ਸਮਾਨਾ (ਪੁਰੁਸ਼ੋਤਮ ਕੌਸ਼ਿਕ)
ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦਿਆਂ ‘ਤੇ ਠੱਲ ਪਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਖਤੀ ਨਾਲ ਤਸਕਰਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦੇ ਵੱਲੋਂ ਵੱਖ-ਵੱਖ ਰਣਨੀਤੀਆਂ ਬਣਾ ਕੇ ਅਤੇ ਨਾਕੇਬੰਦੀ ਕਰਕੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਰਵਈਆ ਅਪਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਬੀਤੇ ਸਮੇਂ ਦੌਰਾਨ ਵੀ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਸੀ ਅਤੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਕਈ ਵੱਡੀਆਂ ਗ੍ਰਿਫਤਾਰੀਆਂ ਵੀ ਹੁਣ ਤੱਕ ਕੀਤੀਆਂ ਜਾ ਚੁੱਕੀਆਂ ਹਨ।
ਤਾਜ਼ਾ ਮਾਮਲਾ ਸਮਾਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਪੁਲਿਸ ਦੇ ਵੱਲੋਂ ਇੱਕ ਮਹਿਲਾ ਨੂੰ ਚਿੱਟੇ ਦੇ ਸਮੇਤ ਕਾਬੂ ਕੀਤਾ ਗਿਆ। ਦੱਸ ਦਈਏ ਕਿ ਪੈਟਰੋਲਿੰਗ ਦੇ ਦੌਰਾਨ ਐਸਟੀਐਫ ਦੇ ਮੁਲਾਜ਼ਮ ਨੂੰ ਇੱਕ ਮਹਿਲਾ ‘ਤੇ ਸ਼ੱਕ ਹੋਇਆ ਅਤੇ ਫਿਰ ਐਸਟੀਐਫ ਤੇ ਮੁਲਾਜ਼ਮ ਨੇ ਸਮਾਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ। ਸੂਚਨਾ ਮਿਲਣ ‘ਤੇ ਪੁਲਿਸ ਨੇ ਐਕਸ਼ਨ ਮੋਡ ‘ਚ ਆ ਕੇ ਮਹਿਲਾਂ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਮੌਕੇ ਤੋਂ ਮਹਿਲਾਂ ਤੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ।
ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਹੀ ਮਹਿਲਾਂ ਨੂੰ ਕਾਬੂ ਕਰ ਲਿਆ। ਸਹਾਇਕ ਥਾਣੇਦਾਰ ਪਿਆਰਾ ਸਿੰਘ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਦ ਔਰਤ ਦੀ ਜਾਂਚ ਕੀਤੀ ਗਈ ਤਾਂ ਉਸ ਤੋਂ ਚਿੱਟਾ ਬਰਾਮਦ ਕੀਤਾ ਗਿਆ। ਤਸਵੀਰਾਂ ‘ਚ ਦਿਖ ਰਹੀ ਇਸ ਔਰਤ ਦਾ ਨਾਮ ਮਨਪ੍ਰੀਤ ਕੌਰ ਦੱਸਿਆ ਗਿਆ ਜੋ ਪਿੰਡ ਮੁਰਾਦਪੁਰਾ ਦੀ ਰਹਿਣ ਵਾਲੀ ਹੈ। ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਗੁਰੂ ਨਗਰੀ ‘ਚ ਮੌਸਮ ਨੇ ਬਦਲਿਆ ਮਿਜ਼ਾਜ, ਧੁੱਪ ਨਿਕਲਣ ਨਾਲ ਲੋਕਾਂ ਨੂੰ ਮਿਲੀ ਕੁੱਝ ਫ਼ੀਸਦ ਰਾਹਤ
ਮੁਲਜ਼ਮ ਮਹਿਲਾ ਨੂੰ ਪੁਲਿਸ ਦੇ ਵੱਲੋਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾਵੇਗੀ ਕਿ ਆਖਿਰ ਮਹਿਲਾ ਨਸ਼ਾ ਕਿਨ੍ਹਾਂ ਲੋਕਾਂ ਦੇ ਕੋਲੋਂ ਲਿਆਈ ਸੀ ਅਤੇ ਉਸ ਦੇ ਵੱਲੋਂ ਇਹ ਅਗਾਂਹ ਕਿਸ ਨੂੰ ਪਹੁੰਚਾਇਆ ਜਾਣਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਮਹਿਲਾ ਨੇ ਕਬੂਲ ਕੀਤਾ ਹੈ ਕਿ ਉਸਦੇ ਕੋਲ ਹੀ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :