ਲੁਧਿਆਣਾ, ਰਾਜਿੰਦਰ ਕੁਮਾਰ
ਲੁਧਿਆਣਾ ਦੇ ਨਿਊ ਸਰਾਭਾ ਨਗਰ ਦੇ ਵਿੱਚ ਸਥਿਤ ਛਾਬੜਾ ਕਲੋਨੀ ਦੇ ਵਿੱਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ,ਜਦੋਂ ਮੌਜੂਦਾ ਪੰਚਾਇਤ ਵੱਲੋਂ ਮੌਕੇ ‘ਤੇ ਪਹੁੰਚੇ ਕੋਲੋਨਾਇਜ਼ਰਾ ਨੂੰ ਕਮਿਊਨਿਟੀ ਸੈਂਟਰ ਤੋਂ ਜਾਣ ਲਈ ਕਹਿ ਦਿੱਤਾ ਗਿਆ। ਉਨਾਂ ਕਿਹਾ ਕਿ ਇੱਥੇ ਜੇਕਰ ਕੋਈ ਨਵਾਂ ਘਰ ਬਣੇਗਾ ਜਾਂ ਕੋਈ ਨਵੀਂ ਉਸਾਰੀ ਹੋਵੇਗੀ ਤਾਂ ਉਸ ਸਬੰਧੀ ਸਾਰੀ ਕਲੈਕਸ਼ਨ ਉਹਨਾਂ ਵੱਲੋਂ ਹੀ ਕੀਤੀ ਜਾਵੇਗੀ।
ਜਿਸ ਨੂੰ ਲੈ ਕੇ ਕਲੋਨੀ ਕੱਟਣ ਵਾਲੇ ਕਲੋਨੀ ਦੇ ਮਾਲਕ ਕ੍ਰਿਸ਼ਨ ਲਾਲ ਛਾਬੜਾ ਦੇ ਭਾਣਜੇ ਨੇ ਕਿਹਾ ਕਿ ਇਸ ਕਲੋਨੀ ਦੇ ਵਿੱਚ ਸਾਰੀ ਜ਼ਮੀਨ ਸਾਡੀ ਖਰੀਦੀ ਹੋਈ ਹੈ ਤੇ ਜਿੰਨਾ ਵੀ ਸੀਵਰੇਜ ਪਿਆ ਹੈ ਜਿੰਨੇ ਵੀ ਕੰਮ ਕਰਵਾਏ ਹਨ ਉਹ ਸਾਰੇ ਹੀ ਸਾਡੇ ਵੱਲੋਂ ਕਰਵਾਏ ਗਏ ਹਨ।
ਉਹਨਾਂ ਕਿਹਾ ਕਿ ਹੁਣ ਨਵੀਂ ਬਣੀ ਪੰਚਾਇਤ ਇਸ ਵਿੱਚ ਆਪਣੀ ਲੱਤ ਫਸਾ ਰਹੀ ਹੈ ਅਤੇ ਨਵੀਂ ਕਲੈਕਸ਼ਨ ਖੁਦ ਕਰਨ ਦੀ ਗੱਲ ਕਹਿ ਰਹੀ ਹੈ। ਜਦੋਂ ਕਿ ਪੰਚਾਇਤ ਦੀ ਇਸ ਕਲੋਨੀ ਦੇ ਵਿੱਚ ਇੱਕ ਵੀ ਗਜ ਜਗ੍ਹਾ ਨਹੀਂ ਹੈ ਤੇ ਨਾ ਹੀ ਪੰਚਾਇਤ ਵੱਲੋਂ ਕੋਈ ਸੀਵਰੇਜ ਦੇ ਜਾਂ ਫਿਰ ਹੋਰ ਕੋਈ ਕੰਮ ਕਰਵਾਏ ਗਏ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਉਹਨਾਂ ਕਿਹਾ ਕਿ ਜਿਹੜੀ ਇੱਥੇ ਮੋਟਰਾਂ ਲੱਗੀਆਂ ਹਨ ਉਹ ਵੀ ਕ੍ਰਿਸ਼ਨ ਲਾਲ ਛਾਬੜਾ ਦੇ ਨਾਂ ਤੇ ਹੀ ਹੈ। ਉਹਨੇ ਕਿਹਾ ਕਿ ਅੱਜ ਜਦੋਂ ਅਸੀਂ ਕਮਿਊਨਿਟੀ ਸੈਂਟਰ ਪਹੁੰਚੇ ਤਾਂ ਸਾਨੂੰ ਮੌਜੂਦਾ ਨਵੀਂ ਬਣੀ ਪੰਚਾਇਤ ਦੇ ਸਰਪੰਚ ਅਤੇ ਪੰਚ ਮੈਂਬਰਾਂ ਨੇ ਕਿਹਾ ਕਿ ਉਹ ਇੱਥੇ ਨਹੀਂ ਆ ਸਕਦੇ। ਜਿਸ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚ ਗਈ।
ਪੁਲਿਸ ਨੇ ਦੋਵੇ ਧਿਰਾਂ ਨੂੰ ਹੀ ਪੁਲਿਸ ਸਟੇਸ਼ਨ ਬੁਲਾਇਆ ਹੈ। ਪੁਲਿਸ ਨੇ ਵੀ ਉਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਕਿਹਾ ਕਿ ਸਾਬਕਾ ਸਰਪੰਚ ਵੀ ਸਾਡੇ ਨਾਲ ਮੌਜੂਦ ਹਨ। ਸਾਬਕਾ ਸਰਪੰਚ ਨੇ ਕਿਹਾ ਕਿ ਅਸੀਂ ਕਿਸੇ ਹੋਰ ਪਾਰਟੀ ਨਾਲ ਚਲਦੇ ਸਨ ਇਸ ਕਰਕੇ ਜਿਹੜੀ ਮੌਜੂਦਾ ਸਰਪੰਚ ਹੈ ਉਹ ਹੁਣ ਧੱਕਾ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਮੌਜੂਦਾ ਸਰਕਾਰ ਦੇ ਵਿੱਚ ਲਿੰਕ ਹਨ ਉਹਨਾਂ ਨਾਲ ਹੀ ਉਹ ਸੰਬੰਧਿਤ ਹਨ। ਇਸ ਕਰਕੇ ਹੀ ਉਹ ਧਮਕਾ ਰਹੇ ਨੇ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।