World Diabetes Day : ਫਾਸਟ ਫੂਡ ਤੇ ਐਲਕੋਹਲ ਲੈਣ ਵਾਲੇ ਸਾਵਧਾਨ, ਹੋ ਸਕਦੇ ਹੋ ਸ਼ੂਗਰ ਦੇ

Photo of author

By Stories


14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਵਿਸ਼ਵ ਭਰ ਦੇ ਵਿੱਚ ਸ਼ੂਗਰ ਦੀ ਬਿਮਾਰੀ ਦੇ ਵੱਧ ਰਹੇ ਪ੍ਰਭਾਵਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਮਾਹਿਰਾਂ ਵੱਲੋਂ ਸੁਨੇਹਾ ਦਿੱਤਾ ਜਾਵੇਗਾ। ਸ਼ੂਗਰ ਇੱਕ ਗੰਭੀਰ ਬਿਮਾਰੀ ਹੈ ਜਿਸ ਵਿੱਚ ਵਿਅਕਤੀ ਦੇ ਸਰੀਰ ਦੇ ਅੰਦਰ ਬਲੱਡ ਸ਼ੂਗਰ ਲੈਵਲ ਬੇਕਾਬੂ ਹੋ ਜਾਂਦਾ ਹੈ ਅਤੇ ਇਸ ਨੂੰ ਕੰਟਰੋਲ ਕਰਨ ਦੇ ਲਈ ਇੰਸੂਲਿਨ ਦੀ ਮਦਦ ਦੀ ਲੋੜ ਪੈਂਦੀ ਹੈ ਜੇਕਰ ਸ਼ੂਗਰ ਦਾ ਪੱਧਰ ਆਮ ਨਾਲੋਂ ਕਿਤੇ ਵੱਧ ਰਹਿੰਦਾ ਹੈ ਤਾਂ ਸਰੀਰ ਦੇ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਜਾਂਦਾ ਹੈ ਇਸ ਦੇ ਨਾਲ ਲੀਵਰ ਕਿਡਨੀ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ ਤੇ ਵੀ ਅਸਰ ਵੇਖਣ ਨੂੰ ਮਿਲਦਾ ਹੈ। ਇੱਥੋਂ ਤੱਕ ਕਿ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅੱਖਾਂ ਦੀ ਰੋਸ਼ਨੀ ਤੇ ਵੀ ਇਸ ਦਾ ਪ੍ਰਭਾਵ ਪੈਂਦਾ ਹੈ। ਮਾਹਰ ਡਾਕਟਰਾਂ ਦੀ ਮੰਨੀਏ ਤਾਂ ਅੱਖਾਂ ਦੀ ਰੋਸ਼ਨੀ ਜਾਣ ਦਾ ਦੂਜਾ ਸਭ ਤੋਂ ਵੱਡਾ ਕਾਰਨ ਸ਼ੂਗਰ ਦੀ ਬਿਮਾਰੀ ਹੈ। ਜੋ ਕਿ ਵਿਸ਼ਵ ਭਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਹੈ।

ਇਸ਼ਤਿਹਾਰਬਾਜ਼ੀ

ਯੂਨਾਈਟਡ ਕਿੰਗਡਮ ਤੋਂ ਡਾਇਬਟੀਜ ਤੇ ਫੈਲੋਸ਼ਿਪ ਕਰ ਚੁੱਕੀ ਐਮਡੀ ਡਾਕਟਰ ਰਿਸ਼ੂ ਭਨੋਟ ਸ਼ੂਗਰ ਦੀ ਬਿਮਾਰੀ ਤੇ ਕਈ ਸਾਲਾਂ ਤੋਂ ਪ੍ਰੈਕਟਿਸ ਕਰ ਰਹੀ ਹੈ ਉਹਨਾਂ ਦੱਸਿਆ ਕਿ ਹਾਲਾਂਕਿ ਇਹ ਸਮੱਸਿਆ ਪੂਰੇ ਵਿਸ਼ਵ ਭਰ ਦੇ ਲੋਕਾਂ ਦੇ ਵਿੱਚ ਹੈ ਪਰ ਜ਼ਿਆਦਾ ਸਮੱਸਿਆ ਭਾਰਤੀਆਂ ਦੇ ਅੰਦਰ ਦੇਖਣ ਨੂੰ ਮਿਲਦੀਆਂ ਹਨ ਉਹਨਾਂ ਕਿਹਾ ਕਿ 20 ਫੀਸਦੀ ਤੱਕ ਇਸ ਬਿਮਾਰੀ ਦਾ ਤੁਹਾਡੀ ਪਰਿਵਾਰਿਕ ਪਿਛੋਕੜ ਦਾ ਅਸਰ ਰਹਿੰਦਾ ਹੈ ਜਦੋਂ ਕਿ 80 ਫੀਸਦੀ ਅਸਰ ਸਾਡੇ ਆਮ ਜਨ ਜੀਵਨ ਕਰਕੇ ਹੈ। ਉਹਨਾਂ ਕਿਹਾ ਕਿ ਜਦੋਂ ਵੀ ਅਸੀਂ ਆਪਣੇ ਸਰੀਰ ਦੇ ਵਿੱਚ ਕੋਈ ਵੀ ਖੁਰਾਕ ਖਾਂਦੇ ਹਨ ਉਸ ਦੇ ਵਿੱਚ ਮੌਜੂਦ ਸ਼ੂਗਰ ਜਦੋਂ ਸਾਡੇ ਸਰੀਰ ‘ਚ ਜਾਂਦੀ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਸਾਡੇ ਸਰੀਰ ਦੇ ਅੰਦਰ ਪੈਨਕਿਰਿਆਜ ਲੋੜੀਂਦੀ ਮਾਤਰਾ ਦੇ ਵਿੱਚ ਇੰਸੂਲਿਨ ਛੱਡਦਾ ਹੈ ਜਿਸ ਦੇ ਨਾਲ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ ਪਰ ਸਾਡੇ ਲਾਈਫ ਸਟਾਈਲ, ਸਾਡੀ ਵੱਧ ਦੀ ਉਮਰ ਦੇ ਨਾਲ ਸਾਡਾ ਪੈਨ ਕਿਰਿਆਜ ਕੰਮ ਕਰਨਾ ਘੱਟ ਕਰ ਦਿੰਦਾ ਹੈ ਜਿਸ ਕਰਕੇ ਇੰਸੂਲਿਨ ਦੀ ਮਾਤਰਾ ਘਟ ਜਾਂਦੀ ਹੈ ਅਤੇ ਸ਼ੂਗਰ ਦੀ ਮਾਤਰਾ ਸਾਡੇ ਸਰੀਰ ਦੇ ਅੰਦਰ ਵਧਣ ਕਰਕੇ ਸ਼ੂਗਰ ਦੀ ਬਿਮਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ।

