ਧੁੰਦ ਅਤੇ ਧੂੰਏ ਕਾਰਨ ਆਸਮਾਨ ’ਚ ਛਾਈ ਚਿੱਟੀ ਚਾਦਰ, ਲੋਕਾਂ ਨੂੰ ਲੱਗ ਰਹੀਆਂ ਬਿਮਾਰੀਆਂ, ਹਾਦਸਿਆਂ ਵਿੱਚ ਹੋਇ

Photo of author

By Stories


ਠੰਢ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ, ਪਰ ਲੋਕਾਂ ਨੂੰ ਇਸ ਨਵੰਬਰ ਦੀ ਠੰਢ ਨੇ ਦੁਚਿੱਤੀ ਵਿੱਚ ਪਾਇਆ ਹੋਇਆ ਹੈ। ਦੁਪਹਿਰ ਇੱਕ ਵਜੇ ਤੱਕ ਸੂਰਜ ਦਿਖਾਈ ਨਹੀਂ ਦਿੰਦਾ ਕਿਉਂਕਿ ਜਿੱਥੇ ਇੱਕ ਪਾਸੇ ਆਸਮਾਨ ਦੇ ਵਿੱਚ ਧੁੰਦ ਛਾ ਜਾਂਦੀ ਹੈ ਉੱਥੇ ਹੀ ਪਰਾਲੀ ਦਾ ਧੂੰਆਂ ਵੀ ਇਸ ਧੁੰਦ ਦੇ ਵਿੱਚ ਰਲ ਜਾਂਦਾ ਹੈ ਜਿਸ ਕਾਰਨ ਮੌਸਮ ਸਾਫ਼ ਨਹੀਂ ਹੋ ਪਾ ਰਿਹਾ। ਇਸ ਪ੍ਰਦੂਸ਼ਿਤ ਹਵਾ ਦਾ ਪੰਜਾਬ ਦੇ ਵਾਤਾਵਰਨ ’ਤੇ ਕਾਫੀ ਪ੍ਰਭਾਵ ਪੈ ਰਿਹਾ ਹੈ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਸੜਕਾਂ ਉੱਤੇ ਇਸ ਧੂੰਏ ਦੇ ਕਾਰਨ ਹਾਦਸੇ ਹੋ ਰਹੇ ਹਨ ਜਿਸ ਕਾਰਨ ਕਈ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ। ਪਟਿਆਲਾ ਤੋਂ ਪਾਤੜਾ ਜਾਣ ਵਾਲੀ ਸੜਕ ਦੇ ਉੱਤੇ ਇੰਨਾ ਜ਼ਿਆਦਾ ਧੂੰਆਂ ਦੁਪਹਿਰ ਦੇ ਵਿੱਚ ਦਿਖਾਈ ਦਿੱਤਾ।

ਇਸ਼ਤਿਹਾਰਬਾਜ਼ੀ

ਉੱਥੇ ਹੀ ਸਮਾਣਾ ਦੀ ਭਾਖੜਾ ਨਹਿਰ ਜਿਸ ਦਾ ਸਾਫ ਪਾਣੀ ਦੂਰ ਦੂਰ ਤੱਕ ਦਿਖਾਈ ਦਿੰਦਾ ਸੀ ਉਸ ਵੀ ਪਾਣੀ ਇਸ ਚਿੱਟੀ ਚਾਦਰ ਨੇ ਢੱਕ ਰੱਖਿਆ ਹੈ, ਜਿਸ ਕਾਰਨ ਕੁੱਝ ਵੀ ਨਜ਼ਰ ਨਹੀਂ ਆ ਰਿਹਾ। ਦੋ ਪਹਿਆ ਵਾਹਨ ਵਾਲੇ ਚਾਲਕਾਂ ਨੂੰ ਸਾਹ ਦੀਆਂ ਬਿਮਾਰੀਆਂ ਆਪਣੀ ਚਪੇਟ ਦੇ ਵਿੱਚ ਲੈ ਰਹੀਆਂ ਹਨ, ਕਿਸੇ ਨੂੰ ਖੰਘ ਹੈ ਤੇ ਕਿਸੇ ਨੂੰ ਅੱਖਾਂ ਦੀ ਬਿਮਾਰੀ ਹੋ ਗਈ ਹੈ ਤੇ ਕਿਸੇ ਨੂੰ ਚਮੜੀ ਦੇ ਰੋਗ ਲੱਗ ਗਏ ਹਨ। ਹਸਪਤਾਲਾਂ ਦੇ ਵਿੱਚ ਵੱਧਦੀ ਮਰੀਜ਼ਾਂ ਦੀ ਗਿਣਤੀ ਲਗਾਤਾਰ ਚਿੰਤਾ ਦਾ ਵਿਸ਼ਾ ਬਣ ਰਹੀ ਹੈ। ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇ ਪੰਜਾਬ ਜਾਂ ਦੇਸ਼ ਨੂੰ ਬਚਾਉਣਾ ਹੈ ਤਾਂ ਵੱਧ ਤੋਂ ਵੱਧ ਰੁੱਖ ਲਗਾਏ ਜਾਣ। ਇਸ ਮੌਕ ਡਾਕਟਰਾਂ ਦਾ ਕਹਿਣਾ ਹੈ ਕਿ ਖਰਾਬ ਮੌਸਮ ਦੇ ਵਿੱਚ ਜਿੰਨਾ ਘਰ ਤੋਂ ਘੱਟ ਨਿਕਲ ਸਕਦੇ ਹੋ ਉਨਾਂ ਘੱਟ ਨਿਕਲੋ ਕਿਉਂਕਿ ਵਾਤਾਵਰਨ ਦੇ ਵਿੱਚ ਹੋ ਰਹੀ ਤਬਦੀਲੀ ਦਾ ਅਸਰ ਬੱਚਿਆਂ ਅਤੇ ਬਜ਼ੁਰਗਾਂ ਉੱਤੇ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਦਾ ਹੈ।

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।

  • First Published :



Source link

Leave a Comment