ਕਬੱਡੀ ਕੱਪ ਦੇ ਮੈਚ ਵਿੱਚ ਪਹੁੰਚੇ ਕੈਬਨਿਟ ਮੰਤਰੀ, ਕਿਹਾ, ‘ਪੰਜਾਬ ਸਰਕਾਰ ਦਾ ਟਿੱਚਾ ਨੌਜਵ

Photo of author

By Stories


ਨਾਭਾ/ ਭੁਪਿੰਦਰ ਸਿੰਘ : ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਭਾ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਸਦਕਾ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ, ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਅਤੇ ਨੌਜਵਾਨੀ ਨੂੰ ਖੇਡਾਂ ਦੇ ਵੱਲ ਜੋੜਨ ਦੇ ਲਈ ਰਿਪਦੁਮਨ ਕਾਲਜ ਸਟੇਡੀਅਮ ਨਾਭਾ ਵਿਖੇ ਦੂਜੇ ਅਤੇ ਅਖਿਰਲੇ ਦਿਨ 6ਵਾਂ ਨਾਭਾ ਕਬੱਡੀ ਕੱਪ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਦੇ ਵੱਲੋਂ ਕਰਵਾਇਆ ਗਿਆ। ਇਸ ਨਾਭਾ ਕਬੱਡੀ ਕੱਪ ਦੇ ਅਖੀਰਲੇ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ, ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ।

ਇਸ਼ਤਿਹਾਰਬਾਜ਼ੀ

ਮੰਤਰੀ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੀ ਧਰਤੀ ਹੈ, ਪੰਜਾਬ ਦੇ ਕੋਲ ਹੀ ਰਹੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੁਝ ਨਹੀਂ ਹੋਣ ਦੇਣਗੇ। ਮੰਤਰੀ ਨੇ ਜਿਮਨੀ ਚੋਣਾਂ ਬਾਰੇ ਬੋਲਦਿਆਂ ਕਿਹਾ ਕਿ ਚਾਰੋਂ ਹਲਕਿਆਂ ਦੀ ਜਿਮਨੀ ਚੋਣਾਂ ਆਮ ਆਦਮੀ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ। ਦਿੱਲੀ ਦੇ ਟਰਾਂਸਪੋਰਟ ਮੰਤਰੀ ਦੇ ਅਸਤੀਫੇ ਬਾਰੇ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਦਿੱਲੀ ਕਾਰਪੋਰੇਸ਼ਨ ਚੋਣਾਂ ਦੇ ਜਿੱਤੇ ਬੀਜੇਪੀ ਨੇ ਸਾਡੇ ਦਸ ਬੰਦੇ ਤੋੜ ਲਏ ਪਰ ਮੇਅਰ ਦਿੱਲੀ ਦੇ ਵਿੱਚ ਸਾਡਾ ਹੀ ਬਣਿਆ। ਦਿੱਲੀ ਦੇ ਵਿੱਚ ਵੀ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਪਰ ਇਹ ਤਿੱਖੀ ਤਲਵਾਰ ਵਾਲੀ ਰਾਜਨੀਤੀ ਜੋ ਬੀਜੇਪੀ ਵਾਲੇ ਕਰਦੇ ਹਨ ਇਹ ਕਾਮਯਾਬ ਨਹੀਂ ਹੋਵੇਗੀ। ਇਤਿਹਾਸ ਗਵਾਹ ਹੈ ਜਿਹੜਾ ਵਿਅਕਤੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਗਿਆ ਉਹ ਮੁੜ ਕੇ ਕਦੀ ਵੀ ਇਲੈਕਸ਼ਨ ਨਹੀਂ ਜਿੱਤਿਆ। ਸੁਖਬੀਰ ਬਾਦਲ ਦੇ ਅਸਤੀਫੇ ਬਾਰੇ ਬੋਲਦਿਆਂ ਮੰਤਰੀ ਬਲਵੀਰ ਸਿੰਘ ਨੇ ਸ਼ਹਿਰਾਨਾ ਅੰਦਾਜ਼ ਦੇ ਵਿੱਚ ਬੋਲਦਿਆਂ ਕਿਹਾ ਕਿ ਦੇਰ ਆਏ ਦਰੁਸਤ ਆਏ, ਬੜੀ ਦੇਰ ਕਰਤੀ ਸਨਮ ਅਤੇ ਆਤੇ।

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment