ਅਨਾਜ ਮੰਡੀ ‘ਚ ਖੁੱਲ੍ਹੇ ਆਸਮਾਨ ਹੇਠ ਪਈਆਂ ਝੋਨੇ ਦੀਆਂ 2 ਲੱਖ ਬੋਰੀਆਂ

Photo of author

By Stories


ਰਾਜਪੁਰਾ / ਅਮਰਜੀਤ ਸਿੰਘ ਪਨੂੰ

ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਅਕਤੂਬਰ ਤੋਂ ਝੋਨੇ ਦੀ ਸਰਕਾਰੀ ਬੋਲੀ ਸ਼ੁਰੂ ਕੀਤਾ ਗਈ ਸੀ। ਪਰ ਕਿਸਾਨਾਂ, ਆੜ੍ਹਤੀਆਂ ਨੂੰ ਇਸ ਵਾਰੀ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਸੈਲਰ ਵਾਲਿਆਂ ਵੱਲੋਂ ਜੀਰੀ ਦੀ ਖਰੀਦ ਨਹੀਂ ਸ਼ੁਰੂ ਕੀਤੀ ਗਈ ਸੀ। ਜਿਸ ਕਾਰਨ ਕਾਫੀ ਝੋਨੇ ਦੀਆਂ ਬੋਰੀਆਂ ਮੰਡੀ ਵਿੱਚ ਇਕੱਠੀਆਂ ਹੋ ਗਈਆਂ, 2 ਲੱਖ ਦੇ ਕਰੀਬ ਜੀਰੀ ਦੀਆਂ ਬੋਰੀਆਂ ਨੀਲੀ ਛੱਤ ਥੱਲੇ ਪਈਆਂ ਹਨ। ਜਿਸ ਕਾਰਨ ਪ੍ਰਵਾਸੀ ਮਜ਼ਦੂਰ ਵੀ ਪਰੇਸ਼ਾਨ ਹਨ। ਕਿਉਂਕਿ ਉਹ ਘਰ ਨਹੀਂ ਜਾ ਸਕੇ।

ਇਸ਼ਤਿਹਾਰਬਾਜ਼ੀ

ਦੀਵਾਲੀ ਵਾਲੇ ਦਿਨ ਅਗਰ ਮੰਡੀ ਵਿੱਚੋਂ ਸਾਰਾ ਜੀਰੀ ਚੁੱਕੀ ਜਾਂਦੀ ਤਾਂ ਹੀ ਆੜਤੀਆਂ ਵੱਲੋਂ ਮਜ਼ਦੂਰਾਂ ਦਾ ਹਿਸਾਬ ਕਿਤਾਬ ਕੀਤਾ ਜਾਣਾ ਸੀ। ਪਰ ਅੱਜ ਵੀ ਮਜ਼ਦੂਰ ਰਾਜਪੁਰਾ ਦੀ ਅਨਾਜ ਮੰਡੀ ਵਿੱਚ ਨੀਲੀ ਛੱਤ ਥੱਲੇ ਕੰਮ ਕਰ ਰਹੇ ਹਨ ਅਤੇ ਹੁਣ ਰਾਜਪੁਰਾ ਦੇ ਆਸ ਪਾਸ ਖੇਤਰ ਸੰਘਣੀ ਧੁੰਦ ਪੈ ਰਹੀ ਹੈ। ਪਰਵਾਸੀ ਮਜ਼ਦੂਰ ਵੱਖ ਵੱਖ ਥਾਵਾਂ ਤੇ ਅੱਗ ਬਾਲ ਕੇ ਠੰਡ ਤੋਂ ਬਚਣ ਦੇ ਲਈ ਅੱਗ ਸੇਕ ਰਹੇ ਹਨ। ਹਜ਼ਾਰਾਂ ਹੀ ਪ੍ਰਵਾਸੀ ਰਾਜਪੁਰਾ ਦੇ ਅਨਾਜ ਮੰਡੀ ਵਿੱਚ ਦੀਵਾਲੀ ਵਾਲੇ ਦਿਨ ਆਪਣੇ ਘਰ ਲਈ ਨਹੀਂ ਗਏ। ਕਿਉਂਕਿ ਮੰਡੀ ਵਿੱਚੋਂ ਕੰਮਕਾਰ ਨਹੀਂ ਨਿਪਟਿਆ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ

ਇਸ ਵਾਰੀ ਪ੍ਰਵਾਸੀਆਂ ਨੂੰ ਕਮਾਣਾ ਖਾਣਾ ਬਰਾਬਰ ਹੀ ਪੈ ਜਾਵੇਗਾ। ਕਿਉਂਕਿ ਅੱਜ ਦੇ ਦਿਨਾਂ ਵਿੱਚ ਤਾਂ ਮੰਡੀ ਵਿੱਚ ਇੱਕ ਵੀ ਬੋਰੀ ਨਹੀਂ ਹੁੰਦੀ ਸੀ। ਇਸ ਵਾਰੀ ਪਰਮਾਤਮਾ ਨੇ ਪੂਰਾ ਸਾਥ ਦਿੱਤਾ ਹੈ ਅਗਰ ਬਾਰਿਸ਼ ਪੈ ਜਾਂਦੀ ਤਾਂ ਲੱਖਾਂ ਹੀ ਬੋਰੀਆਂ ਜੀਰੀ ਦੀਆਂ ਖਰਾਬ ਹੋ ਜਾਣੀਆਂ ਸਨ ਤਾਂ ਕਿਸਾਨਾਂ ਤੇ ਸਰਕਾਰ ਨੂੰ ਬਹੁਤ ਵੱਡਾ ਘਾਟਾ ਪੈਣਾ ਸੀ।


ਰੋਜ਼ਾਨਾ ਖਾਓ ਖਜੂਰ , ਮਿਲਣਗੇ ਇਹ 6 ਜਬਰਦਸਤ ਫਾਇਦੇ

ਇਸ ਮੌਕੇ ਵਿਅਕਤੀ ਨੇ ਦੱਸਿਆ ਅਸੀਂ ਤਾਂ ਦੀਵਾਲੀ ਵਾਲੇ ਦਿਨ ਵੀ ਘਰ ਨਹੀਂ ਗਏ। ਕਿਉਂਕਿ ਜੀਰੀ ਅਜੇ ਮੰਡੀ ਵਿੱਚ ਪਈ ਹੈ ਕੰਮ ਛੱਡ ਕੇ ਨਹੀਂ ਜਾਇਆ ਗਿਆ। ਜੀਰੀ ਦੀ ਭਰਾਈ ਵੀ ਲੇਟ ਹੋਈ ਹੈ ਤੇ ਲਿਫਟਿੰਗ ਵੀ ਨਹੀਂ ਚੱਲ ਰਹੀ। ਹੌਲੀ ਲਿਫਟਿੰਗ ਚੱਲਣ ਕਾਰਨ ਸਾਡਾ ਹਿਸਾਬ ਕਿਤਾਬ ਨਹੀਂ ਹੋਇਆ। ਇਸ ਲਈ ਅਸੀਂ ਇਸ ਦੀਵਾਲੀ ਤੇ ਘਰ ਵੀ ਨਹੀਂ ਜਾ ਸਕੇ।

ਇਸ਼ਤਿਹਾਰਬਾਜ਼ੀ



Source link

Leave a Comment