ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਰਹਿ ਰਹੇ ਇੱਕ ਪਰਿਵਾਰ ਦੇ ਨਾਲ ਦੁਬਈ ਭੇਜਣ ਦੇ ਨਾਮ ਉੱਤੇ ਢਾਈ ਲੱਖ ਰੁਪਏ ਦੀ ਏਜੰਟ ਪੱਖੋਂ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ, ਏਜਟ ਨੇ ਛੇ ਮਹੀਨੇ ਪਹਿਲਾਂ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਨੂੰ ਦੁਬਈ ਭੇਜਣ ਲਈ ਉਸ ਤੋਂ ਪਹਿਲਾਂ ਇੱਕ ਲੱਖ ਰੁਪਏ ਫਿਰ ਉਸ ਤੋਂ 70 ਹਜ਼ਾਰ ਰੁਪਏ ਤੇ ਫਿਰ ਉਸਦੇ ਕ੍ਰੈਡਿਟ ਕਾਰਡ ਦੇ ਜ਼ਰੀਏ ਲੱਖ ਰੁਪਏ ਉਸ ਤੋਂ ਲਿਆ, ਜਿਸ ਤੋਂ ਬਾਅਦ ਉਸ ਦਾ ਦੁਬਈ ਲਈ ਵੀਜ਼ਾ ਵੀ ਲਗਵਾ ਦਿੱਤਾ ਪਰ ਉਹ ਵੀਜ਼ਾ ਬਹੁਤ ਹੀ ਘੱਟ ਸਮੇਂ ਦਾ ਸੀ। ਜਿਸ ਕਰਕੇ ਪਰਿਵਾਰ ਨੇ ਆਪਣੇ ਲੜਕੇ ਨੂੰ ਦੁਬਈ ਨਹੀਂ ਭੇਜਿਆ ਅਤੇ ਏਜੰਟ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਲਈ ਕਿਹਾ ਜਿਸ ਤੋਂ ਬਾਅਦ ਉਸਨੇ ਬਹਾਨੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਅੱਜ ਪਰਿਵਾਰ ਪੱਖੋਂ ਲੁਧਿਆਣਾ ਦੇ ਜਨਕਪੁਰੀ ਪੁਲਿਸ ਚੌਂਕੀ ਦੇ ਵਿੱਚ ਇਸ ਮਾਮਲੇ ਦੀ ਦਰਖਾਸਤ ਲਿਖਾਈ ਗਈ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਮਾਮਲੇ ਦੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਇਸੇ ਦੌਰਾਨ ਪੁਲਿਸ ਚੌਂਕੀ ਦੇ ਵਿੱਚ ਪੁਲਿਸ ਮੁਲਾਜ਼ਮ ਅਤੇ ਪਰਿਵਾਰ ਦੇ ਕੁਝ ਲੋਕਾਂ ਨਾਲ ਬਹਿਸਬਾਜ਼ੀ ਵੀ ਹੋਈ ਜਿਸ ਦੀਆਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਹਨ।
? ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
? ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
? Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
? ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :