ਲੁਧਿਆਣਾ / ਰਜਿੰਦਰ ਕੁਮਾਰ
ਪੰਜਾਬ ਦੇ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਜਿੱਥੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਪੰਜਾਬੀ ਗਾਇਕ ਕੰਵਰ ਗਰੇਵਾਲ ਨੇ ਵੀ ਲੋਕਾਂ ਨੂੰ ਪ੍ਰਦੂਸ਼ਣ ਨੂੰ ਲੈ ਕੇ ਸੁਚੇਤ ਕੀਤਾ ਹੈ। ਇਸ ਦੌਰਾਨ ਲੁਧਿਆਣਾ ਚ ਕੰਵਰ ਗਰੇਵਾਲ ਦਾ ਸ਼ੋਅ ਸੀ ਤੇ ਸ਼ੋਅ ਦੇ ਵਿੱਚੋਂ ਹੀ ਕੰਵਰ ਗਰੇਵਾਲ ਨੇ ਲੋਕਾਂ ਨੂੰ ਖੂਬ ਖਰੀਆਂ ਖੋਟੀਆਂ ਸੁਣਾਈਆਂ ਹਨ।
ਇਸ ਮੌਕੇ ਕੰਵਰ ਗਰੇਵਾਲ ਨੇ ਕਿਹਾ ਕਿ ਜਿੱਥੇ ਦੀਵਾਲੀ ਤੇ ਲੋਕ ਅਮੀਰ ਸਨ। ਉੱਥੇ ਹੀ ਉਹਨਾਂ ਨੇ ਖੂਬ ਪਟਾਕੇ ਚਲਾਏ ਤੇ ਦੱਬ ਕੇ ਵਾਤਾਵਰਨ ਨੂੰ ਗੰਦਾ ਕੀਤਾ। ਫਿਰ 10 ਦੇ ਲਈ ਲੋਕ ਗਰੀਬ ਹੋਏ ਤੇ ਮੁੜ ਤੋਂ ਗੁਰੂਪੁਰਬ ਦੇ ਮੌਕੇ ਤੇ ਪਟਾਕੇ ਚਲਾਏ ਤੇ ਲੋਕ ਅਮੀਰ ਹੋ ਗਏ ਤੇ ਉਸ ਦਿਨ ਵੀ ਲਗਾਤਾਰ ਪ੍ਰਦੂਸ਼ਣ ਕਰਕੇ ਲੋਕਾਂ ਨੇ ਵਾਤਾਵਰਣ ਨੂੰ ਖੂਬ ਨੁਕਸਾਨ ਪਹੁੰਚਾਇਆ ਹੈ। ਜਿਨਾਂ ਨੇ ਪੋਲਿਊਸ਼ਨ ਦੇ ਗਰਾਫ ਨੂੰ ਵਧਾ ਕੇ ਰੱਖ ਦਿੱਤਾ।
ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ
ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣ ਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਮੌਕੇ ਕੰਵਰ ਗਰੇਵਾਲ ਨੇ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਤੁੱਕ ਨੂੰ ਸੁਣਾਉਂਦੇ ਹੋਏ ਕਿਹਾ ਕਿ ਇਹਨਾਂ ਤੁੱਕਾਂ ਤੇ ਚੱਲਣ ਵਾਲਾ ਪੰਜਾਬ ਅੱਜ ਕਿੱਧਰ ਨੂੰ ਜਾ ਰਿਹਾ ਹੈ?
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :