ਪਟਿਆਲਾ / ਮਨੋਜ ਸ਼ਰਮਾ: ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਜਦੋਂ ਇਨਸਾਨ ਚੰਦਰਮਾ ਦੇ ਉੱਪਰ ਘਰ ਬਣਾਉਣ ਦੀ ਗੱਲ ਕਰ ਰਿਹਾ ਹੈ ਤਾਂ ਦੂਜੇ ਪਾਸੇ ਕੀ ਪੁਨਰ ਜਨਮ ਹੋ ਸਕਦਾ ਹੈ ਅਤੇ ਕੀ ਇਸੇ ਦੌਰ ਦੇ ਵਿੱਚ ਕੀ ਕੋਈ ਵਿਅਕਤੀ ਆਪਣੇ ਪਿਛਲੇ ਜਨਮ ਦੀ ਜ਼ਿੰਦਗੀ ਅਤੇ ਉਸ ਤੋਂ ਬਾਅਦ ਹੋਈ ਮੌਤ ਨੂੰ ਯਾਦ ਕਰਨ ਤੋਂ ਬਾਅਦ ਨਵਾਂ ਜਨਮ ਲੈ ਕੇ ਆਪਣੇ ਪਿਛਲੇ ਜਨਮ ਦੇ ਪਿੰਡ ਵਿੱਚ ਪੁੱਜ ਸਕਦਾ ਹੈ ?? ਅਜਿਹੀ ਹੀ ਇੱਕ ਅਨੋਖੀ ਕਹਾਣੀ ਦਾ ਸੱਚ ਜਾਨਣ ਦੇ ਲਈ ਅਸੀਂ ਪਟਿਆਲਾ ਨਿਵਾਸੀ ਚਮਕੌਰ ਸਿੰਘ ਨੂੰ ਮਿਲੇ ਜੋ ਇਹ ਦਾਅਵਾ ਕਰਦਾ ਹੈ ਕਿ ਉਹ ਪਿਛਲੇ ਜਨਮ ਦੇ ਵਿੱਚ ਗੁਰਮੇਲ ਸਿੰਘ ਸੀ ਅਤੇ ਉਸਦਾ ਪਿੰਡ ਸੀ ਚੀਕਾ ਪਟਿਆਲਾ ਦੇ ਬਿਲਕੁਲ ਨਾਲ ਲੱਗਿਆ ਹਰਿਆਣੇ ਦਾ ਇੱਕ ਛੋਟਾ ਜਿਹਾ ਕਸਬਾ ਚੀਕਾ ਜਿਸ ਦੇ ਵਿੱਚ ਗੁਰਮੇਲ ਤਿੰਨ ਭਾਈਆਂ ਅਤੇ ਤਿੰਨ ਭੈਣਾਂ ਦਾ ਭਰਾ ਸੀ ਇਥੇ ਇੱਕ ਸੜਕੀ ਹਾਦਸੇ ਦੇ ਵਿੱਚ ਜਦੋਂ ਉਹ ਮੋਟਰਸਾਈਕਲ ਤੇ ਆਪਣੇ ਇੱਕ ਸਾਥੀ ਦੇ ਨਾਲ ਹਰਿਆਣਾ ਦੇ ਪਹੇਵਾ ਤੋਂ ਚੀਕੇ ਆ ਰਿਹਾ ਸੀ ਤਾਂ ਇੱਕ ਬੱਸ ਦੇ ਨਾਲ ਉਸਦੇ ਮੋਟਰਸਾਈਕਲ ਟੱਕਰ ਹੋ ਗਈ ਅਤੇ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੂਝਦਿਆਂ ਉਹ ਜ਼ਿੰਦਗੀ ਦੀ ਲੜਾਈ ਹਾਰ ਗਿਆ।
ਜਦੋਂ ਉਸਦਾ ਦੁਬਾਰਾ ਜਨਮ ਹੋਇਆ ਤਾਂ ਉਹ ਸੁਰਤ ਸੰਭਾਲਣ ਸਾਰ ਹੀ ਆਪਣੇ ਪਰਿਵਾਰ ਨੂੰ ਕਹਿਣ ਲੱਗਿਆ ਕਿ ਮੈਂ ਤੁਹਾਡਾ ਬੇਟਾ ਨਹੀਂ ਹਾਂ ਮੇਰਾ ਨਾਮ ਤਾਂ ਗੁਰਮੇਲ ਸਿੰਘ ਹੈ ਅਤੇ ਮੈਨੂੰ ਮੇਰੇ ਪਿਛਲੇ ਪਰਿਵਾਰ ਦੇ ਕੋਲ ਲੈ ਚੱਲੋ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਇਸ ਦੇ ਉੱਪਰ ਕੋਈ ਟੂਣੇ ਦਾ ਅਸਰ ਹੈ ਜਾਂ ਇਸ ਨੂੰ ਕੋਈ ਮਾਨਸਿਕ ਬਿਮਾਰੀ ਹੋ ਗਈ ਹੈ ਜੋ ਬੱਚਾ ਵਾਰ ਵਾਰ ਆਪਣੇ ਆਪ ਨੂੰ ਗੁਰਮੇਲ ਸਿੰਘ ਦੱਸ ਰਿਹਾ ਹੈ ਪਰ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਤਾਂ ਹਾਰ ਕੇ ਉਸਦੇ ਪਿਤਾ ਸਕੂਟਰ ਦੇ ਉੱਪਰ ਬਿਠਾ ਕੇ ਚਮਕੌਰ ਸਿੰਘ ਜੋ ਆਪਣੇ ਆਪ ਨੂੰ ਚੀਕਾਂ ਨਿਵਾਸੀ ਗੁਰਮੇਲ ਸਿੰਘ ਦੱਸ ਰਿਹਾ ਸੀ ਦੇ ਚੀਕੇ ਲੈ ਗਏ। ਚੀਕੇ ਪਹੁੰਚਣ ਸਾਰ ਉਸ ਨੇ ਪਿੰਡ ਦੀ ਸੱਥ ਦੇ ਵਿੱਚ ਬੈਠੇ ਹੋਏ ਆਪਣੇ ਕਈ ਸਾਥੀਆਂ ਨੂੰ ਪਹਿਚਾਣ ਲਿਆ ਅਤੇ ਉਸ ਤੋਂ ਬਾਅਦ ਪਿੰਡ ਦੇ ਵਿੱਚ ਇਹ ਗੱਲ ਫੈਲ ਗਈ ਕਿ ਗੁਰਮੇਲ ਸਿੰਘ ਦੱਸਣ ਵਾਲਾ ਇੱਕ ਬੱਚਾ ਪਿੰਡ ਦੇ ਵਿੱਚ ਪੁੱਜਿਆ ਹੈ। ਇਸ ਤੋਂ ਮਗਰੋਂ ਉਹ ਖੁਦ ਆਪਣੇ ਪਿਤਾ ਨੂੰ ਨਿਸ਼ਾਨੀਆਂ ਦੱਸ ਕੇ ਆਪਣੇ ਘਰ ਦੇ ਅੱਗੇ ਲੈ ਗਿਆ ਤੇ ਉੱਥੇ ਕਈ ਔਰਤਾਂ ਦੇ ਵਿੱਚ ਖੜੀ ਹੋਈ ਆਪਣੀ ਮਾਂ ਦੀ ਗੋਦ ਦੇ ਵਿੱਚ ਜਾ ਕੇ ਬੋਲਿਆ ਕਿ ਇਹ ਹੈ ਮੇਰੀ ਮਾਂ ਹੈ। ਉਸ ਤੋਂ ਬਾਅਦ ਉਸਨੇ ਜੋ ਜੋ ਨਿਸ਼ਾਨੀਆਂ ਦੱਸੀਆਂ ਉਸ ਨੂੰ ਦੇਖ ਕੇ ਉਸਦੇ ਪਿਛਲੇ ਪਰਿਵਾਰ ਅਤੇ ਪਿੰਡ ਵਾਸੀਆਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਹ ਸਿਰਫ ਉਹ ਗੱਲਾਂ ਹੀ ਦੱਸ ਰਿਹਾ ਸੀ ਉਹ ਜੋ ਉਸਦੇ ਪਰਿਵਾਰਿਕ ਮੈਂਬਰ ਹੀ ਗੁਰਮੇਲ ਦੇ ਬਾਰੇ ਜਾਣਦੇ ਸਨ।
ਇਸੇ ਗੱਲ ਦੀ ਪੁਸ਼ਟੀ ਕਰਨ ਦੇ ਲਈ ਜਦੋਂ ਦੁਬਾਰਾ ਚਮਕੌਰ ਦੇ ਪਿਛਲੇ ਜਨਮ ਦੇ ਪਰਿਵਾਰ ਨਾਲ ਜਾ ਕੇ ਗੱਲਬਾਤ ਕੀਤੀ ਗਈ ਤਾਂ ਚਮਕੌਰ ਖੁਦ ਉੱਥੇ ਪੁੱਜਿਆ ਅਤੇ ਆਪਣੇ ਵੱਡੇ ਭਰਾ ਭਰਜਾਈ ਅਤੇ ਭੈਣ ਨੂੰ ਮਿਲਿਆ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਸਨੇ ਜੋ ਜੋ ਗੱਲਾਂ ਸਾਡੇ ਨਾਲ ਆਪਣੇ ਬਚਪਨ ਦੇ ਵਿੱਚ ਆ ਕੇ ਕੀਤੀਆਂ ਉਹ ਬਿਲਕੁਲ 100 ਫੀਸਦੀ ਸੱਚ ਸਨ ਅਤੇ ਸਾਨੂੰ ਹੁਣ ਪੂਰਾ ਯਕੀਨ ਹੈ ਕਿ ਇਹੀ ਸਾਡਾ ਗੁਰਮੇਲ ਹੈ ਕਿਉਂਕਿ ਉਸ ਦਾ ਮੁਹਾਂਦਰਾ ਬਿਲਕੁਲ ਗੁਰਮੇਲ ਦੇ ਨਾਲ ਹੀ ਮੇਲ ਖਾਂਦਾ ਹੈ। ਚਮਕੌਰ ਸਿੰਘ ਨੇ ਦੱਸਿਆ ਕਿ ਸਵਰਗ ਨਰਕ ਇੱਥੇ ਹੀ ਹੈ ਇਹਦੇ ਪਰਮਾਤਮਾ ਜੋ ਕਰਦਾ ਹੈ ਸਹੀ ਕਰਦਾ ਹੈ ਮੈਨੂੰ ਇਸ ਪਰਿਵਾਰ ਨਾਲ ਸਿਰਫ ਪਿਛਲੇ ਜਨਮ ਦੇ ਨਾਤੇ ਕਾਰਨ ਹੀ ਸਨੇਹ ਹੈ ਤੇ ਮੈਂ ਸਮੇਂ-ਸਮੇਂ ਉੱਪਰ ਆਪਣੀਆਂ ਭੈਣਾਂ ਤੇ ਇਸ ਭਰਾ ਨੂੰ ਮਿਲਣ ਦੇ ਲਈ ਆਉਂਦਾ ਹਾਂ ਵਰਨਾ ਅੱਜ ਕੱਲ ਦੇ ਲੋਕ ਇਸ ਗੱਲ ਨੂੰ ਕਿਸੇ ਦੇ ਲਾਲਚ ਦੇ ਨਾਲ ਵੀ ਜੋੜ ਲੈਂਦੇ ਨੇ ਕਿ ਇਹ ਵਿਅਕਤੀ ਆਪਣੇ ਪਿਛਲੇ ਜਨਮ ਦੀ ਕਹਾਣੀ ਸਿਰਫ ਆਪਣੇ ਲਾਲਚ ਦੇ ਲਈ ਹੀ ਘੜ ਕੇ ਫਾਇਦਾ ਲੈਣਾ ਚਾਹੁੰਦਾ ਹੈ। ਕਿਉਂਕਿ ਉਸਦਾ ਪਿਛਲਾ ਪਰਿਵਾਰ ਇੱਕ ਸਧਾਰਨ ਕਿਸਾਨ ਪਰਿਵਾਰ ਹੈ ਜਦਕਿ ਦੂਜੇ ਪਾਸੇ ਚਮਕੌਰ ਪਟਿਆਲਾ ਦੇ ਵਿੱਚ ਇੱਕ ਵਧੀਆ ਸਰਕਾਰੀ ਨੌਕਰੀ ਦੇ ਨਾਲ-ਨਾਲ ਆਪਣਾ ਵਪਾਰ ਵੀ ਦੇਖ ਰਿਹਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਿਛਲੇ ਜਨਮ ਦੇ ਗੁਰਮੇਲ ਦੇ ਪਰਿਵਾਰ ਨਾਲ ਸਾਰੀ ਜ਼ਿੰਦਗੀ ਇੱਕ ਬੇਟੇ ਦੀ ਤਰ੍ਹਾਂ ਆਪਣੇ ਫਰਜ਼ ਨਿਭਾਏਗਾ।
- First Published :