ਪੰਜਾਬ ਪੁਲਿਸ ਵੱਲੋਂ ਬਾਲ ਦਿਵਸ ਮੌਕੇ ਨਸ਼ਿਆਂ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ। ਐੱਸਐੱਸਪੀ ਅਸ਼ਵਨੀ ਗੋਟਿਆਲ ਵੱਲੋਂ ਸਰਕਾਰੀ ਸਕੂਲਾਂ ਅੰਦਰ ਕਰਵਾਏ ਖੇਡ ਮੁਕਾਬਲਿਆਂ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਐੱਸਐੱਸਪੀ ਅਸ਼ਵਨੀ ਸਕੂਲ ਵਿੱਚ ਆ ਕੇ ਆਪਣੇ ਬਚਪਨ ਨੂੰ ਯਾਦ ਕਰਕੇ ਭਾਵੁਕ ਵੀ ਹੋਏ।
ਇਸ ਦੌਰਾਨ ਪੁਲਸ ਅਤੇ ਬੱਚਿਆਂ ਦਾ ਰੱਸਾ ਕੱਸੀ ਮੁਕਾਬਲਾ ਹੋਇਆ। ਐਸਐਸਪੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਕੇ ਇਹਨਾਂ ਨੂੰ ਪਹਿਲਾਂ ਹੀ ਬੁਰੀ ਸੰਗਤ ਤੋਂ ਬਚਾਇਆ ਜਾਵੇ। ਇਸ ਕਰਕੇ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਨੂੰ ਖੁਸ਼ੀ ਹੋਈ ਕਿ ਉਹ ਸਕੂਲ ਚ ਆਕੇ ਬੱਚਿਆਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨੂੰ ਖੁਦ ਆਪਣੀ ਸਕੂਲ ਲਾਈਫ ਯਾਦ ਆਈ। ਉਹ ਖੁਦ ਵੀ ਸਰਕਾਰੀ ਸਕੂਲ ਵਿੱਚ ਪੜੇ ਹਨ। ਬੱਚਿਆਂ ਨੂੰ ਆਪਣੇ ਟੀਚੇ ਉਪਰ ਧਿਆਨ ਦੇਣਾ ਚਾਹੀਦਾ।
ਇਹ ਵੀ ਪੜ੍ਹੋ:-
ਫੁੱਲਾਂ ਨਾਲ ਮਹਿਕਿਆ ਗੁਰਦੁਆਰਾ ਸ੍ਰੀ ਬੇਰ ਸਾਹਿਬ, ਕੋਨੇ-ਕੋਨੇ ‘ਚ ਲੱਗੇ 50 ਕਿਸਮਾਂ ਦੇ ਫੁੱਲ
ਸਕੂਲ ਦੇ ਵਿੱਚ ਪੜਨ ਵਾਲਿਆਂ ਬੱਚੇ ਜੇਕਰ ਹੁਣ ਤੋਂ ਹੀ ਆਪਣੇ ਮਿੱਥੇ ਟੀਚੇ ਤੇ ਫੋਕਸ ਕਰਨ ਤਾਂ ਜ਼ਿੰਦਗੀ ਵਿੱਚ ਕਦੇ ਮਾਰ ਨਹੀਂ ਖਾਂਦੇ, ਇੱਕ ਦਿਨ ਕਾਮਯਾਬੀ ਦੀਆਂ ਪੌੜੀਆਂ ਜ਼ਰੂਰ ਚੜਦੇ ਹਨ। ਸੋ ਲੋੜ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਧਿਆਨ ਦੇਣ ਦੀ ਤੇ ਟੀਚਰਾਂ ਦਾ ਵੀ ਇਹੀ ਕਰਮ ਹੈ ਕਿ ਉਹ ਬੱਚਿਆਂ ਨੂੰ ਪੜਨ ਤੇ ਖੇਡਾਂ ਵਿੱਚ ਹੁਲਾਰਾ ਦੇਣ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :