ਖੰਨਾ ਦੇ ਸਮਰਾਲਾ ਰੋਡ ’ਤੇ ਇੱਕ ਰੋਡ ਐਕਸੀਡੈਂਟ ਦਾ ਵੀਡੀਓ ਸਾਹਮਣੇ ਆਇਆ ਹੈ। ਇਹ ਹਾਦਸਾ ਸ਼ਨੀਵਾਰ ਦੀ ਰਾਤ ਵਾਪਰਿਆ, ਜਦੋਂ ਇੱਕ ਤੇਜ਼ ਰਫਤਾਰ ਰੂਬੀਕਾਨ ਗੱਡੀ ਨੇ ਬਾਈਕ ਸਵਾਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਉਸਦੀ ਥਾਂ ਹੀ ਜਾਨ ਚਲਈ ਗਈ। ਗੱਡੀ ਵਿਅਕਤੀ ਨੂੰ ਬਾਈਕ ਸਮੇਤ ਕਰੀਬ 200 ਮੀਟਰ ਤੱਕ ਘੜੀਸ ਕੇ ਲੈ ਕੇ ਗਈ। ਹਾਦਸੇ ਦੇ ਵਿੱਚ ਬਾਈਕ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਜੱਗੀ ਦੇ ਵੱਜੋਂ ਹੋਈ ਹੈ ਜਿਸਦੀ ਉਮਰ ਮਹਿਜ਼ 30 ਸਾਲ ਦੀ ਸੀ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ ਰਾਜਮਿਸਤਰੀ ਦਾ ਕੰਮ ਕਰਦਾ ਸੀ। ਉਸਦੇ ਕੋਲ ਦੋ ਸਾਲ ਦੀ ਬੇਟੀ ਸੀ ਅਤੇ ਅਜੇ ਤਿੰਨ ਦਿਨ ਪਹਿਲਾਂ ਹੀ ਉਸਦੇ ਘਰ ਉਸਦੀ ਦੂਜੀ ਬੇਟੀ ਨੇ ਜਨਮ ਲਿਆ ਸੀ। ਗੁਰਪ੍ਰੀਤ ਦੀ ਪਤਨੀ ਸਿਵਲ ਹਸਪਤਾਲ ਖੰਨਾ ਦੇ ਵਿੱਚ ਦਾਖਿਲ ਹੈ।
ਬੀਤੀ ਰਾਤ ਗੁਰਪ੍ਰੀਤ ਕੰਮ ਤੋਂ ਵਾਪਸ ਆ ਕੇ ਬਾਈਕ ’ਤੇ ਸਿਵਲ ਹਸਪਤਾਲ ਆਪਣੀ ਪਤਨੀ ਅਤੇ ਬੇਟੀ ਦੇ ਕੋਲ ਜਾ ਰਿਹਾ ਸੀ, ਪਰ ਰਸਤੇ ਵਿੱਚ ਪਿੰਡ ਸਲੌਦੀ ਦੇ ਪੈਟਰੋਲ ਪੰਪ ਖੰਨਾ ਤੋਂ ਸਮਰਾਲਾ ਦੇ ਵੱਲ ਜਾ ਰਹੀ ਤੇਜ਼ ਰਫ਼ਤਾਰ ਰੂਬੀਕਾਨ ਗੱਡੀ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਦੇ ਭਰਾ ਲਾਡੀ ਸਿੰਘ ਨੇ ਦੱਸਿਆ ਕਿ ਗੱਡੀ ਦੀ ਰਫ਼ਤਾਰ 100 ਅਤੇ 150 ਤੋਂ ਉਪਰ ਹੀ ਸੀ। ਓਵਰਟੇਕ ਕਰਦੇ ਸਮੇਂ ਪਹਿਲਾਂ ਗੱਡੀ ਟਰੱਕ ਦੇ ਵਿੱਚ ਲੱਗੀ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜਿਆ ਅਤੇ ਗੱਡੀ ਨੇ ਉਸਦੇ ਭਰਾ ਨੂੰ ਟੱਕਰ ਮਾਰ ਦਿੱਤੀ ਤੇ ਬਾਈਕ ਸਮੇਤ ਘੜੀਸ ਕੇ ਲੈ ਗਈ। ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਗੱਡੀ ਦੇ ਏਰਅਬੈਗ ਤੱਕ ਖੁਲ੍ਹ ਗਏ। ਉੱਥੇ ਹੀ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਫਿਲਹਾਲ ਇਹ ਸਾਰੀ ਵਾਰਦਾਤ ਸੀਸੀਟੀਵੀ ਤਸਵੀਰਾਂ ਵਿੱਚ ਵੀ ਕੈਦ ਹੋਈ ਹੈ ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇੱਕ ਤੇਜ਼ਰਫ਼ਤਾਰ ਗੱਡੀ ਨੇ ਇੱਕ ਹੱਸਦੇ ਖੇਡਦੇ ਪਰਿਵਾਰ ਨੂੰ ਹੀ ਉਜਾੜ ਕੇ ਰੱਖ ਦਿੱਤਾ।
? ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
? ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
? Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
? ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :