ਖੰਨਾ (ਗੁਰਦੀਪ)
ਪੰਜਾਬ ਦੇ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਅਜਿਹੇ ਮਾਮਲਿਆਂ ਦੇ ਵਧਣ ਦੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਵੀ ਸਹਿਮ ਦੇ ਮਾਹੌਲ ਵਿੱਚ ਹਨ। ਹੁਣ ਠੱਗਾਂ ਦੇ ਵੱਲੋਂ ਵੱਖ-ਵੱਖ ਹਥਕੰਡੇ ਅਪਣਾਏ ਜਾ ਰਹੇ ਹਨ ਅਤੇ ਸਾਈਬਰ ਠੱਗੀ ਦੇ ਰਾਹੀਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਤਾਜਾ ਮਾਮਲਾ ਲੁਧਿਆਣਾ ਦੇ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਤੋਂ ਉਹਨਾਂ ਦੇ ਵਿਦੇਸ਼ ‘ਚ ਰਹਿ ਰਹੇ ਪੁੱਤ ਦੇ ਨਾਮ ‘ਤੇ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਿਕ ਪਰਿਵਾਰ ਨੂੰ ਇੱਕ ਵਟਸਐਪ ‘ਤੇ ਕਾਲ ਆਉਂਦੀ ਹੈ, ਜਿਸ ਦੀ ਪ੍ਰੋਫਾਈਲ ਫੋਟੋ ‘ਤੇ ਇੱਕ ਪੁਲਿਸ ਅਫਸਰ ਦੀ ਫੋਟੋ ਲੱਗੀ ਹੁੰਦੀ ਹੈ। ਪਰਿਵਾਰ ਦੇ ਮੁਤਾਬਿਕ ਫੋਨ ਕਾਲ ‘ਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡਾ ਲੜਕਾ ਜੋ ਕੈਨੇਡਾ ਦੇ ਕੈਲਗਿਰੀ ਗਿਆ ਹੋਇਆ ਹੈ। ਉਸ ਨੂੰ ਕਿਸੇ ਕੇਸ ਵਿੱਚ ਫੜ ਲਿਆ ਗਿਆ ਹੈ।
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੇਟੇ ਨੂੰ ਸਹੀ ਸਲਾਮਤ ਛੱਡ ਦਿੱਤਾ ਜਾਵੇ ਤਾਂ ਉਸ ਲਈ ਤੁਹਾਨੂੰ ਪੰਜ ਲੱਖ ਰੁਪਏ ਦੇਣੇ ਪੈਣਗੇ। ਫੋਨ ‘ਤੇ ਅਜਿਹੀ ਖਬਰ ਸੁਣਦਿਆਂ ਹੀ ਪਰਿਵਾਰ ਦੇ ਜੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪਰਿਵਾਰ ਡਰ ਗਿਆ। ਡਰਦੇ-ਘਬਰਾਉਂਦੇ ਹੋਏ ਲੜਕੇ ਦੇ ਮਾਪਿਆਂ ਦੇ ਵੱਲੋਂ ਉਕਤ ਵਿਅਕਤੀ ਦੀ ਅਕਾਊਂਟ ਦੇ ਵਿੱਚ 5 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ।
ਉਹਨਾ ਦੇ ਕਹਿਣ ਤੇ ਉਸ ਨੇ 5 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ। ਪਰ ਕੁਝ ਦੇਰ ਬਾਅਦ ਉਕਤ ਵਿਅਕਤੀਆਂ ਵਲੋਂ ਉਨਹਾਂ ਦੇ ਪੁੱਤਰ ਨਾਲ ਗੱਲ ਨਹੀਂ ਕਰਵਾਈ ਗਈ। ਜਦੋਂ ਪਰਿਵਾਰ ਨੇ ਆਪਣੇ ਪੁੱਤਰ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਬਿਲਕੁਲ ਠੀਕ ਹੈ। ਜਿਸ ਤੋਂ ਬਾਅਦ ਪਰਿਵਾਰ ਨੂੰ ਪਤਾ ਚੱਲਿਆ ਕਿ ਉਹ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਏ ਹਨ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਡੀਐਸਪੀ ਹਰਤੇਸ਼ ਨੇ ਦੱਸਿਆ ਕਿ ਰਣਬੀਰ ਸਿੰਘ ਦੇ ਬਿਆਨਾਂ ‘ਤੇ ਥਾਣਾ ਸਾਈਬਰ ਕ੍ਰਾਈਮ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।