ਮੁਸਲਮਾਨ ਅਤੇ ਹਿੰਦੂ ਭਾਈਚਾਰਾ ਸਾਡੇ ਦੇਸ਼ ਦੀ ਸੱਭਿਆਚਾਰਕ ਧਰੋਹਰ ਦਾ ਇੱਕ ਅਹਿਮ ਹਿੱਸਾ ਹਨ। ਪੰਜਾਬ ਵਿੱਚ ਵਿਭਿੰਨ ਧਰਮਾਂ ਦੇ ਲੋਕਾਂ ਨੇ ਸਦਾ ਹੀ ਭਾਈਚਾਰੇ ਅਤੇ ਪਿਆਰ ਨਾਲ ਰਹਿਣਾ ਸਿੱਖਿਆ ਹੈ। ਇਸ ਤਰ੍ਹਾਂ ਦੀ ਮਿਸਾਲ ਸਮਰਾਲਾ ਦੀ ਸਬਜ਼ੀ ਮੰਡੀ ਵਿੱਚ ਦੇਖਣ ਨੂੰ ਮਿਲੀ ਜਿੱਥੇ ਕਿ ਸਬਜ਼ੀ ਮੰਡੀ ਦੇ ਮੁਸਲਿਮ ਆੜਤੀਆ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਅਤੇ ਇੱਕ ਹਿੰਦੂ ਵੀਰ ਜੋ ਕਿ ਸਮੋਸਿਆਂ-ਛੋਲਿਆਂ ਦੀ ਰੇਹੜੀ ਲਗਾਉਂਦਾ ਹੈ।
ਉਨਾਂ ਵੱਲੋਂ ਸਵੇਰੇ ਮੰਡੀ ਵਿੱਚ ਆਏ ਕਰੀਬ 40 ਤੋਂ 50 ਗਰੀਬ ਬੱਚੇ ਅਤੇ ਬਜ਼ੁਰਗਾਂ ਔਰਤਾਂ ਨੂੰ ਖਾਣਾ ਖੁਆਇਆ ਜਾਂਦਾ ਹੈ। ਇਹ ਬੱਚੇ ਸਮਰਾਲਾ ਦੇ ਆਸ-ਪਾਸ ਦੇ ਇਲਾਕੇ ਤੋਂ ਸਵੇਰੇ ਤੜਕਸਾਰ ਭੁੱਖੇ ਹੀ ਮੰਡੀ ਵਿੱਚ ਛੋਟਾ-ਮੋਟਾ ਕੰਮ ਕਰਨ ਦੇ ਲਈ ਆਉਂਦੇ ਹਨ। ਇੱਥੋਂ ਤੱਕ ਕਿ ਇਹ ਬੱਚੇ ਮੰਡੀ ‘ਚ ਸਿੱਟੀ ਹੋਈ ਖਰਾਬ ਸਬਜ਼ੀ ਇਕੱਠੀ ਕਰਨ ਲਈ ਆਉਂਦੇ ਹਨ। ਇਹਨਾਂ ਗਰੀਬ ਬੱਚਿਆਂ ਨੂੰ ਮੁਸਲਮਾਨ ਆੜਤੀਏ ਅਤੇ ਹਿੰਦੂ ਵੀਰ ਵੱਲੋਂ ਮੁਫਤ ਖਾਣਾ ਖੁਆਇਆ ਜਾਂਦਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਗੱਲ ਇਹ ਹੈ ਕਿ ਜਿਸ ਰੇਹੜੀ ਉੱਤੇ ਜਾ ਕੇ ਇਹ ਬੱਚੇ ਅਤੇ ਬਜ਼ੁਰਗ ਫਰੀ ਖਾਣਾ ਖਾਂਦੇ ਹਨ, ਇਹ ਉਪਰਾਵਾ ਪਿਛਲੇ ਤਿੰਨ ਸਾਲ ਤੋਂ ਲਗਾਤਾਰ ਜਾਰੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਸੇਵਾ ਚਲਦੀ ਰਹੇਗੀ। ਉਥੇ ਹੀ ਰੇਹੜੀ ਵਾਲੇ ਹਿੰਦੂ ਵੀਰ ਦਾ ਆਖਣਾ ਇਹ ਹੈ ਕਿ ਜਿੱਥੇ ਮੈਂ ਇਹ ਪਲੇਟ ਬਾਜ਼ਾਰ ਦੇ ਵਿੱਚ 20 ਰੁਪਏ ਦੀ ਵੇਚਦਾ ਹਾਂ, ਉਥੇ ਹੀ ਇਹਨਾਂ ਗਰੀਬ ਬੱਚਿਆਂ ਲਈ ਇਸ ਪਲੇਟ ਦੇ ਮੈਂ ਆੜਤੀਏ ਤੋਂ ਸਿਰਫ 10 ਰੁਪਏ ਲੈਂਦਾ ਹਾਂ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਜਦੋ ਰੇਹੜੀ ਵਾਲੇ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਆਖਿਆ ਕਿ ਮੈਂ ਵੀ 10 ਰੁਪਏ ਦੀ ਪਲੇਟ ਦੇ ਕੇ ਸੇਵਾ ਕਰਨੀ ਚਾਹੁੰਦਾ ਹਾਂ। ਕਈ ਵਾਰ ਤਾਂ ਮੈਂ ਫਰੀ ਦੀ ਖਾਣੇ ਦੀ ਪਲੇਟ ਵੀ ਦੇ ਦਿੰਦਾ ਹਾਂ , ਜੋ ਕਿ ਇੱਕ ਵੱਖਰੀ ਹੀ ਭਾਈਚਾਰਕ ਮਿਸਾਲ ਦੀ ਉਦਾਹਰਨ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।