ਸਮਾਣਾ/ ਪੁਰਸ਼ੋਤਮ ਕੌਸ਼ਿਕ
ਪੰਜਾਬ ਦੇ ਵਿੱਚ ਨਸ਼ਿਆਂ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ। ਸਮਾਨਾ ਅਤੇ ਪਾਤੜਾਂ ਉਪ ਮੰਡਲ ਦੇ ਵਿੱਚ ਕਾਫੀ ਪਿੰਡ ਇਸ ਤਰ੍ਹਾਂ ਦੇ ਹਨ। ਜਿੱਥੇ ਕਾਲਾ ਪੀਲੀਆ ਲਗਾਤਾਰ ਪੈਰ ਪਸਾਰ ਰਿਹਾ।
ਪਿੰਡ ਕੁਲਾਰਾ, ਮਰੋੜੀ, ਮਰਦਾਹੇੜੀ, ਘਗਾ ਕੰਗਰੋਲੀ ਸਮਾਣਾ, ਇਮਾਮਗੜ੍ਹ ਇਨ੍ਹਾਂ ਇਲਾਕਿਆਂ ਦੇ ਮਰੀਜ਼ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਆ ਰਹੇ ਹਨ। ਹਰ ਮਹੀਨੇ ਨਵੇਂ ਮਰੀਜ਼ਾਂ ਦੀ ਗਿਣਤੀ ਦਾ ਵਧਣਾ ਚਿੰਤਾ ਦਾ ਵਿਸ਼ਾ ਹੈ। ਪਿੰਡਾਂ ਦੇ ਵਿੱਚ ਵੀ ਜਾ ਕੇ ਦੇਖਿਆ ਕਿ ਜੋ ਗਰਭਵਤੀ ਔਰਤਾਂ ਹੈ।
ਉਹਨਾਂ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਪੈਥਲੋਜੀ ਦੀ ਡਾਕਟਰ ਜਸਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਨੇ ਇਸ ਬਿਮਾਰੀ ਦੇ ਪੈਰ ਪਸਾਰਨ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਜਿਸ ਇਲਾਕੇ ਦੇ ਵਿੱਚ ਨਸ਼ਾ ਜ਼ਿਆਦਾ ਲੋਕਾਂ ਵੱਲੋਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:- ਨਹੀਂ ਦੇਖੀ ਹੋਣੀ ਫੁੱਲਾਂ ਦੀ ਅਜਿਹੀ ਕਲਾਕਾਰੀ, ਕਿਸੇ ਬਗੀਚੇ ਦਾ ਪਵੇਗਾ ਭੁਲੇਖਾ, ਦੇਖੋ ਪਰਿਵਾਰ ਦੇ ਹਾਲ
ਉਸ ਕਰਕੇ ਇਹ ਬਿਮਾਰੀ ਉਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲੈਂਦੀ ਹੈ। ਮਹਿਲਾਵਾਂ ਦੇ ਨਾਲ ਜੋ ਗੈਰ ਨਾਜਾਇਜ਼ ਨਾਲ ਸੰਬੰਧ ਬਣਾਏ ਜਾਂਦੇ ਹਨ। ਉਹਨਾਂ ਦੇ ਵਿੱਚ ਵੀ ਇਸ ਬਿਮਾਰੀ ਦੇ ਲੱਛਣ ਆ ਜਾਂਦੇ ਹਨ।
ਇੱਕ ਇੰਜੈਕਸ਼ਨ ਨੂੰ ਕਈ ਵਾਰ ਵਰਤੋਂ ਕਰਨ ਨਾਲ ਵੀ ਇਹ ਬਿਮਾਰੀ ਲੋਕਾਂ ਨੂੰ ਹੋ ਜਾਂਦੀ ਹੈ। ਇਸ ਦੇ ਲਈ ਸਰਕਾਰੀ ਹਸਪਤਾਲਾਂ ਦੇ ਵਿੱਚ ਤਾਂ ਇਲਾਜ ਮੁਫਤ ਕੀਤਾ ਜਾਂਦਾ ਹੈ। ਲੇਕਿਨ ਕੁਝ ਜੋ ਪ੍ਰਾਈਵੇਟ ਲੈਬੋਰਟਰੀਆਂ ਦੇ ਵੱਲੋਂ ਵੀ ਟੈਸਟ ਕੀਤੇ ਜਾਂਦੇ ਹਨ। ਇਸ ਕਰਕੇ ਮਰੀਜ਼ ਲਗਾਤਾਰ ਹੋਰ ਵੀ ਜ਼ਿਆਦਾ ਹੋ ਸਕਦੇ ਹਨ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।