ਲੁਧਿਆਣਾ ਦੇ ਸਿਵਲ ਹਸਪਤਾਲ ਚ ਬੀਤੇ ਦੋ ਦਿਨ ਪਹਿਲਾਂ ਦੀਪਕ ਆਨੰਦ ਨਾਮਕ ਵਿਅਕਤੀ ਵੱਲੋਂ 7 ਲੱਖ ਰੁਪਏ ਦੀ ਜੂਆ ਖੇਡਦੇ ਦੌਰਾਨ ਲੁੱਟ ਦਾ ਜ਼ਿਕਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੀਪਕ ਆਨੰਦ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਅਤੇ ਇਸੇ ਮਾਮਲੇ ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ, ਜਿਸ ਵਿੱਚ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਜ਼ਿਕਰ ਕੀਤਾ। ਇਹ ਸਾਰੇ ਆਰੋਪੀ ਕ੍ਰਿਮੀਨਲ ਰਿਕਾਰਡ ਦੇ ਹਨ ਅਤੇ ਇਹਨਾਂ ਵੱਲੋਂ ਰੋਇਲ ਹੋਟਲ ਵਿਖੇ ਜੂਆ ਖੇਡਿਆ ਜਾ ਰਿਹਾ ਸੀ ਅਤੇ ਇਸੇ ਦੌਰਾਨ 50,000 ਜੂਆ ਹਾਰਨ ਤੋਂ ਬਾਅਦ ਦੀਪਕ ਆਨੰਦ ਵੱਲੋਂ ਰੌਲਾ ਪਾਇਆ ਗਿਆ।
ਇਸ ਨੂੰ ਲੁੱਟ ਦੀ ਸਾਜਿਸ਼ ਦੱਸਿਆ ਗਿਆ ਕਿਹਾ ਕਿ ਇਸਦੇ ਦਰਮਿਆਨ ਦੀਪਕ ਆਨੰਦ ਨੇ ਮੀਡੀਆ ਦੀ ਹਾਜ਼ਰੀ ਵਿੱਚ ਕੁਝ ਪੈਸੇ ਵੀ ਖਿਲਾਰੇ ਸੀ ਅਤੇ ਇਸ ਨੂੰ ਡਰਾਮਾ ਦੱਸਿਆ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਥਾਣਾ ਸਰਾਭਾ ਨਗਰ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਪੜਤਾਲ ਦੌਰਾਨ 10 ਤੋਂ 15 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਦੀਪਕ ਨਾਮ ਤੇ ਪਹਿਲਾਂ ਵੀ ਕਈ ਕ੍ਰਿਮੀਨਲ ਮਾਮਲੇ ਦਰਜ ਨੇ ਅਤੇ ਇਸੇ ਮਾਮਲੇ ਵਿੱਚ ਬਾਕੀ ਰਹਿੰਦੇ ਸਾਥੀਆਂ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
? ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
? ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
? Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
? ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :