ਲੁਧਿਆਣਾ, ਰਾਜਿੰਦਰ ਕੁਮਾਰ : ਲੁਧਿਆਣਾ ਦੇ ਐਮ ਜੀ ਐਮ ਸਕੂਲ ‘ਚ 11 ਟੀਚਰ ਕੱਢੇ ਜਾਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਦੱਸਦੀਏ ਕਿ ਬੱਚਿਆਂ ਅਤੇ ਮਾਪਿਆਂ ਨੇ ਸਕੂਲ ਦੇ ਵਿੱਚ ਹੰਗਾਮਾ ਕੀਤਾ ਹੈ। ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 11 ਟੀਚਰਾਂ ਨੂੰ ਸਕੂਲ ਦੇ ਵਿੱਚੋਂ ਬਿਨਾਂ ਵਜ੍ਹਾ ਹੀ ਕੱਢਿਆ ਗਿਆ ਹੈ। ਉਧਰ ਜਿੱਥੇ ਬੱਚਿਆਂ ਨੇ ਉਹਨਾਂ ਟੀਚਰਾਂ ਨੂੰ ਹੀ ਪੜ੍ਹਾਏ ਜਾਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਉਹਨਾਂ ਇਸ ਦੌਰਾਨ ਰੋਸ ਵੀ ਜਤਾਇਆ ਹੈ। ਇਸ ਰੋਸ-ਪ੍ਰਦਰਸ਼ਨ ਦੌਰਾਨ ਹੰਗਾਮੇ ਭਰੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਚਲਦਿਆਂ ਸਕੂਲ ਦੇ ਅੰਦਰ ਮਾਪਿਆਂ ਨੂੰ ਨਾ ਵੜਨ ਦੇਣ ਦੇ ਉਹਨਾਂ ਵੱਲੋਂ ਭੰਨਤੋੜ ਵੀ ਕੀਤੀ ਗਈ ਹੈ।ਉਧਰ ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਗੱਲਬਾਤ ਕਰਦਿਆਂ ਟੀਚਰਾਂ ਅਤੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ 11 ਟੀਚਰਾਂ ਨੂੰ ਬਿਨਾਂ ਵਜ੍ਹਾ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਉੱਥੇ ਹੀ ਬੱਚਿਆਂ ਦਾ ਸੈਸ਼ਨ ਵੀ ਖਰਾਬ ਹੋਵੇਗਾ ਅਤੇ ਉਹਨਾਂ ਜ਼ਿਕਰ ਕੀਤਾ ਕਿ ਫਾਈਨਲ ਪੇਪਰ ਹਨ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਇਸਦਾ ਖਾਸਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹੀ ਨਹੀਂ ਮਾਪਿਆਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਬੱਚਿਆਂ ਅਤੇ ਟੀਚਰਾਂ ਦੀ ਆਪਸੀ ਟਿਊਨਿੰਗ ਬਣ ਚੁੱਕੀ ਹੈ। ਪਰ ਮੈਨੇਜਮੈਂਟ ਵੱਲੋਂ ਬਿਨਾਂ ਵਜਹਾ ਹੀ ਟੀਚਰਾਂ ਨੂੰ ਕੱਢ ਦਿੱਤਾ ਗਿਆ ਅਤੇ ਉਹਨਾਂ ਦੀ ਜਗ੍ਹਾ ਤੇ ਨਵੀਆਂ ਟੀਚਰਾਂ ਭਰਤੀ ਕਰਨ ਦੀ ਗੱਲ ਸਾਹਮਣੇ ਆਈ ਹੈ। ਇਸ ਦੌਰਾਨ ਬੱਚਿਆਂ ਨੇ ਵੀ ਇਸ ਗੱਲ ਨੂੰ ਲੈ ਕੇ ਜਿੱਥੇ ਰੋਸ਼ ਪ੍ਰਗਟਾਇਆ ਤਾਂ ਉਥੇ ਹੀ ਉਹਨਾਂ ਕਿਹਾ ਕਿ ਜੋ ਟੀਚਰਾਂ ਉਹਨਾਂ ਨੂੰ ਪੜਾ ਰਹੀਆਂ ਸੀ ਉਹੀ ਟੀਚਰਾਂ ਸਕੂਲ ਦੇ ਵਿੱਚ ਰੱਖੀਆਂ ਜਾਣ।
ਉਧਰ ਸਕੂਲ ਦੇ ਡਾਇਰੈਕਟਰ ਨੇ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਜੋ ਬੱਚਿਆਂ ਅਤੇ ਮਾਪਿਆਂ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਕਿਹਾ ਕਿ ਇਹ ਬਿਨਾਂ ਵਜ੍ਹਾ ਰੋਸ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਟੈਂਪਰੇਰੀ ਤੌਰ ‘ਤੇ ਰੱਖੀਆਂ ਟੀਚਰਾਂ ਜਿਨ੍ਹਾਂ ਵੱਲੋਂ ਕਈ ਸ਼ਿਕਾਇਤਾਂ ਮਿਲਣ ‘ਤੇ ਇਹਨਾਂ ਨੂੰ ਕੱਢਿਆ ਗਿਆ ਹੈ। ਉਹਨਾਂ ਕਿਹਾ ਕਿ ਬੱਚਿਆਂ ਦੀ ਪੜ੍ਹਾਈ ਸਹੀ ਨਾ ਹੋਣ ਦੇ ਚੱਲਦਿਆਂ ਇਹਨਾਂ ਨੂੰ ਕੱਢਿਆ ਗਿਆ ਅਤੇ ਨਵੀਆਂ ਟੀਚਰਾਂ ਇਹਨਾਂ ਦੀ ਜਗ੍ਹਾ ‘ਤੇ ਭਰਤੀ ਕੀਤੀਆਂ ਗਈਆਂ ਹਨ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਲਈ ਉਨ੍ਹਾਂ ਨੇ ਨਵੀਆਂ ਟੀਚਰਾਂ ਰੱਖੀਆਂ ਹਨ।
- First Published :