ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖਿਆਵਾਂ ਤੇ ਚੱਲਿਆ ਇਹ ਦੁਕਾਨਦਾਰ, 13 ਰੁਪਏ ਕਿੱਲੋ ਵੇਚ ਰਿਹਾ ਹਰ ਸਬਜ਼ੀ

Photo of author

By Stories


ਖੰਨਾ, ਗੁਰਦੀਪ ਸਿੰਘ : ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿੱਥੇ ਪੂਰਾ ਦੇਸ਼ ਖੁਸ਼ੀਆਂ ਮਨਾਉਂਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖ ਸੰਗਤਾਂ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਨ। ਹਰ ਕੋਈ ਇਸ ਦਿਨ ਕੋਈ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸੇ ਨੂੰ ਦੇਖਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਮਾਛੀਵਾੜਾ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਇੱਕ ਦੁਕਾਨਦਾਰ ਵੱਲੋਂ ਦੁਕਾਨ ਦੇ ਵਿੱਚ ਮੌਜੂਦ ਹਰ ਵਸਤੂ ਸਿਰਫ 13 ਰੁਪਏ ਵਿੱਚ ਗ੍ਰਾਹਕਾਂ ਨੂੰ ਵੇਚ ਰਿਹਾ ਹੈ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13-13 ਕਹਿ ਕੇ ਤੋਲਿਆ ਸੀ ਅਤੇ 20 ਰੁਪਏ ਦੇ ਵਿੱਚ ਗਰੀਬਾਂ ਨੂੰ ਲੰਗਰ ਛਕਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਤੋਂ ਪ੍ਰੇਰਿਤ ਹੋ ਕੇ ਇਸ ਦੁਕਾਨਦਾਰ ਨੇ 13 ਰੁਪਏ ਦੇ ਵਿੱਚ 13 ਸਬਜੀਆਂ ਸਾਰੇ ਹੀ ਗ੍ਰਾਹਕਾਂ ਨੂੰ ਵੇਚੀਆਂ।

ਇਸ਼ਤਿਹਾਰਬਾਜ਼ੀ

ਦੁਕਾਨਦਾਰ ਵੱਲੋਂ ਇਹ ਸੇਵਾ ਸਵੇਰੇ 5 ਵਜੇ ਤੋਂ ਸ਼ੁਰੂ ਕੀਤੀ ਜਾਂਦੀ ਹੈ। ਜਦੋਂ ਦੁਕਾਨਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰ ਨੇ ਆਖਿਆ ਕਿ ਸਵੇਰੇ 12 ਵਜੇ ਤੱਕ ਸਾਰੀਆਂ ਸਬਜ਼ੀਆਂ ਵਿਕ ਜਾਂਦੀਆਂ ਹਨ। ਦੁਕਾਨਦਾਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਸਮੇਂ ਸਾਨੂੰ ਉਨਾਂ ਦੇ ਦੱਸੇ ਗਏ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਹਿੱਸਾ ਬਣਾਉਣਾ ਚਾਹੀਦਾ ਹੈ। ਉਸਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਫੈਲਿਆ ਅੰਧ ਵਿਸ਼ਵਾਸ ਭੇਦ ਭਾਵ ਅਤੇ ਧਾਰਮਿਕ ਭਰਮਾਂ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਸੀ । ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਮੁੱਖ ਸਿਧਾਂਤ ਸਾਨੂੰ ਜਰੂਰ ਧਾਰਨ ਕਰਨੇ ਚਾਹੀਦੇ ਹਨ। ਜਿਵੇਂ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਛਕੋ।

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/npzE4 ਕਲਿੱਕ ਕਰੋ।

  • First Published :



Source link

Leave a Comment