ਸਿਆਸੀ ਆਗੂ ਨੇ ਸੋਸ਼ਲ ਮੀਡੀਆ ‘ਤੇ ਪਿਸਤੌਲ ਨਾਲ ਪਾਈ ਵੀਡੀਓ, ਵਾਇਰਲ ਹੋਣ ‘ਤੇ ਕੀਤੀ delete

Photo of author

By Stories


ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਨੂੰ ਪ੍ਰਮੋਟ ਕਰਨ ‘ਤੇ ਜਿੱਥੇ ਸਖ਼ਤ ਪਾਬੰਦੀ ਲਗਾਈ ਹੋਈ ਹੈ। ਬਾਵਜੂਦ ਇਸਦੇ ਕਈ ਲੋਕ ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆ ਰਹੇ ਹਨ। ਇਸੇ ਵਿਚਕਾਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਦੇ ਵਿੱਚ ਇੱਕ ਸ਼ਖਸ ਦੇ ਵੱਲੋਂ ਗੱਡੀ ਚ ਬੈਠ ਕੇ ਪਿਸਤੋਲ ਦਿਖਾਇਆ ਜਾ ਰਿਹਾ ਤੇ ਨਾਲ ਹੀ ਵੀਡੀਓ ਬਣਵਾਈ ਜਾ ਰਹੀ ਹੈ।

ਇਸ਼ਤਿਹਾਰਬਾਜ਼ੀ

ਦੱਸਿਆ ਜਾ ਰਿਹਾ ਕਿ ਇਸ ਸ਼ਖਸ ਦੇ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੀ ਵੀਡੀਓ ਪਾ ਵੀ ਦਿੱਤੀ ਗਈ ਸੀ। ਪਰੰਤੂ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤੇ ਉਸਨੂੰ ਭਿਣਕ ਪਈ ਕਿ ਹੁਣ ਪੁਲਿਸ ਉਸਦੇ ਉੱਤੇ ਕਾਰਵਾਈ ਕਰ ਸਕਦੀ ਹੈ। ਉਸਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਡਿਲੀਟ ਕਰ ਦਿੱਤੀ। ਪਰੰਤੂ ਉਦੋਂ ਤੱਕ ਦੱਸਿਆ ਜਾ ਰਿਹਾ ਕਿ ਕਾਫੀ ਦੇਰ ਹੋ ਚੁੱਕੀ ਸੀ।

ਇਸ਼ਤਿਹਾਰਬਾਜ਼ੀ

ਹੁਣ ਪੁਲਿਸ ਦੇ ਵੱਲੋਂ ਇਸ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸ਼ਖਸ ਇੱਕ ਰਾਜਨੀਤੀਕ ਪਾਰਟੀ ਦਾ ਆਗੂ ਵੀ ਦੱਸਿਆ ਜਾ ਰਿਹਾ ਹੈ। ਪ੍ਰੰਤੂ ਪੁਲਿਸ ਦੇ ਵੱਲੋਂ ਹਾਲੇ ਤੱਕ ਇਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ

ਇਸ਼ਤਿਹਾਰਬਾਜ਼ੀ

ਜਿਸ ਦੇ ਕਾਰਨ ਵੱਡੇ ਸਵਾਲ ਵੀ ਖੜੇ ਹੋ ਰਹੇ ਹਨ। ਇਸ ਵਿਅਕਤੀ ਨੇ ਨਛੱਤਰ ਸਿੰਘ ਲੱਕੀ ਨਾਮ ਦੀ ਫੇਸਬੁਕ ਆਈਡੀ ਤੇ ਇਹ ਵੀਡੀਓ ਪੋਸਟ ਕੀਤਾ ਸੀ ਤੇ ਇਸ ਵੀਡੀਓ ਦੇ ਵਿੱਚ ਉਸ ਦੇ ਨਾਲ ਇੱਕ ਹੋਰ ਬੈਠਾ ਵਿਅਕਤੀ ਨਜ਼ਰ ਆ ਰਿਹਾ ਸੀ।


ਰੋਜ਼ਾਨਾ ਖਾਓ ਖਜੂਰ , ਮਿਲਣਗੇ ਇਹ 6 ਜਬਰਦਸਤ ਫਾਇਦੇ

  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment