**ਅਮਰਜੀਤ ਪੰਨੂ, ਪਟਿਆਲਾ:**ਇੱਕ ਪਾਸੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਕਈ ਨੌਜਵਾਨ ਅਜਿਹੇ ਵੀ ਹਨ ਜੋ ਕਿ ਸੂਬੇ ਦੇ ਨਾਮ ਨੂੰ ਰੋਸ਼ਨ ਕਰਨ ਦੇ ਵਿੱਚ ਲੱਗੇ ਹੋਏ ਹਨ। ਪੰਜਾਬ ਦੇ ਹੀ ਇਸ ਨੌਜਵਾਨ ਨੇ ਸੂਬੇ ਦੇ ਨਾਮ ਨੂੰ ਫਿਰ ਸਿਖਰਾਂ ‘ਤੇ ਪਹੁੰਚਾਇਆ ਹੈ। ਰਾਜਪੁਰਾ ਦੇ 19 ਸਾਲਾਂ ਦੇ ਕਮਲਦੀਪ ਸਿੰਘ ਨੇ ਥਾਈਲੈਂਡ ਬੈਕੂ ਵਿਖੇ ਪਾਵਰ ਲਿਫਟਿੰਗ ਮੁਕਾਬਲੇ ਵਿੱਚ ਭਾਰਤ ਲਈ ਤਿੰਨ ਗੋਲਡ ਜਿੱਤ ਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਨੌਜਵਾਨ ਨੇ ਪਾਵਰ ਲਿਫਟਿੰਗ ਮੁਕਾਬਲਿਆਂ ਦੇ ਵਿੱਚ ਗੋਲਡ ਮੈਡਲ ਹਾਸਿਲ ਕਰ ਵਿਦੇਸ਼ੀ ਧਰਤੀ ‘ਤੇ ਭਾਰਤ ਦਾ ਨਾਮ ਚਮਕਾਇਆ ਹੈ।
ਨੌਜਵਾਨ ਦੇ ਰਾਜਪੁਰਾ ਪਹੁੰਚਣ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਵੇਲੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਹਰ ਕੋਈ ਨੌਜਵਾਨ ਅਤੇ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਦੇ ਲਈ ਘਰ ਵਿਖੇ ਪਹੁੰਚ ਰਿਹਾ ਹੈ।
ਇਹ ਵੀ ਪੜ੍ਹੋ: ਧੁੰਦ ਨੇ ਲਗਾਈ ਵਾਹਨਾਂ ਦੀ ਰਫ਼ਤਾਰ ‘ਤੇ ਬ੍ਰੇਕ, ਦਿਨ ਵੇਲੇ ਵੀ ਪੈ ਰਹੀ ਲਾਈਟ ਚਲਾਉਣ ਦੀ ਜ਼ਰੂਰਤ
ਖਿਡਾਰੀ ਕਮਲਦੀਪ ਸਿੰਘ ਨੇ ਦੱਸਿਆ ਸੀ ਉਸਦੇ ਪਿਤਾ ਫੌਜ ਵਿੱਚ ਸਨ ਅਤੇ ਰਿਟਾਇਰ ਹੋਣ ਤੋਂ ਬਾਅਦ ਰਾਜਪੁਰਾ ‘ਚ ਬਿਜਲੀ ਬੋਰਡ ਵਿੱਚ ਕੰਮ ਕਰ ਰਹੇ ਹਨ। ਪਰਿਵਾਰਕ ਮੈਂਬਰਾਂ ਦੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜਿਸ ਕਰਕੇ ਮੈਂ ਅੱਜ ਇਸ ਮੁਕਾਮ ਤੱਕ ਪਹੁੰਚਿਆ ਹਾਂ ਕਿਉਂਕਿ ਮੁੱਢਲੀ ਸਿੱਖਿਆ ਮੈਂ ਰਾਜਪੁਰਾ ਦੇ ਸਰਕਾਰ ਸਕੂਲ ਵਿੱਚ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਗੇ ਨੂੰ ਵੀ ਮੈਂ ਆਪਣੀ ਮਿਹਨਤ ਜਾਰੀ ਰੱਖਾਂਗਾ, ਜੋ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਹਨ, ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ ਅਤੇ ਖੇਡਾਂ ਵੱਲ ਧਿਆਨ ਦਿਓ ਤਾਂ ਜੋ ਅਸੀਂ ਸਭ ਮਿਲ ਕੇ ਪੰਜਾਬ ਦੇ ਨਾਮ ਨੂੰ ਰੋਸ਼ਨ ਕਰੀਏ ਅਤੇ ਭਾਰਤ ਦੇ ਨਾਮ ਨੂੰ ਸਿਖਰਾਂ ‘ਤਾ ਪਹੁੰਚਾਈਏ।
ਇੱਕ ਪਾਸੇ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰ ਪਰਿਵਾਰ ਦੇ ਜੀਅ ਸਰਕਾਰਾਂ ਤੋਂ ਨਾਰਾਜ਼ ਹਨ ਕਿਉਂਕਿ ਉਹਨਾਂ ਨੇ ਕੋਈ ਸਾਥ ਨਹੀਂ ਦਿੱਤਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਡੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਜੋ ਵੀ ਖਿਡਾਰੀ ਖੇਡਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ ਉਹਨਾਂ ਦੀ ਮਦਦ ਕੀਤੀ ਜਾਵੇ। ਕਮਲਦੀਪ ਸਿੰਘ ਪਿਤਾ ਨੇ ਦੱਸਿਆ ਕੀ ਮੈਂ ਅੱਜ ਬਹੁਤ ਖੁਸ਼ ਹਾਂ ਅਤੇ ਮੇਰਾ ਲੜਕਾ ਤਿੰਨ ਗੋਲਡ ਦੇ ਤਗਮੇ ਜਿੱਤੇ ਕੇ ਲਿਆਇਆ ਹੈ।