ਇਸ਼ਤਿਹਾਰਬਾਜ਼ੀ

ਡਾਕਟਰ ਰਿਸ਼ੂ ਨੇ ਦੱਸਿਆ ਕਿ ਸ਼ੂਗਰ ਵੀ ਕਈ ਤਰ੍ਹਾਂ ਦੀ ਹੈ ਬੱਚਿਆਂ ਵਿੱਚ ਹੋਣ ਵਾਲੀ ਸ਼ੂਗਰ ਵੱਖਰੀ ਹੈ ਇਸ ਤੋਂ ਇਲਾਵਾ ਦੋ ਹੋਰ ਤਰ੍ਹਾਂ ਦੀਆਂ ਸ਼ੂਗਰ ਹੈ ਸਭ ਤੋਂ ਆਮ ਸ਼ੂਗਰ ਜੋ ਵੱਧ ਦੀ ਉਮਰ ਦੇ ਨਾਲ ਹੁੰਦੀ ਹੈ। ਉਹਨਾਂ ਕਿਹਾ ਕਿ ਸ਼ੂਗਰ ਦੇ ਵੱਖ-ਵੱਖ ਪੱਧਰ ਹਨ ਸਾਨੂੰ ਸਮੇਂ ਸਿਰ ਇਸ ਦਾ ਚੈੱਕ ਅਪ ਜ਼ਰੂਰ ਕਰਾਉਣਾ ਚਾਹੀਦਾ ਹੈ। ਜੋ ਸਿਹਤਮੰਦ ਨੌਜਵਾਨ ਹਨ ਉਹਨਾਂ ਨੂੰ ਸਾਲ ’ਚ ਇੱਕ ਵਾਰ ਬਾਕੀਆਂ ਨੂੰ ਛੇ ਮਹੀਨੇ ਜਾਂ ਤਿੰਨ ਮਹੀਨੇ ਵਿੱਚ ਇੱਕ ਵਾਰ ਸ਼ੂਗਰ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਹੈ ਕਿ ਸ਼ੂਗਰ ਘਟਨੀਆਂ ਤੇ ਵਧਣੀ ਦੋਵੇਂ ਹੀ ਸਾਡੇ ਸਰੀਰ ਦੇ ਅੰਗਾਂ ਲਈ ਹਾਨੀਕਾਰਕ ਹੈ, ਕਿਉਂਕਿ ਇਸ ਦਾ ਸਿੱਧਾ ਅਸਰ ਸਾਡੇ ਆਰਗਨ ਤੇ ਪੈਂਦਾ ਹੈ। ਡਾਕਟਰ ਰਿਸ਼ੂ ਦੇ ਮੁਤਾਬਿਕ ਸਾਡਾ ਲਾਈਫ ਸਟਾਈਲ ਇਸ ਵਿੱਚ ਬਹੁਤ ਮਾਇਨੇ ਰੱਖਦਾ ਹੈ, ਅਸੀਂ ਕੀ ਖਾਂਦੇ ਹਾਂ ਕੀ ਪੀਂਦੇ ਹਾਂ ਉਹਨਾਂ ਕਿਹਾ ਕਿ ਜ਼ਿਆਦਾ ਐਲਕੋਹਲ ਲੈਣਾ ਜਾਂ ਫਿਰ ਜ਼ਿਆਦਾ ਫਾਸਟ ਫੂਡ ਆਦਿ ਦੀ ਇਸਤੇਮਾਲ ਕਰਨਾ ਸ਼ੂਗਰ ਦੇ ਮੁੱਖ ਕਾਰਨ ਬਣ ਸਕਦੇ ਹਨ ਸਰੀਰਕ ਕਸਰਤ ਬੇਹਦ ਜਰੂਰੀ ਹੈ।

ਇਸ਼ਤਿਹਾਰਬਾਜ਼ੀ
  • First Published :



Source link

Leave a Comment