ਧੂੰਏਂ ਕਰਕੇ ਉੱਪ ਰਾਸ਼ਟਰਪਤੀ ਦਾ ਜਹਾਜ਼ ਪੰਜਾਬ ‘ਚ ਨਹੀਂ ਹੋ ਸਕਿਆ ਲੈਂਡ, ਗਵਰਨਰ ਨੇ ਖੁਦ ਦਿੱਤੀ ਜਾਣਕਾਰੀ

Photo of author

By Stories


ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਅੱਜ ਇੰਟਰਨੈਸ਼ਨਲ ਕਾਨਫਰੰਸ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉਪ ਰਾਸ਼ਟਰਪਤੀ ਵੱਲੋਂ ਸ਼ਿਰਕਤ ਕੀਤੀ ਜਾਣੀ ਸੀ, ਪਰ ਮੌਸਮ ਖਰਾਬ ਹੋਣ ਕਰਕੇ ਪਹਿਲਾਂ ਉਹ ਹਲਵਾਰਾ ਏਅਰਪੋਰਟ ‘ਤੇ ਨਹੀਂ ਉੱਤਰ ਪਾਏ ਉਸ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਵੀ ਲੈਂਡ ਨਹੀਂ ਹੋ ਸਕੇ। ਜਿਸ ਕਰਕੇ ਉਹਨਾਂ ਨੂੰ ਵਾਪਿਸ ਜਾਣਾ ਪਿਆ।

ਇਸ਼ਤਿਹਾਰਬਾਜ਼ੀ

ਇਸ ਸੰਬੰਧੀ ਪੰਜਾਬ ਤੋਂ ਗਵਰਨਰ ਨੇ ਜਾਣਕਾਰੀ ਸਟੇਜ ਤੋਂ ਸਾਂਝੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਆਉਣ ਦਾ ਦਿਲ ਸੀ ਪਰ ਜਲਵਾਯੂ ਪਰਿਵਰਤਨ ਜਿਸ ਵਿਸ਼ੇ ਤੇ ਅੱਜ ਦੀ ਕਾਨਫਰੰਸ ਰੱਖੀ ਗਈ ਹੈ ਉਸ ਦਾ ਅਸਰ ਵੀ ਵੇਖਣ ਨੂੰ ਮਿਲਿਆ। ਉਹਨਾਂ ਕਿਹਾ ਕਿ ਘੰਟਾ ਉਹ ਹਵਾ ਚੋਂ ਘੁੰਮਦੇ ਰਹੇ ਪਰ ਹੇਠਾਂ ਨਹੀਂ ਆ ਸਕੇ। ਉਹਨਾਂ ਕਿਹਾ ਕਿ ਇਹੀ ਕਾਰਨ ਸੀ ਕਿ ਅਸੀਂ ਕੱਲ ਰਾਤ ਹੀ ਇੱਥੇ ਆ ਗਏ ਸਨ। ਜਿਸ ਤੋਂ ਬਾਅਦ ਕਾਨਫਰੰਸ ਦਾ ਆਗਾਜ਼ ਹੋਇਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਗਵਰਨਰ ਪੰਜਾਬ ਵੀਸੀ ਪੀਏਯੂ ਲੁਧਿਆਣਾ ਵੱਲੋਂ ਰਸਮੀ ਤੌਰ ਤੇ ਇਸ ਕਾਨਫਰੰਸ ਦਾ ਆਗਾਜ਼ ਕੀਤਾ ਗਿਆ।

ਇਸ਼ਤਿਹਾਰਬਾਜ਼ੀ

ਇਸ ਕਾਨਫਰਸ ਦਾ ਮੁੱਖ ਵਿਸ਼ਾ ਜਲਵਾਯੂ ਪਰਿਵਰਤਨ ਦਾ ਫਸਲਾਂ ‘ਤੇ ਅਸਰ ਸੀ ਜਿਸ ਨੂੰ ਲੈ ਕੇ ਗਵਰਨਰ ਪੰਜਾਬ ਨੇ ਕਿਹਾ ਕਿ ਜਦੋਂ ਵੀ ਦੇਸ਼ ਦੇ ਵਿੱਚ ਕਿਤੇ ਅੰਨ ਦੀ ਕਮੀ ਹੁੰਦੀ ਹੈ ਤਾਂ ਉਸਦੀ ਨਜ਼ਰ ਪੰਜਾਬ ਤੇ ਹੁੰਦੀ ਹੈ ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਹਾਲੇ ਸਾਡਾ ਕਿਸਾਨ ਇੰਨਾ ਸੰਪੂਰਨ ਨਹੀਂ ਹੋਇਆ ਹੈ ਕਿ ਉਹ ਆਪਣੇ ਪ੍ਰੋਡਕਟ ਬਣਾ ਕੇ ਵੇਚਣੇ ਸ਼ੁਰੂ ਕਰ ਦੇਵੇ। ਪਰ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਰਾਲੀ ਤੋਂ ਫਿਊਲ ਬਣਾਉਣ ਵਾਲੀ ਫੈਕਟਰੀ ਲੱਗੀ ਹੈ ਅਤੇ ਉਹ ਕਾਫੀ ਫਾਇਦੇ ਦੇ ਵਿੱਚ ਜਾ ਰਹੀ ਹੈ।ਅਜਿਹੀਆਂ ਫੈਕਟਰੀਆਂ ਹੋਰ ਖੁੱਲਣੀਆਂ ਚਾਹੀਦੀਆਂ ਹਨ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:- ਦਰਬਾਰ ਸਾਹਿਬ ਨਤਮਸਤਕ ਹੋਣ ਆਈ ਔਰਤ, ਰਿਕਸ਼ੇ ‘ਚ ਭੁੱਲੀ ਡੇਢ ਲੱਖ ਰੁਪਏ ਵਾਲਾ ਪਰਸ

ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅਜਿਹੀ ਫ਼ਸਲ ਦੇਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋ ਸਕੇ ਉਹਨਾਂ ਕਿਹਾ ਕਿ ਕਿਸਾਨ ਆਮਦਨ ਵਧਾਉਣਾ ਚਾਹੁੰਦਾ ਹੈ, ਉਸ ਨੂੰ ਫਸਲ ਨੂੰ ਲੈ ਕੇ ਕੋਈ ਦਿੱਕਤ ਨਹੀਂ ਹੈ। ਉਹ ਕੋਈ ਵੀ ਫਸਲ ਉਗਾ ਸਕਦਾ ਹੈ। ਉਹਨਾਂ ਕਿਹਾ ਕਿ ਪਰ ਉਸ ਦੀ ਆਮਦਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੈਂ ਤਾਂ ਇਹੀ ਚਾਹੁੰਦਾ ਹਾਂ ਕਿ ਪੀਏਯੂ ਅਤੇ ਹੋਰ ਯੂਨੀਵਰਸਿਟੀਆਂ ਕਿਸਾਨਾਂ ਨੂੰ ਕੋਈ ਅਜਿਹਾ ਬਦਲ ਦੇਵੇ ਜਿਸ ਨਾਲ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋਵੇ ਅਤੇ ਫਸਲ ਵੱਧ ਤੋਂ ਵੱਧ ਪੈਦਾ ਹੋਵੇ।

ਇਸ਼ਤਿਹਾਰਬਾਜ਼ੀ

ਕਿਸਾਨਾਂ ਨੂੰ ਉਸ ਦਾ ਚੰਗਾ ਮੁਆਵਜ਼ਾ ਮਿਲੇ। ਇਸ ਮੌਕੇ ਉਹਨਾਂ ਜਲਵਾਯੂ ਪਰਿਵਰਤਨ ਸਬੰਧੀ ਵੀ ਇਸ਼ਾਰਾ ਕਰਦੇ ਹੋਏ ਕਿਹਾ ਕਿ ਅੱਜ ਦੇ ਮੌਸਮ ਨੇ ਸਾਨੂੰ ਦੱਸ ਦਿੱਤਾ ਹੈ ਕਿ ਇਸ ਦਾ ਸਿਰਫ ਫਸਲਾਂ ਤੇ ਹੀ ਨਹੀਂ ਸਗੋਂ ਇਨਸਾਨੀ ਜ਼ਿੰਦਗੀ ਤੇ ਵੀ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਇਹ ਗਲੋਬਲ ਵਾਰਮਿੰਗ ਹੈ ਅਤੇ ਇਸ ਨਾਲ ਪੂਰਾ ਵਿਸ਼ਵ ਪ੍ਰਭਾਵਿਤ ਹੋਇਆ ਹੈ।
ਇਸ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਆਪਣੇ ਸੰਬੋਧਨ ਦੇ ਵਿੱਚ ਜਲਵਾਯੂ ਪਰਿਵਰਤਨ ਸਬੰਧੀ ਗੱਲਬਾਤ ਕੀਤੀ ਗਈ ਹੈ ਇਸ ਦੇ ਨਾਲ ਹੀ ਉਹਨਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਰੇ ਮਾਹਿਰ ਪ੍ਰੋਫੈਸਰਾਂ ਦੇ ਨਾਲ ਇਸ ਕਾਨਫਰੰਸ ਦੇ ਵਿੱਚ ਪਹੁੰਚੇ ਡਾਕਟਰਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ।

ਇਸ਼ਤਿਹਾਰਬਾਜ਼ੀ

ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਰਿਸਰਚ ਕਰਨ ਦੇ ਲਈ ਪੰਜਾਬ ਦੇ ਕਿਸੇ ਵੀ ਖੇਤ ਦੇ ਵਿੱਚ ਜਾਣਾ ਚਾਹੁੰਦਾ ਹੈ ਫੀਲਡ ਜਾਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਉਹਨਾਂ ਦਾ ਸਾਰਾ ਇਹ ਪ੍ਰਬੰਧ ਕਰਕੇ ਦੇਵੇਗੀ। ਉਹਨਾਂ ਨਾਲ ਹੀ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਫਸਲ ਪਾਣੀ ਧਰਤੀ ਹੇਠਾਂ ਖਤਮ ਹੋਣ ਤੋਂ ਬਾਅਦ ਲਾਓਗੇ ਉਹ ਹੁਣ ਲਾ ਸਕਦੇ ਹੋ। ਉਹਨਾਂ ਕਿਹਾ ਕਿ ਸਾਡੀ ਪੰਜਾਬ ਦੀ ਧਰਤੀ ਅਜਿਹੀ ਹੈ ਜਿੱਥੇ ਕੋਈ ਵੀ ਫਸਲ ਹੋ ਸਕਦੀ ਹੈ ਇਸ ਕਰਕੇ ਅਸੀਂ ਇਸ ਗੱਲ ਤੇ ਮਾਣ ਵੀ ਮਹਿਸੂਸ ਕਰਦੇ ਹਨ।

ਇਸ਼ਤਿਹਾਰਬਾਜ਼ੀ



Source link

Leave a Comment