ਲੁਧਿਆਣਾ, ਰੋਹਿਤ ਗੌਰ : ਦਿਨ-ਦਿਹਾੜੇ ਭਰੇ ਬਾਜ਼ਾਰ ਦੇ ਵਿੱਚ ਇੱਕ 14 ਸਾਲ ਦੇ ਬੱਚੇ ਨੇ ਹਾਹਾਕਾਰ ਮਚਾ ਦਿੱਤੀ। 14 ਸਾਲ ਦਾ ਬੱਚਾ ਬੇਕਾਬੂ ਗੱਡੀ ਨੂੰ ਬਾਜ਼ਾਰ ਦੇ ਵਿੱਚ ਲੈ ਪਹੁੰਚਿਆ ਅਤੇ ਬੇਕਾਬੂ ਬੰਦਾ ਗੱਡੀ ਸਿੱਧਾ ਇੱਕ ਦੁਕਾਨ ਦੇ ਵਿੱਚ ਜਾ ਵੱਜੀ ਜਿਸ ਦੇ ਕਾਰਨ ਵੱਡਾ ਹਾਦਸਾ ਵਾਪਰ ਗਿਆ। ਜਿਵੇਂ ਹੀ ਵਰਨਾ ਗੱਡੀ ਬੇਕਾਬੂ ਹਾਲਾਤਾਂ ਦੇ ਵਿੱਚ ਬਾਜ਼ਾਰ ਦੇ ਵਿੱਚ ਦਾਖਲ ਹੋਈ ਤਾਂ ਬਾਹਰ ਚੋਣ ਲੱਗ ਰਹੇ ਲੋਕਾਂ ‘ਚ ਹਫੜਾ-ਦਫੜੀ ਮੱਚ ਗਈ ਅਤੇ ਲੋਕ ਇਧਰ-ਉਧਰ ਭੱਜਣਾ ਸ਼ੁਰੂ ਹੋ ਗਏ। ਵੇਖਦੇ ਵੇਖਦੇ ਕੁਝ ਬਲਦੀ ਦੇਰੀ ਵਿੱਚ ਹੀ ਗੱਡੀ ਸਿੱਧਾ ਇੱਕ ਦੁਕਾਨ ਦੇ ਵਿੱਚ ਜਾ ਵੱਜੀ ਅਤੇ ਮੌਕੇ ‘ਤੇ ਹੀ ਗੱਡੀ ਪਲਟ ਗਈ। ਗੱਡੀ ਦੇ ਵਿੱਚੋਂ ਨਿਕਲਦੇ ਧੂੰਏ ਨੂੰ ਦੇਖ ਲੋਕਾਂ ‘ਚ ਡਰ ਦਾ ਮਾਹੌਲ ਬਣ ਗਿਆ ।
ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੇ ਖੁੱਡ ਮਹੱਲੇ ਦੇ ਵਿੱਚ ਉਸ ਵੇਲੇ ਸੰਸਨੀ ਫੈਲ ਗਈ ਜਿਸ ਵੇਲੇ ਇੱਕ ਤੇਜ਼ ਰਫਤਾਰ ਵਰਨਾ ਕਾਰ ਆ ਕੇ ਇੱਕ ਦੁਕਾਨ ‘ਚ ਆ ਵੱਜੀ। ਇਸ ਹਾਦਸੇ ਦੇ ਦੌਰਾਨ ਗਨੀਮਤ ਇਹ ਰਹੀ ਕਿ ਘਟਨਾ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਾਰ ਦੀ ਰਫਤਾਰ ਇੰਨ੍ਹੀਂ ਤੇਜ਼ ਸੀ ਕੀ ਉਹ ਪਲਟੀਆਂ ਖਾਂਦੀ ਹੋਈ ਦੁਕਾਨ ‘ਚ ਜਾ ਵੱਜੀ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਚਲਾਨ ਵਾਲਾ ਇੱਕ ਮਹਿਲ 14 ਸਾਲ ਦਾ ਬੱਚਾ ਸੀ। ਹਾਲਾਂਕਿ ਬੀਤੇ ਕੁਝ ਸਮੇਂ ਪਹਿਲਾਂ ਹੀ ਪੰਜਾਬ ਪੁਲਿਸ ਦੇ ਵੱਲੋਂ ਟ੍ਰੈਫਿਕ ਨਿਯਮਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਸੀ ਜਿਸ ਦੇ ਵਿੱਚ ਪੁਲਿਸ ਨੇ ਕਿਹਾ ਸੀ ਕਿ ਨਬਾਲਿਕ ਬੱਚਿਆਂ ਦੇ ਵਾਹਨ ਚਲਾਉਣ ‘ਤੇ ਪੂਰਨ ਤੌਰ ‘ਤੇ ਪਾਬੰਦੀ ਰਹੇਗੀ ਅਤੇ ਜੇ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਵਿੱਚ ਕਰ ਵੀ ਕਰਦੇ ਹੋਏ 25 ਹਜ਼ਾਰ ਜੁਰਮਾਨੇ ਸਮੇਤ ਬੱਚੇ ਦੇ ਮਾਪਿਆਂ ਨੂੰ ਤਿੰਨ ਸਾਲ ਦੀ ਸਜ਼ਾ ਦਿੱਤੀ ਜਾਵੇਗੀ। ਉਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਕੀ ਪੁਲਿਸ ਦੇ ਵੱਲੋਂ ਕੋਈ ਅਜਿਹੇ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :