ਬੀਤੇ ਕਈ ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਪਾਰਟੀ ਦੀ ਨਗਰ ਕੌਂਸਲ ਬਣਦੀ ਆ ਰਹੀ ਸੀ ਅਤੇ ਪ੍ਰਾਪਰਟੀ ਟੈਕਸ ਇਕੱਠਾ ਕਰਨ ਵਿੱਚ ਬਿਲਕੁਲ ਢਿੱਲੀ ਕਾਰਗੁਜ਼ਾਰੀ ਸੀ। ਜਦੋਂ ਤੋਂ ਆਪ ਪਾਰਟੀ ਸੱਤਾ ਵਿੱਚ ਆਈ ਉਦੋਂ ਤੋਂ ਹੀ ਨਗਰ ਕੌਂਸਲ ਨਾਭਾ ਪ੍ਰਾਪਰਟੀ ਟੈਕਸ ਅਤੇ ਬਿਲਡਿੰਗ ਫੰਡ ਇਕੱਠਾ ਕਰਨ ਵਿੱਚ ਸਾਰੇ ