੋਨਾ ਖ਼ਰਾਬ ਹੋ ਜਾਵੇਗਾ, ਜਿਸਨੂੰ ਸ਼ੈਲਰ ਵਾਲੇ ਵੀ ਆਪਣੇ ਸ਼ੈਲੇਰਾ ਵਿੱਚ ਕਦੇ ਨਹੀਂ ਲਗਵਾਉਣਗੇ। ਇਸ ਲਈ ਲੇਬਰ ਦੇ ਠੇਕੇਦਾਰ ਨੂੰ ਆਪਣੀ ਲੇਬਰ ਦੀ ਕਮੀ ਜਲਦ ਹੀ ਪੂਰੀ ਕਰਨੀ ਚਾਹੀਦੀ ਹੈ ਜਾਂ ਫੂਡ ਸਪਲਾਈ ਵਿਭਾਗ ਨੂੰ ਇਸ ਵੱਲ ਜਲਦੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਠੇਕੇਦਾਰ ਵਿਭਾਗ ਕੋਲ ਝੂਠ ਬੋਲ ਰਿਹਾ ਹੈ ਕਿ ਉਸਦੇ ਕੋਲ ਲੇਬਰ ਪੂਰੀ ਹੈ ਜਦਕਿ ਉਸਦੇ ਕੋਲ ਲੋੜੀਂਦਾ ਲੇਬਰ ਤੋਂ ਵੀ ਅੱਧੀ ਲੇਬਰ ਹੈ।
ਇਸ ਮੌਕੇ ਗੱਲਾ ਮਜ਼ਦੂਰ ਯੂਨੀਅਨ ਦੇ ਸੈਕਟਰੀ ਬਲਜਿੰਦਰ ਸਿੰਘ ਅਤੇ ਟਰੱਕਾਂ ਵਾਲਿਆਂ ਨੇ ਵੀ ਕਿਹਾ ਕਿ ਠੇਕੇਦਾਰ ਕੋਲ ਲੇਬਰ ਪੂਰੀ ਨਹੀਂ ਹੈ,ਜਿਸ ਕਰਕੇ ਉਹ ਲਿਫਟਿੰਗ ਨਾ ਹੋਣ ਕਰਕੇ ਖੱਜਲ-ਖੁਆਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਸਰਕਾਰ ਨੂੰ ਅਪੀਲ ਹੈ ਕਿ ਠੇਕੇਦਾਰ ਕੋਲੋਂ ਜਲਦੀ ਲੇਬਰ ਪੂਰੀ ਕਰਵਾ ਕੇ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਲੇਬਰ ਦੇ ਠੇਕੇਦਾਰ ਵਿੱਕੀ ਨੇ ਕਿਹਾ ਕਿ ਉਸਦੇ ਕੋਲ 550 ਤੋਂ 600 ਬੰਦੇ ਦੀ ਲੇਬਰ ਹੈ ਅਤੇ ਲਿਫਟਿੰਗ ਦਾ ਕੰਮ ਪਹਿਲਾਂ ਆੜ੍ਹਤੀਆਂ ਦੀ ਹੜਤਾਲ ਕਰਕੇ ਅਤੇ ਹੁਣ ਸ਼ੈਲਰਾਂ ਵਾਲਿਆਂ ਵਲੋਂ ਦੂਜੇ ਜ਼ਿਲ੍ਹਿਆਂ ਤੋਂ ਝੋਨਾ ਮੰਗਵਾਉਣ ਕਰਕੇ ਲੇਬਰ ਦੀ ਕਮੀ ਹੋ ਗਈ ਹੈ ਪਰ ਜਲਦੀ ਹੀ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਆ ਜਾਵੇਗੀ।
- First Published :