ਲੁਧਿਆਣਾ/ ਰਾਜਿੰਦਰ ਕੁਮਾਰ
ਲੁਧਿਆਣਾ ਦੇ ਇੱਕ ਮਰਚੈਂਟ ਨੇਵੀ ਦੇ ਸਾਬਕਾ ਇੰਜੀਨੀਅਰ ਨੂੰ ਛਾਤਿਰ ਠੱਗਾਂਨੇ ਨਿਸ਼ਾਨਾ ਬਣਾਇਆ ਹੈ। ਦੱਸ ਦਈਏ ਕਿ ਆਰੋਪੀਆਂ ਨੇ ਇਸ ਬਜ਼ੁਰਗ ਵਿਅਕਤੀ ਦੇ ਕੋਲੋਂ 24 ਲੱਖ ਦੀ ਠੱਗੀ ਮਾਰੀ ਹੈ। ਪੀੜਿਤ ਵਿਅਕਤੀ ਨੂੰ ਫੋਨ ‘ਤੇ ਠੱਗਾਂ ਨੇ ਆਪਣੇ ਆਪ ਨੂੰ ਤਿਲਕ ਨਗਰ ਥਾਣੇ ਮੁੰਬਈ ਦਾ ਇੰਸਪੈਕਟਰ ਦੱਸਿਆ ਗਿਆ ਸੀਅਤੇ ਕਿਹਾ ਕਿ ਤੁਹਾਡੇ ਫੋਨ ਤੇ ਚਾਇਲਡ ਪੋਰਨੋਗ੍ਰਾਫੀ ਅਪਲੋਡ ਹੋਈ ਹੈ।
ਉਹਨਾਂ ਉੱਤੇ 27 ਮਾਮਲੇ ਦਰਜ ਕਰਨ ਦੀ ਗੱਲ ਕਹੀ ਹੈ ਉਧਰ ਉਕਤ ਹਰਬੰਸ ਸਿੰਘ ਨੇ ਸਾਈਬਰ ਸੈਲ ਨੂੰ ਇਸ ਘਟਨਾ ਤੋਂ ਬਾਅਦ ਸ਼ਿਕਾਇਤ ਦਿੱਤੀ ਹੈ। ਹਰਬੰਸ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੂੰ ਅਗਿਆਤ ਨੰਬਰ ਤੋਂ ਫੋਨ ਆਇਆ ਸੀ ਜਾਣਕਾਰੀ ਵਿੱਚ ਹਰਬੰਸ ਸਿੰਘ ਨੇ ਦੱਸਿਆ ਕਿ ਜਿਸ ਨੰਬਰ ਤੋਂ ਉਸਨੂੰ ਫੋਨ ਆਇਆ ਸੀ ਉਸ ਨੇ ਆਪਣੇ ਆਪ ਨੂੰ ਮੁੰਬਈ ਤਿਲਕ ਨਗਰ ਥਾਣੇ ਦਾ ਇੰਸਪੈਕਟਰ ਦੱਸਿਆ ਸੀ
ਠੱਗ ਨੇ ਕਿਹਾ ਸੀ ਕਿ ਉਹਨਾਂ ਦੇ ਸਹਿਮਤ ਹੋ ਚਾਇਲਡ ਫੋਰਨੋਗਰਾਫੀ ਅਪਲੋਡ ਹੋਈ ਹੈ ਜਿਸਦੇ ਚਲਦਿਆਂ ਠੱਗਾਂ ਨੇ ਪਹਿਲਾਂ ਤਾਂ ਉਸਨੂੰ ਡਰਾਇਆ ਅਤੇ ਬਾਅਦ ਵਿੱਚ ਕੇਸ ਪਾਉਣ ਦੀ ਧਮਕੀ ਦਿੱਤੀ ਜਿਸ ਦੇ ਚਲਦਿਆਂ ਉਸ ਪਾਸੋਂ ਪੈਸਿਆਂ ਦੀ ਡਿਮਾਂਡ ਵੀ ਕੀਤੀ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਕਿਹਾ ਕਿ ਠੱਗਾਂ ਨੇ ਉਸ ਪੈਸੇ ਮੰਗਵਾਉਣ ਅਤੇ ਰਸੀਦਾਂ ਭੇਜਣ ਦੀ ਗੱਲ ਕਹੀ ਕਿਹਾ ਕਿ ਜਦੋਂ ਮਾਮਲਾ ਨਿਬੜ ਜਾਵੇਗਾ ਉਹਨਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ ਪਰ ਪੈਸੇ ਵਾਪਸ ਨਾ ਹੋਣ ਤੇ ਹਰਬੰਸ ਸਿੰਘ ਨੇ ਇਸ ਸਬੰਧੀ ਸਾਰੀ ਗੱਲਬਾਤ ਆਪਣੇ ਬੇਟੇ ਨੂੰ ਦੱਸੀ ਜਿਸ ਤੋਂ ਬਾਅਦ ਉਹਨਾਂ ਨੇ ਤੁਰੰਤ ਹੀ ਪੁਲਿਸ ਦੇ ਨਾਲ ਸੰਪਰਕ ਕਰਕੇ ਸਬੰਧੀ ਮਾਮਲਾ ਦਰਜ ਕਰਵਾਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :