ਛੱਤ ਤੋਂ ਡਿੱਗਣ ਕਾਰਨ ਲੁਧਿਆਣਾ ਦੇ ਤਾਜ਼ਪੁਰ ਰੋਡ ਦੇ ਉੱਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਛੱਤ ਦੇ ਉੱਤੇ ਜਦੋਂ ਇਹ ਵਿਅਕਤੀ ਫੋਨ ਤੇ ਗੱਲ ਕਰ ਰਿਹਾ ਸੀ ਤਾਂ ਅਚਾਨਕ ਹੀ ਇਹ ਹੇਠਾਂ ਡਿੱਗ ਜਾਂਦਾ। ਜਿਸ ਤੋਂ ਬਾਅਦ ਇਸਦੀ ਮੌਕੇ ਤੇ ਹੀ ਜਾਂਚ ਚਲ ਰਹੀ ਹੈ। ਮ੍ਰਿਤਕ ਦੇ ਇੱਕ ਬੇਟਾ ਅਤੇ ਇੱਕ ਬੇਟੀ ਜਿਸ ਨੂੰ ਕਿ ਹੁਣ ਇਹ ਪਿੱਛੇ ਛੱਡ ਗਿਆ।
ਮ੍ਰਿਤਕ ਦੀ ਪਹਿਚਾਣ ਬਿਮਲੇਸ਼ ਕੁਮਾਰ ਵਜੋਂ ਹੋਈ ਹੈ। ਜੋਕਿ ਪੰਜਵੀਂ ਮੰਜ਼ਿਲ ਤੋਂ ਸਿੱਧਾ ਹੀ ਜ਼ਮੀਨ ਤੇ ਡਿੱਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੋਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਇਹ ਪੰਜਵੀਂ ਮੰਜ਼ਿਲ ਦੇ ਉੱਤੇ ਚੜ ਕੇ ਫੋਨ ਤੇ ਗੱਲ ਕਰ ਰਿਹਾ ਸੀ। ਪਰ ਛੱਤ ਦੇ ਉੱਤੇ ਬਨੇਰਾ ਨਾ ਹੋਣ ਕਾਰਨ ਇਹ ਸਿੱਧਾ ਹੀ ਸ਼ੈਡ ਦੇ ਉੱਤੇ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਇੱਕ ਜ਼ੋਰਦਾਰ ਆਵਾਜ਼ ਆਉਂਦੀ ਹੈ ਤੇ ਲੋਕ ਜਦੋਂ ਉੱਪਰ ਜਾ ਕੇ ਦੇਖਦੇ ਹਨ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਇਹ ਸ਼ਖਸ ਸ਼ੈਡ ਦੇ ਉੱਤੇ ਡਿੱਗਿਆ ਹੋਇਆ ਹੁੰਦਾ। ਜਿਸਨੂੰ ਮੌਕੇ ਦੇ ਉੱਤੇ ਹੀ ਜਦੋਂ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਜਾਂਦਾ ਤਾਂ ਉੱਥੇ ਦੱਸਿਆ ਜਾ ਰਿਹਾ ਕਿ ਇਸਨੇ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਬਿਮਲੇਸ਼ ਕੁਮਾਰ ਇੱਕ ਧਾਗਾ ਮਿਲ ਦੇ ਵਿੱਚ ਕੰਮ ਕਰਦਾ ਸੀ। ਉੱਥੇ ਵੈਂਡਰ ਚਲਾਉਂਦਾ ਸੀ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਡੁੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਹੈ ਜਾਂ ਖੁਦਕੁਸ਼ੀ ਇਸ ਦੇ ਬਾਰੇ ਹਾਲੇ ਕੁਝ ਵੀ ਸਪਸ਼ਟ ਤੌਰ ਦੇ ਉੱਤੇ ਪਤਾ ਨਹੀਂ ਚੱਲ ਸਕਿਆ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :