ਮਹਿਲਾ ਅਧਿਆਪਕ ਦੀ ਚੇਨ ਖੋਹ ਕੇ ਫਰਾਰ ਹੋਏ ਲੁਟੇਰੇ, CCTV ‘ਚ ਕੈਦ ਹੋਈਆਂ ਘਟਨਾ ਦੀਆਂ ਤਸਵੀਰਾਂ

Photo of author

By Stories


ਲੁਟੇਰਿਆਂ ਦੇ ਵੱਲੋਂ ਮਹਿਲਾ ਅਧਿਆਪਕ ਦੇ ਨਾਲ ਲੁੱਟ-ਖੋਹ ਕੀਤੀ ਗਈ। ਟ੍ਰੈਫਿਕ ਸਿਗਨਲ ‘ਤੇ ਲੁਟੇਰਿਆਂ ਦੇ ਵੱਲੋਂ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਮਹਿਲਾ ਦੀ ਚੇਨ ਖੋਹ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈਆਂ ਹਨ।

ਜਿਸ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕ ਆਪਣੇ ਵਾਹਨਾਂ ‘ਤੇ ਬੈਠ ਕੇ ਗਰੀਨ ਲਾਈਟ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਇੰਨ੍ਹੀਂ ਦੇਰ ਨੂੰ ਹੀ ਦੋ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਉਹਨਾਂ ਦੇ ਵੱਲੋਂ ਆਪਣੇ ਚਿਹਰਿਆਂ ਨੂੰ ਪਹਿਲਾਂ ਤੋਂ ਢੱਕਿਆ ਗਿਆ ਸੀ। ਮੌਕਾ ਵੇਖਦਿਆਂ ਹੀ ਉਨ੍ਹਾਂ ਦੇ ਵੱਲੋਂ ਚੇਨ ਦੀ ਖੋਹ ਕੀਤੀ ਜਾਂਦੀ ਹੈ ਅਤੇ ਫਿਰ ਉਹ ਰਾਂਗ ਸਾਈਡ ਦੇ ਰਾਹੀ ਬਾਈਕ ‘ਤੇ ਸਵਾਰ ਹੋ ਮੌਕੇ ਤੋਂ ਫਰਾਰ ਹੋ ਗਏ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:- ਦਰਬਾਰ ਸਾਹਿਬ ਨਤਮਸਤਕ ਹੋਣ ਆਈ ਔਰਤ, ਰਿਕਸ਼ੇ ‘ਚ ਭੁੱਲੀ ਡੇਢ ਲੱਖ ਰੁਪਏ ਵਾਲਾ ਪਰਸ

ਇਹ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਲੁਟੇਰਿਆਂ ਨੇ ਐਕਟੀਵਾ ਸਵਾਰ ਮਹਿਲਾ ਅਧਿਆਪਕਾ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਮਹਿਲਾ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।

ਹਾਲਾਂਕਿ ਇਸ ਘਟਨਾ ਤੋਂ ਬਾਅਦ ਮਹਿਲਾ ਨੇ ਰੌਲਾ ਪਾ ਦਿੱਤਾ ਅਤੇ ਇਸ ਘਟਨਾ ਨੂੰ ਦੇਖ ਆਸੇ-ਪਾਸੇ ਦੇ ਵਾਹਨਾਂ ਦੇ ਲੋਕਾਂ ਨੇ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ । ਪੁਲਿਸ ਦੇ ਵੱਲੋਂ ਸੀਸੀਟੀਵੀ ਤਸਵੀਰਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।


ਕੂੜਾ ਨਹੀਂ, ਸਿਹਤ ਦਾ ਖ਼ਜ਼ਾਨਾ ਹਨ ਇਹ ਪੱਤੇ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।

  • First Published :



Source link

Leave a Comment