Policeman mobile phone was stolen from the police station:ਲੁਧਿਆਣਾ ਦੇ ਸਿਵਲ ਹੋਸਪੀਟਲ ਦੇ ਵਿੱਚ ਆਏ ਦਿਨ ਝਗੜੇ ਅਤੇ ਲੜਾਈਆਂ ਵੇਖਣ ਨੂੰ ਮਿਲਦੀਆਂ ਹਨ। ਕਿਉਂਕਿ ਜਿਨ੍ਹਾਂ ਲੋਕਾਂ ‘ਚ ਝਗੜੇ ਹੁੰਦੇ ਨੇ ਉਹ ਆਪਣਾ ਪੁਲਿਸ ਨੂੰ ਰਿਪੋਰਟ ਲਿਖਾਉਣ ਤੋਂ ਪਹਿਲਾਂ ਡਾਕਟਰੀ ਮੁਲਾਜ਼ਮ ਵਾਸਤੇ ਪੁੱਜਦੇ ਨੇ ਅਤੇ ਉਹਨਾਂ ਝਗੜਿਆਂ ਨੂੰ ਸੁਲਝਾਉਣ ਵਾਸਤੇ ਅਤੇ ਸਿਵਰ ਹੋਸਪਿਟਲ ਦੇ ਵਿੱਚ ਇਲਾਜ ਕਰਾ ਆਏ ਲੋਕਾਂ ਦੀ ਸੁਰੱਖਿਆ ਲਈ ਸਿਵਲ ਹੋਸਪਿਟਲ ਦੇ ਵਿੱਚ ਇੱਕ ਪੁਲਿਸ ਚੌਂਕੀ ਬਣਾਈ ਗਈ ਹੈ।
ਦੱਸ ਦਈਏ ਕਿ 1 ਪੁਲਿਸ ਅਧਿਕਾਰੀ ਦਾ ਮੋਬਾਈਲ ਚੋਰੀ ਹੋ ਗਿਆ, ਜਿਸ ਤੋਂ ਬਾਅਦ ਅਧਿਕਾਰੀ ਨੇ ਡਰਦੇ ਮਾਰੇ ਉਸ ਦਾ ਆਪਣੀ ਹੀ ਚੌਂਕੀ ਦੇ ਵਿੱਚ ਕੋਈ ਮਾਮਲਾ ਦਰਜ ਨਹੀਂ ਕਰਵਾਇਆ। ਉਸ ਨੂੰ ਲੱਗ ਰਿਹਾ ਸੀ ਕਿ ਇਹ ਇੱਕ ਹੱਸੋਹੋਣੀ ਗੱਲ ਅਤੇ ਪੁਲਿਸ ਦੀ ਬੇਇਜਤੀ ਹੋਵੇਗੀ ਕਿ ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਖੁਦ ਆਪਣੇ ਹੀ ਸਮਾਨ ਦੀ ਸੁਰੱਖਿਆ ਨਹੀਂ ਕਰ ਸਕਦੇ।
ਜਦੋਂ ਪੱਤਰਕਾਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਉਹਨਾਂ ਨੂੰ ਜਾ ਕੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਹੱਸਦੇ ਹੋਏ ਪੂਰਾ ਵਾਕਿਆ ਦੱਸਿਆ ਕੀ ਉਹ ਦੇਰ ਰਾਤ ਪੁਲਿਸ ਚੌਂਕੀ ਦੇ ਵਿੱਚ ਮੌਜੂਦ ਸਨ ਚਾਰ ਤੋਂ ਪੰਜ ਹੋਰ ਮੁਲਾਜ਼ਮ ਵੀ ਉਸ ਵੇਲੇ ਡਿਊਟੀ ਤੇ ਤੇਨਾਤ ਸਨ ਜਿਸ ਵੇਲੇ ਉਹਨਾਂ ਦਾ ਮੋਬਾਈਲ ਪੁਲਿਸ ਚੌਂਕੀ ਦੇ ਅੰਦਰੋਂ ਹੀ ਚੋਰੀ ਹੋ ਗਿਆ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਜ਼ਿਕਰਯੋਗ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਤੈਨਾਤ ਕੀਤੀ ਜਾ ਰਹੀ ਪੁਲਿਸ ਜਦ ਆਪਣੇ ਹੀ ਸਮਾਨ ਦੀ ਸੁਰੱਖਿਆ ਨਹੀਂ ਕਰ ਸਕਦੀ ਤਾਂ ਉਹ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ ਇਹ ਇੱਕ ਵੱਡਾ ਸਵਾਲ ਸੁਰੱਖਿਆ ਪ੍ਰਣਾਲੀ ਤੇ ਖੜਾ ਹੁੰਦਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :