ਕਣਕ ਦੇ ਨਾਲ ਮਟਰ ਦੀ ਖੇਤੀ ’ਤੇ ਵੀ ਹੋਇਆ ਸੁੰਡੀ ਦਾ ਹਮਲਾ, ਮੌਸਮ ਦੀ ਤਬਦੀਲੀ ਕਾਰਨ ਕਿਸਾਨ ਪਏ ਚਿੰਤਾ ਵਿੱਚ

Photo of author

By Stories


ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਗਈ ਹੈ ਉਸਦੇ ਨਾਲ ਹੀ ਬਹੁਤ ਸਾਰੇ ਕਿਸਾਨ ਸਬਜ਼ੀਆਂ ਦੀ ਕਾਸਤ ਵੀ ਕਰਦੇ ਹਨ । ਪਟਿਆਲਾ ਜਿਲ੍ਹੇ ਦੇ ਵਿੱਚ 2 ਲਾਖ 30 ਹਜ਼ਾਰ ਹੈਕਟੇਅਰ ਵਿਚ ਕਿਸਾਨਾਂ ਨੇ ਕਣਕ ਦੀ ਬਜਾਈ ਕੀਤੀ ਹੈ ਅਤੇ ਇਸੀ ਤਰ੍ਹਾਂ ਕਰੀਬ 10 ਏਕੜ ਦੇ ਵਿੱਚ ਮਟਰ ਦੀ ਕਾਸਤ ਵੀ ਕਿਸਾਨ ਕਰ ਰਹੇ ਹਨ ਜਿਨ੍ਹਾਂ ਨੇ ਆਪਣੀ ਫ਼ਸਲ ਦੀ ਬਿਜਾਈ ਮਟਰ ਬੀਜ ਕੇ ਕਰ ਦਿੱਤੀ ਹੈ। ਲੇਕਿਨ ਇਸ ਵਾਰ ਮੌਸਮ ਦੀ ਤਬਦੀਲੀ ਕਰਕੇ ਕਣਕ ਅਤੇ ਮਟਰ ਦੀ ਫਸਲ ਉੱਤੇ ਸੁੰਡੀ ਨੇ ਹਮਲਾ ਕੀਤਾ ਜਿਸ ਨਾਲ ਕਿਸਾਨ ਚਿੰਤਿਤ ਹਨ, ਕਿਉਂਕਿ ਇਸ ਵਾਰ ਕਿਸਾਨ ਨੂੰ ਝੋਨੇ ਦੀ ਫਸਲ ਵੇਚਣ ਦੇ ਵਿੱਚ ਅਤੇ ਉਸਦਾ ਝਾੜ ਵੀ ਘੱਟ ਨਿਕਲਿਆ ਉਸ ਕਰਕੇ ਨੁਕਸਾਨ ਹੋਇਆ ਕਿਸਾਨ ਝੋਨੇ ਦੀ ਬਾਡੀ ਦੇ ਬਾਅਦ ਤੁਰੰਤ ਕਣਕ ਦੀ ਬਜਾਏ ਕਰਦਾ ਲੇਕਿਨ ਇਸ ਵਾਰ ਮੌਸਮ ਦੀ ਤਬਦੀਲੀ ਜੋ ਇਸ ਵਕਤ ਪੰਜਾਬ ਦੇ ਵਿੱਚ ਦਿਨ ਤਾਂ ਟੈਮਪਰੇਚਰ 25-26 ਡਿਗਰੀ ਚੱਲ ਰਿਹਾ ਉਸ ਨਾਲ ਫਸਲਾਂ ਵੀ ਪ੍ਰਭਾਵਿਤ ਹੋ ਰਹੇ ਹਨ ਸਾਡੀ ਟੀਮ ਵੱਲੋਂ ਮਟਰ ਅਤੇ ਕਣਕ ਦੇ ਖੇਤਾਂ ਦੇ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਕਿਸਾਨਾਂ ਨੇ ਕਿਹਾ ਕਿ ਜੇ ਮਟਰ ਦੀ ਫਸਲ ਚੰਗੀ ਹੋ ਜਾਂਦੀ ਹੈ ਤਾਂ ਕਣਕ ਅਤੇ ਝੋਨੇ ਨਾਲੋਂ ਵੀ ਮੁਨਾਫਾ ਜਿਆਦਾ ਹੁੰਦਾ ਹੈ, ਅਤੇ ਕਿਸਾਨ ਨੂੰ ਵੀ ਚੰਗਾ ਮੁਨਾਫਾ ਹੋ ਜਾਂਦਾ ਹੈ, ਪਰ ਇਸ ਵਾਰ ਮੌਸਮ ਦੀ ਤਬਦੀਲੀ ਨਾਲ ਕਿਸਾਨ ਚਿੰਤਿਤ ਹਨ।

ਇਸ਼ਤਿਹਾਰਬਾਜ਼ੀ

ਕੁਝ ਕਿਸਾਨਾਂ ਦਾ ਕਹਿਣਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਫਸਲਾਂ ਦਾ ਬੀਮਾ ਕਰਵਾਇਆ ਜਾਵੇ ਤਾਂ ਕਿ ਕਿਸਾਨ ਨੂੰ ਨੁਕਸਾਨ ਨਾ ਭੁਗਤਣਾ ਪਵੇ। ਇਸ ਮੌਕੇ ਸਮਾਣਾ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਡਾਕਟਰ ਸਤੀਸ਼ ਕੁਮਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਨੇ ਖੁਦ ਦੱਸਿਆ ਕਿ ਇਸ ਵਾਰ ਮੌਸਮ ਦੀ ਤਬਦੀਲੀ ਕਰਕੇ ਕਣਕ ਦੀ ਫਸਲ ਪ੍ਰਭਾਵਿਤ ਹੋਈ ਹੈ,ਫਸਲਾਂ ’ਤੇ ਸੁੰਡੀ ਦਾ ਹਮਲਾ ਹੋ ਰਿਹਾ ਲੇਕਿਨ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਤੁਸੀਂ ਜਿਸ ਦਵਾਈ ਦਾ ਪ੍ਰਯੋਗ ਕਰਨਾ ਹੈ ਉਹ ਖੇਤੀਬਾੜੀ ਅਧਿਕਾਰੀ ਦੀ ਸਲਾਹ ਨਾਲ ਹੀ ਕਰਨਾ, ਮੌਸਮ ਦੀ ਤਬਦੀਲੀ ਦਾ ਅਸਰ ਹੈ ਕਿ ਮਟਰ ਅਤੇ ਕਣਕ ਦੀ ਫਸਲ ਤੇ ਸੁੰਡੀ ਦਾ ਹਮਲਾ ਹੋਇਆ, ਠੰਡ ਘੱਟ ਪੈ ਰਹੀ ਹੈ ਜਿਸ ਕਰਕੇ ਜੋ ਵਾਇਰਸ ਹੈ ਉਹ ਖਤਮ ਨਹੀਂ ਹੋਇਆ।

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment