ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਹੀ ਜਾ ਰਹੀਆਂ ਹਨ। ਹਾਂਜੀ ਇਹ ਘਟਨਾ ਦੇ ਵਿੱਚ ਹੋਰ ਵਾਧੇ ਨੂੰ ਲੈ ਕੇ ਲੋਕਾਂ ਦੇ ਵਿੱਚ ਚਿੰਤਾ ਵੱਧਦੀ ਹੀ ਜਾ ਰਹੀ ਹੈ ਅਤੇ ਲੋਕ ਵਧੇਰੇ ਪਰੇਸ਼ਾਨ ਹੋ ਰਹੇ। ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਘਰ ਵਿਖੇ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਜਿਸ ਦੇ ਵਿੱਚ ਸਾਫ ਤੌਰ ‘ਤੇ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਘਰ ਦੇ ਗੇਟ ਨੂੰ ਖੋਲ ਕੇ ਉਹ ਘਰ ਦੇ ਵਿੱਚ ਦਾਖਿਲ ਹੁੰਦੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਗੇਟ ਦੇ ਨਾਲ ਹੀ ਪਏ ਸਮਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਸ ਨੂੰ ਲੈ ਕੇ ਉਹ ਮੌਕੇ ਤੋਂ ਫਰਾਰ ਹੋ ਗਏ।
ਦਿਨ-ਦਿਹਾੜੇ ਹੀ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਇਹ ਮਾਮਲਾ ਲੁਧਿਆਣਾ ਦੇ ਨਿਊ ਹਰਗੋਬਿੰਦ ਨਗਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਧਾਗਿਆਂ ਦੇ ਬੋਰਿਆਂ ਨੂੰ ਲੈ ਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ। ਹਾਲਾਂਕਿ ਆਏ ਦਿਨ ਹੀ ਅਜਿਹੀਆਂ ਵਾਰਦਾਤਾਂ ਨਾਲ ਲੋਕਾਂ ਦੀ ਮੁਸ਼ਕਿਲਾਂ ਵੱਧ ਰਹੀਆਂ ਹਨ ਅਤੇ ਲੋਕ ਹੁਣ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਤ ਮਹਿਸੂਸ ਨਹੀਂ ਕਰ ਪਾ ਰਹੇ। ਇਸ ਘਟਨਾ ਦੀਆਂ ਸੀਸੀਟੀਵੀ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰਾਂ ਨੇ ਕਿਵੇਂ ਬੇਖੌਫ ਹੋ ਕੇ ਇਸ ਸਾਰੀ ਘਟਨਾ ਨੂੰ ਅੰਜ਼ਾਮ ਦੇ ਦਿੱਤਾ। ਦੱਸਿਆ ਜਾ ਰਿਹਾ ਕਿ ਚੋਰੀ ਕੀਤੀ ਗਏ ਧਾਗੇ ਦੇ ਬੋਰਿਆਂ ਦੀ ਕੀਮਤ 10 ਹਜ਼ਾਰ ਤੋਂ ਵੀ ਵੱਧ ਸੀ ਜਿਸ ਨੂੰ ਕਿ ਚੋਰ ਮੌਕੇ ਤੋਂ ਲੈ ਕੇ ਫਰਾਰ ਹੋ ਗਏ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :