Samana road accident: ਠੰਡ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਜਿਸਦੇ ਚੱਲਦੇ ਹਰ ਪਾਸੇ ਸੰਘਣੀ ਧੁੰਦ ਵੀ ਵੇਖਣ ਨੂੰ ਮਿਲ ਰਹੀ ਹੈ।ਪਰ ਇਸ ਧੂੰਦ ਦੇ ਕਾਰਨ ਹੁਣ ਹਾਦਸੇ ਵੀ ਹੋਣੇ ਸ਼ੁਰੂ ਹੋ ਗਏ ਹਨ। ਸਮਾਣਾ ਦੇ ਪਾਤੜਾਂ ਇਲਾਕੇ ਦੇ ਵਿੱਚ ਇਕ ਸੜਕ ਹਾਦਸਾ ਵਾਪਰ ਗਿਆ ਇਸ ਹਾਦਸੇ ਦੇ ਵਿੱਚ ਇੱਕ ਮੋਟਰਸਾਈਕਲ ਅਤੇ ਇੱਕ ਐਕਟੀਵਾ ਦੀ ਜ਼ੋਰਦਾਰ ਟੱਕਰ ਹੋ ਗਈ ਤੇ ਇਸ ਹਾਦਸੇ ਦੇ ਵਿੱਚ ਇੱਕ ਬਜ਼ੁਰਗ ਔਰਤ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਸੜਕ ਉੱਤੇ ਧੂੰਦ ਜ਼ਿਆਦਾ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ। ਇਸ ਮੌਕੇ ਡਾਕਟਰ ਨੇ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਸਵੇਰ ਦੇ ਤਿੰਨ ਕੇਸ ਐਕਸੀਡੈਂਟ ਦੇ ਆ ਚੁੱਕੇ ਹਨ, ਹਾਦਸੇ ਦੇ ਵਿੱਚ ਜ਼ਖਮੀ ਹੋਈ ਮਹਿਲਾ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ, ਬੱਚੇ ਦੇ ਪੈਰ ਉੱਤੇ ਕਾਫੀ ਸੱਟ ਲੱਗੀ ਹੈ ਜਦਕਿ ਬਜ਼ੁਰਗ ਵਿਅਕਤੀ ਦੀ ਨੂੰ ਵੀ ਗੰਭੀਰ ਸੱਟ ਲੱਗੀ ਹੈ, ਫਿਲਹਾਲ ਉਨ੍ਹਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਦੱਸਣਾ ਬਣਦਾ ਹੈ ਕਿ ਜਿੱਥੇ ਇੱਕ ਪਾਸੇ ਧੁੰਦ ਆਸਮਾਨ ਵਿੱਚ ਛਾਈ ਹੋਈ ਹੈ ਉੱਥੇ ਹੀ ਪਰਾਲੀ ਦਾ ਧੂੰਆਂ ਵੀ ਆਮਸਾਨੀ ਛਾਇਆ ਹੋਇਆ ਹੈ ਜਿਸ ਕਾਰਨ ਨਾ ਸਿਰਫ਼ ਮੌਸਮ ਖਰਾਬ ਹੈ, ਵਾਤਾਵਰਨ ਦੂਸ਼ਿਤ ਹੋਇਆ ਪਿਆ ਹੈ ਤਾਂ ਦੂਜੇ ਪਾਸੇ ਆਉਂਦੀ ਠੰਡ ਵਿੱਚ ਪੈਣ ਵਾਲੀ ਸੰਘਣੀ ਧੁੰਦ ਵੀ ਆਪਣਾ ਅਸਰ ਦਿਖਾ ਰਹੀ ਹੈ। ਧੁੰਦ ਦੇ ਕਾਰਨ ਸੜਕਾਂ ਉੱਤੇ ਵੀਜ਼ੀਬਿਲਟੀ ਬਹੁਤ ਘੱਟ ਹੋ ਗਈ ਹੈ ਜਿਸ ਕਰਾਨ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਨਜ਼ਰ ਆ ਰਿਹਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :