ਪਟਿਆਲਾ, ਮਨੋਜ : ਆਸਾਮ ਅਤੇ ਕਰਨਾਟਕਾ ਦੇ ਮਗਰੋਂ ਹੁਣ ਨਾਗਾਲੈਂਡ ਦੇ ਵਿੱਚ ਵੀ ਪੰਜਾਬ ਦੇ ਗਏ ਹੋਏ ਹਜ਼ਾਰਾਂ ਕੁਇੰਟਲ ਚਾਵਲ ਨੂੰ ਰਿਜੈਕਟ ਕਰ ਦਿੱਤਾ ਗਿਆ ਹੈ। ਇਸ ਗੱਲ ਦਾ ਖੁਲਾਸਾ ਅੱਜ ਪੰਜਾਬ ਰਾਜ ਮਿਲਰਜ ਐਸੋਸੀਏਸ਼ਨ ਦੇ ਸੂਬਾ ਮੀਤ ਪ੍ਰਧਾਨ ਸੱਤ ਪ੍ਰਕਾਸ਼ ਗੋਇਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਖੁਲਾਸਾ ਕੀਤਾ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਹੋਰ ਸਟੇਟ ਜਿਹਨਾਂ ਵਿੱਚ ਆਸਾਮ ਅਤੇ ਕਰਨਾਟਕਾ ਸ਼ਾਮਿਲ ਹਨ। ਹੁਣ ਉਸੇ ਸੈਂਪਲਾਂ ਦੇ ਤਹਿਤ ਪੰਜਾਬ ਦੇ ਚਾਵਲ ਦੇ ਸੈਂਪਲਾਂ ਨੂੰ ਵੀ ਰਿਜੈਕਟ ਕਰ ਦਿੱਤਾ ਸੀ ਅਤੇ ਉਸ ਤੋਂ ਬਾਅਦ ਹੁਣ ਨਾਗਾਲੈਂਡ ਵਿੱਚ ਗਏ ਹੋਏ ਚਾਵਲ ਨੂੰ ਕੇਂਦਰੀ ਏਜੰਸੀ ਐਫਸੀਆਈ ਦੇ ਵੱਲੋਂ ਟੈਸਟਿੰਗ ਮਗਰੋਂ ਰਿਜੈਕਟ ਕਰ ਦਿੱਤਾ ਗਿਆ ਹੈ।
ਸੱਤ ਪ੍ਰਕਾਸ਼ ਗੋਇਲ ਗੋਇਲ ਨੇ ਦੱਸਿਆ ਕਿ ਇਸ ਚਾਵਲ ਦੀ ਮਾਤਰਾ 11241 ਕੁਇੰਟਲ ਹੈ ਅਤੇ ਇਹ ਪੰਜਾਬ ਦੇ ਸੰਗਰੂਰ ਅਤੇ ਮਾਨਸਾ ਜ਼ਿਲ੍ਹੇ ਦੇ ਚਾਵਲ ਹਨ ਹੈ ਜਿਸ ਨੂੰ ਸਿਰਫ ਦੋ ਦਿਨਾਂ ਦੇ ਪਹੁੰਚ ਤੋਂ ਮਗਰੋਂ ਹੀ ਇਨ੍ਹੀਂ ਜਲਦੀ ਦੇ ਵਿੱਚ ਸੈਂਪਲਾਂ ਨੂੰ ਰਿਜੈਕਟ ਕਰ ਦਿੱਤਾ ਕੀਤਾ ਗਿਆ, ਜਿਸ ‘ਤੇ ਕਾਫੀ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਸਾਫ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਚਾਵਲ ਨੂੰ ਰਿਜੈਕਟ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਅਤੇ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਬਿਜਾਈ ਹੋਵੇ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :