ਅਮਰੀਕਾ ਦੇ ਕੋਲੋ ਰੈੱਡ ਸ਼ਹਿਰ ਦੇ ਵਿੱਚ ਵਿਸ਼ਵ ਮੁੱਕੇਬਾਜ਼ੀ ਮੁਕਾਬਲੇ ਕਰਵਾਏ ਗਏ। ਜਿਸ ਦੇ ਵਿੱਚ ਭਾਰਤ ਵੱਲੋਂ ਸਮਾਣਾ ਦੀ ਕਰੀਸ਼ਾ ਵਰਮਾ ਨੂੰ 75 ਕਿਲੋਗ੍ਰਾਮ ਮੁਕਾਬਲੇਵਿੱਚ ਭੇਜਿਆ ਗਿਆ। ਉਸ ਦਾ ਮੁਕਾਬਲਾ ਜਰਮਨੀ ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਨਾਲ ਵੀ ਹੋਇਆ। ਉਸਨੇ ਜਰਮਨੀ ਦੀ ਮੁਕੇਬਾਜੀ ਦੀ ਖਿਡਾਰੀ ਨੂੰ ਹਰਾ ਕੇ ਹਿੰਦੁਸਤਾਨ ਦੇ ਲਈ ਗੋਲਡ ਮੈਡਲ ਜਿੱਤਿਆ। ਸਮਾਣਾ ਪਹੁੰਚਣ ਤੇ ਪਰਿਵਾਰ ਵੱਲੋਂ ਉਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਦੌਰਾਨ ਉਸ ਨੇ ਕਿਹਾ ਕਿ ਮੈਂ ਸੱਤ ਸਾਲ ਦੇ ਵਿੱਚ ਜੋ ਮਿਹਨਤ ਕੀਤੀ ਹੈ।
ਉਸ ਦਾ ਫਲ ਹੈ ਕਿ ਮੈਨੂੰ ਅੱਜ ਗੋਲਡ ਮੈਡਲ ਹਾਸਿਲ ਕੀਤਾ। ਜਿਸ ਵਕਤ ਮੈਨੂੰ ਗੋਲਡ ਮੈਡਲ ਪਾਇਆ ਜਾ ਰਿਹਾ ਸੀ। ਉਸ ਵਕਤ ਪੂਰਾ ਦੇਸ਼ ਮੇਰੇ ਸਾਹਮਣੇ ਦਿਖਾਈ ਦੇ ਰਿਹਾ ਸੀ। ਮੇਰੇ ਪਰਿਵਾਰ ਅਤੇ ਮਾਂ ਵੱਲੋਂ ਜੋ ਮੈਨੂੰ ਸਪੋਰਟ ਕੀਤੀ ਗਈ ਉਸ ਦੀ ਬਦੌਲਤ ਅੱਜ ਹ ਮੁਕਾਮ ਹਾਸਿਲ ਕੀਤਾ ਹੈ। ਇਸ ਮੌਕੇ ਉਸਨੇ ਕਿਹਾ ਕਿ ਉਹ ਭਾਰਤ ਦੇ ਲਈ ਓਲੰਪਿਕ ਖੇਡਾਂ ਦੇ ਵਿੱਚ ਗੋਲਡ ਮੈਡਲ ਜਿਤਨਾ ਮੇਰਾ ਟੀਚਾ ਹੈ।
ਇਹ ਵੀ ਪੜ੍ਹੋ: ਇੱਕੋ ਦਿਨ ‘ਚ 2 ਵਿਅਕਤੀ ਬਣ ਗਏ ਲੱਖਪਤੀ, ਕਰਜ਼ਾਈ ਸ਼ਖਸ ਦੀ ਨਿਕਲੀ ਸਾਢੇ 4 ਲੱਖ ਦੀ ਲਾਟਰੀ
ਉਸਦੇ ਲਈ ਮੈਂ ਲਗਾਤਾਰ ਮਿਹਨਤ ਕਰ ਰਹੀ ਹਾਂ। ਮੇਰਾ ਪਰਿਵਾਰ ਮੀਡੀਅਮ ਪਰਿਵਾਰ ਹੈ। ਪਹਿਲਾਂ ਤੋਂ ਰਿਸ਼ਤੇਦਾਰ ਮੈਨੂੰ ਜਦੋਂ ਮੈਂ ਖੇਡਣ ਜਾਂਦੀ ਸੀ ਤਾਂ ਮੇਰੀਆਂ ਗੱਲਾਂ ਕਰਦੇ ਸੀ ਇਸ ਕੁੜੀ ਨੂੰ ਤੁਸੀਂ ਮੁੱਕੇਬਾਜ਼ੀ ਵਿੱਚ ਪਾ ਦਿੱਤਾ, ਪੜ੍ਹਾਈ ਕਰਾਓ ਲੇਕਿਨ ਜਦੋਂ ਮੈਂ ਮੈਡਲ ਹਾਸਿਲ ਕਰਨੇ ਸ਼ੁਰੂ ਕੀਤੇ।ਹੁਣ ਅਮਰੀਕਾ ਵਿੱਚ ਗੋਲਡ ਮੈਡਲ ਜਿੱਤਿਆ ਤਾਂ ਸਾਰੇ ਰਿਸ਼ਤੇਦਾਰਾਂ ਦੇ ਮੂੰਹ ਵੀ ਬੰਦ ਹੋ ਗਏ।ਜਿੱਤ ਤੋਂ ਬਾਅਦ ਪਰਿਵਾਰ ਦੇ ਵਿੱਚ ਉਸਦੀ ਭੂਆ ਚਾਚਾ ਦਾਦੀ ਦਾ ਖੁਸੀ ਦਾ ਠਿਕਾਣਾ ਨਹੀਂ ਹੈ। ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਸਮਾਣਾ ਸ਼ਹਿਰ ਦੇ ਵਿੱਚ ਅੱਜ ਉਹਦਾ ਇੱਕ ਸਵਾਗਤ ਰੋਡ ਸੋਅ ਵੀ ਹੋਵੇਗਾ। 30 ਦੇਸ਼ ਵੱਲੋਂ ਮੁੱਕੇਬਾਜੀ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਗਿਆ ਸੀ।
ਭਾਰਤ ਤੋਂ ਵੀ 10 ਕੁੜੀਆਂ ਖੇਡਣ ਲਈ ਗਈ ਇੱਕ ਲੜਕੀ ਹਿਮਾਚਲ ਦੀ 81 ਕਿਲੋਗਰਾਮ ਦੇ ਵਿੱਚ ਉਸਨੇ ਵੀ ਗੋਲਡ ਮੈਡਲ ਹਾਸਿਲ ਕੀਤਾ ਹੈ। ਇਕ ਦੂਜੀ ਲੜਕੀ ਰਾਜਸਥਾਨ ਦੀ ਹੈ। ਉਹਨੇ 65 ਕਿਲੋਗਰਾਮ ਦੇ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ। ਉਸਨੇ ਆਪਣੀ ਇਸ ਕਾਮਯਾਬੀ ਦੇ ਲਈ ਆਪਣੇ ਕੋਚ ਜੋ ਸਮਾਨਾਂ ਦੇ ਵਿੱਚ ਰਾਮ ਸਿੰਘ ਅੱਜ ਕੱਲ ਅਮਰੀਕਾ ਦੇ ਵਿੱਚ ਰਹਿ ਰਹੇ ਹਨ। ਉਹਨਾਂ ਨੂੰ ਵੀ ਆਪਣੀ ਜੀਤ ਦਾ ਕ੍ਰੈਡਿਟ ਦਿੱਤਾ ਹੈ।
- First Published :