ਵਿਦਿਆਰਥੀਆਂ ਲਈ ਕਨੈਡਾ ਨੇ ਰੂਲ ਬਦਲ ਦਿੱਤੇ ਹਨ ਜਿਸਦੇ ਚਲਦੇ ਵਿਦਿਆਰਥੀ ਹੁਣ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਦੇ ਵਿੱਚ ਅਪਲਾਈ ਨਹੀਂ ਕਰ ਸਕਣਗੇ। ਲਗਾਤਾਰ ਕੈਨੇਡਾ ਸਰਕਾਰ ਦੇ ਵੱਲੋਂ ਪਰਵਾਸੀਆਂ ਨੂੰ ਲੈ ਕੇ ਰੂਲਜ਼ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਉੱਥੇ ਹੀ ਹੁਣ ਕਨੈਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਇੱਕ ਯੂਨੀਵਰਸਿਟੀ ਤੋਂ ਦੂਸਰੀ ਯੂਨੀਵਰਸਿਟੀ ਬਦਲਣ ਲਈ ਹੁਣ ਰੂਲਸ ਦੇ ਵਿੱਚ ਤਬਦੀਲੀ ਕਰ ਦਿੱਤੀ ਹੈ।
ਇੱਥੇ ਵੀ ਦੱਸ ਦਈਏ ਕਿ ਭਾਰਤੀ ਮੂਲ ਨਾਲ ਜੁੜੇ ਵਿਦਿਆਰਥੀਆਂ ਲਈ ਇਹ ਇੱਕ ਵੱਡਾ ਝਟਕਾ ਹੈ ਉਧਰ ਇਸ ਨੂੰ ਲੈ ਕੇ ਵੀਜ਼ਾ ਐਕਸਪਰਟ ਨਿਤਿਨ ਚਾਵਲਾ ਨੇ ਖਾਸ ਗੱਲਬਾਤ ਦੌਰਾਨ ਜ਼ਿਕਰ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਜਿੱਥੇ ਇੱਕ ਵੱਡਾ ਝਟਕਾ ਹੈ ਤਾਂ ਉੱਥੇ ਹੀ ਉਹਨਾਂ ਨੂੰ ਪੀਆਰ ਲੈਣ ਵਿੱਚ ਵੀ ਹੁਣ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਵਿਦਿਆਰਥੀ ਬਦਲਦਾ ਹੈ ਤਾਂ ਉਸ ਨੂੰ ਸਾਰੇ ਨਾਮਸ ਦੁਬਾਰਾ ਤੋਂ ਪੂਰੇ ਕਰਨੇ ਹੋਣਗੇ ਜੇਕਰ ਇਹ ਨਾਮਸ ਪੂਰੇ ਨਾ ਹੋਏ ਤਾਂ 30 ਦਿਨਾਂ ਦੇ ਅੰਦਰ ਉਹਨਾਂ ਨੂੰ ਭਾਰਤ ਵਾਪਸ ਭੇਜਿਆ ਜਾ ਸਕਦਾ। ਕੈਨੇਡਾ ਸਰਕਾਰ ਦੇ ਇਸ ਫੈਸਲੇ ਨੇ ਹੁਣ ਭਾਰਤੀ ਵਿਦਿਆਰਥੀਆਂ ਦੀ ਸਿਰਦਰਦੀ ਨੂੰ ਇੱਕ ਵਾਰ ਫਿਰ ਵਧਾ ਦਿੱਤਾ ਹੈ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :