ਲੁਧਿਆਣਾ ਦੇ ਮੁੱਲਾਂਪੁਰ ਦਾਖਾ ਦੇ ਪਿੰਡ ਚੱਕ ਕਲਾਂ ਦੀ ਇੱਕ PVC ਪੇਪਰ ਟੇਪ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ‘ਤੇ ਪੂਰੀ ਰਾਤ ਦੀ ਕੜੀ ਮੁਸ਼ੱਕਤ ਤੋਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਇਸ ਫੈਕਟਰੀ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫੈਕਟਰੀ ਡੇਢ ਏਕੜ ਦੇ ਵਿੱਚ ਬਣੀ ਹੋਈ ਹੈ। ਫੈਕਟਰੀ ਦੇ ਅੰਦਰ ਕਾਫੀ ਮਹਿੰਗੀ ਮਸ਼ਨੀਰੀ ਵੀ ਲੱਗੀ ਹੋਈ ਹੈ ਜੋ ਅੱਗ ਕਾਰਨ ਸੜ ਕੇ ਸੁਆਹ ਹੋ ਗਈ ਹੈ। ਇੱਥੇ ਫੈਕਟਰੀ ਦੇ ਵਿੱਚ ਪਿਆ ਸਾਰਾ ਕੱਚਾ ਮਾਲ ਵੀ ਅੱਗ ਦੀ ਭੇਂਟ ਚੜ੍ਹ ਗਿਆ।
ਇਸ ਫੈਕਟਰੀ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ 50 ਤੋ 60 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਿਰ ਵੀ ਫੈਕਟਰੀ ਅੰਦਰੋਂ ਧੂੰਆਂ ਹਾਲੇ ਵੀ ਨਿਕਲ ਰਿਹਾ ਹੈ ਤੇ ਇਸ ਅੱਗ ਨਾਲ ਫੈਕਟਰੀ ਮਾਲਕ ਦਾ ਕਰੀਬ 7 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਫੈਕਟਰੀ ਮਾਲਕ ਵਿਕਾਸ ਕੁਮਾਰ ਦੇ ਦੱਸਣ ਮੁਤਾਬਿਕ ਤਿੰਨ ਸਾਲ ਪਹਿਲਾਂ ਉਸ ਨੇ ਇਹ ਫੈਕਟਰੀ ਸ਼ੁਰੂ ਕੀਤੀ ਸੀ ਤੇ ਇਸ ਫੈਕਟਰੀ ਨੂੰ ਹੋਰ ਅੱਗੇ ਵਧਾਉਣ ਲਈ ਪਿਛਲੇ ਹਫਤੇ ਹੀ ਇੱਕ ਹੋਰ ਮਸ਼ੀਨਰੀ ਬਾਹਰੋਂ ਮੰਗਵਾਈ ਸੀ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਜਾਣ ਵਾਲੀ ਸੰਗਤ ਲਈ ਬਣੀਆਂ 8 ਸਰਾਵਾਂ, ਆਧੁਨਿਕ ਸਹੂਲਤਾਂ ਨਾਲ ਲੈਸ
ਮਾਲਕ ਦਾ ਕਹਿਣਾ ਹੈ ਕਿ ਹਾਲੇ ਮਸ਼ੀਨਰੀ ਦਾ ਪੂਰੀ ਤਰ੍ਹਾਂ ਇਸਤੇਮਾਲ ਵੀ ਨਹੀਂ ਸੀ ਸ਼ੁਰੂ ਹੋਇਆ ਸੀ ਕਿ ਹੁਣ ਇਹ ਮਸ਼ੀਨਰੀ ਇਸ ਅੱਗ ਵਿੱਚ ਸੜ੍ਹ ਕੇ ਸੁਆਹ ਹੋ ਗਈ ਹੈ। ਉਸ ਨੇ ਫੈਕਟਰੀ ਦੇ ਹੋਏ ਇਸ ਨੁਕਸਾਨ ਲਈ ਸਰਕਾਰ ਤੋਂ ਜਾਇਜ਼ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਅਨੁਸਾਰ ਹੁਣ ਤੱਕ ਇਸ ਅੱਗ ਨਾਲ ਕਰੀਬ ਸੱਤ ਕਰੋੜ ਦਾ ਨੁਕਸਾਨ ਹੋ ਗਿਆ ਹੈ । ਉੱਧਰ ਫਾਇਰ ਬ੍ਰਿਗੇਡ ਕਰਮੀਆਂ ਦੇ ਵੱਲੋਂ ਵੀ ਫੈਕਟਰੀ ਚ ਲੱਗੀ ਅੱਗ ਨੂੰ ਬੁਝਾਉਣ ਲਈ ਕੜੀ ਮਿਹਨਤ ਕਰਨੀ ਪਈ ਹੈ। ਜਿਸ ਤੋਂ ਬਾਅਦ ਅੱਗ ਤਾਂ ਬੁਝੀ ਪਰ ਫੈਕਟਰੀ ਦੇ ਅੰਦਰੋਂ ਨਿਕਲ ਰਿਹਾ ਧੂੰਆਂ ਵੀ ਅਸਮਾਨੀ ਚੜ੍ਹ ਗਿਆ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :