ਰਾਜਪੁਰਾ/ ਅਮਰਜੀਤ ਸਿੰਘ ਪਨੂੰ
ਰਾਜਪੁਰਾ ਦੇ ਆਸ ਪਾਸ ਖੇਤਰ ਵਿੱਚ ਤੀਜੇ ਦਿਨ ਵੀ ਲਗਾਤਾਰ ਧੁੰਦ ਜਾਰੀ ਹੈ। ਉਥੇ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣਾ ਵੀ ਬੜਾ ਮੁਸ਼ਕਿਲ ਹੋ ਗਿਆ ਹੈ। ਰੋਜ਼ਾਨਾ ਕੰਮ ਕਾਰ ਕਰਨ ਵਾਲੇ ਰਿਕਸ਼ਾ ਚਾਲਕ ਨੂੰ ਰਸਤਾ ਵੀ ਸਾਫ ਨਹੀਂ ਦਿਖ ਰਿਹਾ ਤਾਂ ਉਹ ਮੰਡੀ ਚੋਂ ਸਬਜ਼ੀਲੱਦ ਕੇ ਪੈਦਲ ਹੀ ਚੱਲ ਰਹੇ ਹਨ।
ਕਿਉਂਕਿ ਘਰ ਦੀ ਮਜਬੂਰੀ ਹੈ ਅਗਰ ਰਿਕਸ਼ਾ ਨਹੀਂ ਚਲਾਉਣਗੇ ਤਾਂ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੈ। ਸੰਘਣੀ ਧੁੰਦ ਵਿੱਚ ਸਬਜੀ ਲੱਦ ਕੇ ਮੰਡੀ ਵਿੱਚੋਂ ਰਿਕਸ਼ੇ ਦੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਂਦੇ ਹਨ। ਰਿਕਸ਼ਾ ਚਲਾਉਣ ਵਾਲੇ ਨੇ ਦੱਸਿਆ ਕਿ ਮੈਂ 35 ਸਾਲਾਂ ਤੋਂ ਰਿਕਸ਼ਾ ਚਲਾ ਰਿਹਾ ਪਰ ਅੱਜ ਧੁੰਦ ਬਹੁਤ ਕਾਫੀ ਹੈ ਅਸੀਂ ਪੈਦਲ ਚੱਲ ਰਹੇ ਹਾਂ ਰਸਤਾ ਵੀ ਨਹੀਂ ਦਿਖ ਰਿਹਾ।
ਕਾਰਾਂ ਬੱਸਾਂ ਦੀ ਰਫਤਾਰ ਵੀ ਹੌਲੀ ਹੋ ਗਈ ਹੈ।।ਲਾਈਟਾਂ ਜਗਾ ਕੇ ਚੱਲ ਰਹੇ ਹਨ। ਕਈ ਲੋਕ ਅੱਗ ਬਾਲ ਕੇ ਠੰਡ ਤੋਂ ਬਚਣ ਦੇ ਲਈ ਅੱਗ ਸੇਕਦੇ ਵੀ ਨਜ਼ਰ ਆਏ ਹਨ। ਰਾਜ ਕੁਮਾਰ ਵਾਸੀ ਰਾਜਪੁਰਾ ਨੇ ਦੱਸਿਆ ਕੀ ਮੈਂ 35 ਸਾਲਾਂ ਤੋਂ ਕਰੀਬ ਰਿਕਸ਼ਾ ਚਲਾ ਕੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਪਰ ਅੱਜ ਠੰਡ ਚ ਜ਼ਿਆਦਾ ਪੈਣ ਕਾਰਨ ਅਤੇ ਸੰਘਣੀ ਧੁੰਦ ਪੈਣ ਕਾਰਨ ਚਾਰੇ ਪਾਸੇ ਰਸਤਾ ਨਹੀਂ ਦਿਖ ਰਿਹਾ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਮੰਡੀ ਦੇ ਸਾਈਨ ਬੋਰਡ ਵੀ ਨਹੀਂ ਦਿਖ ਰਹੇ। ਇਸ ਕਰਕੇ ਪੈਦਲ ਹੀ ਰਿਕਸ਼ਾ ਲੈ ਕੇ ਚੱਲ ਰਿਹਾ ਮੰਡੀ ਵਿੱਚੋਂ ਸਬਜ਼ੀ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਰਿਹਾ।ਰਾਜਪੁਰਾ ਦੇ ਆਸ ਪਾਸ ਵੀ ਧੁੰਦ ਹੀ ਧੁੰਦ ਨਜ਼ਰ ਆ ਰਹੀ ਹੈ ਅਤੇ ਕਾਲੇ ਬੱਦਲ ਅਸਮਾਨ ‘ਚ ਛਾਏ ਹੋਏ ਹਨ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :