ਸਮਰਾਲਾ / ਪਰਮਿੰਦਰ
ਸਮਰਾਲਾ ਤੋਂ ਮਾਛੀਵਾੜਾ ਰੋਡ ਦਾ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਦੇ ਵਿੱਚ ਕੁਝ ਸਕੂਲੀ ਵਿਦਿਆਰਥੀ ਬੱਸ ਦੇ ਉੱਪਰ ਬੈਠ ਕੇ ਸਫ਼ਰ ਕਰਦੇ ਨਜ਼ਰ ਆ ਰਹੇ ਹਨ। ਇੱਕ ਤਾਂ ਠੰਡ ਦੇ ਦਿਨ ਨੇ ਤੇ ਦੂਸਰਾ ਬੱਚਿਆਂ ਦਾ ਇਸ ਤਰੀਕੇ ਦੇ ਨਾਲ ਸਫਰ ਕਰਨਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ। ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਦੇ ਵੱਲੋਂ ਅਕਸਰ ਹੀ ਸਕੂਲ ਪ੍ਰਬੰਧਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਬੱਸਾਂ ਤੱਕ ਸਰਕਾਰੀ ਸਕੂਲਾਂ ਦੇ ਵਿੱਚ ਲਗਾ ਦਿੱਤੀਆਂ ਗਈਆਂ ਹਨ।
ਪਰੰਤੂ ਜਦੋਂ ਅਜਿਹੀ ਵੀਡੀਓ ਸਾਹਮਣੇ ਆਉਂਦੀਆਂ ਹਨ ਤਾਂ ਸਵਾਲ ਆਪਣੇ ਆਪ ਹੀ ਖੜੇ ਹੋ ਜਾਂਦੇ ਹਨ। ਦਰਅਸਲ ਇਹ ਵੀਡੀਓ ਹੁਣ ਕਾਫੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜੋਕਿ ਸਮਰਾਲਾ ਮਾਛੀਵਾੜਾ ਰੋਡ ਦੀ ਦੱਸੀ ਜਾ ਰਹੀ ਹੈ। ਇਸ ਰੋਡ ਦੇ ਉੱਤੇ ਲੋਕਾਂ ਦਾ ਕਹਿਣਾ ਕਿ ਅਕਸਰ ਬੱਚੇ ਇਸੇ ਤਰੀਕੇ ਦੇ ਨਾਲ ਸਫਰ ਕਰਦੇ ਹਨ। ਬਸ ਜਦੋਂ ਕਾਫੀ ਜਿਆਦਾ ਭਰ ਜਾਂਦੀ ਹੈ ਤਾਂ ਬੱਚਿਆਂ ਨੇ ਸਕੂਲ ਵੀ ਜਾਣਾ ਹੁੰਦਾ ਤਾਂ ਬੱਚੇ ਆਪਣੀ ਜਾਨ ਹਥੇਲੀ ਤੇ ਧਰ ਕੇ ਇਸ ਬੱਸ ਦੇ ਵਿੱਚ ਸਫਰ ਕਰਦੇ ਹਨ।
ਬੱਚੇ ਜਾ ਤਾਂ ਉੱਪਰ ਬੈਠਦੇ ਨੇ ਜਾਂ ਫਿਰ ਖਿੜਕਿਆਂ ਦੇ ਵਿੱਚ ਲਟਕ ਕੇ ਸਕੂਲ ਪਹੁੰਚਦੇ ਹਨ। ਇੱਕ ਤਾਂ ਸੰਘਣੀ ਧੁੰਦ ਹੈ ਦੂਸਰਾ ਜਦੋਂ ਇਹ ਬਸ ਇੱਕ ਪੁਲ ਦੇ ਹੇਠੋਂ ਦੀ ਲੰਘਦੀ ਹੈ ਤਾਂ ਉਦੋਂ ਖਤਰਾ ਇਹ ਰਹਿੰਦਾ ਹੈ। ਕਿ ਕਿਤੇ ਬੱਚਿਆਂ ਦਾ ਸਿਰ ਹੀ ਪੁੱਲ ਨਾਲ ਨਾ ਲੱਗ ਜਾਵੇ ਨਹੀਂ ਤਾਂ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ।
ਇਹ ਵੀ ਪੜ੍ਹੋ: ਪੁੱਤ ਦੀ ਮੌਤ ਤੋਂ ਬਾਅਦ ਨੂੰਹ ਛੱਡ ਗਈ ਘਰ, ਪੋਤੇ ਨੂੰ ਅਫ਼ਸਰ ਬਣਾਉਣ ਲਈ ਚਾਹ ਵੇਚ ਰਹੀ ਦਾਦੀ
ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀ ਐਕਸ਼ਨ ਲਿਆ ਜਾਂਦਾ ਹੈ? ਕਿ ਪੰਜਾਬ ਦਾ ਭਵਿੱਖ ਕਹੇ ਜਾਣ ਵਾਲੇ ਇਹ ਬੱਚੇ ਇਸੇ ਤਰੀਕੇ ਦੇ ਨਾਲ ਰੋਜ਼ ਆਪਣੀ ਜਾਨ ਨੂੰ ਹਥੇਲੀ ਤੇ ਧਰ ਕੇ ਸਫਰ ਕਰਨਗੇ ਜਾਂ ਫਿਰ ਕੋਈ ਪ੍ਰਬੰਧ ਮੁਕੰਮਲ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :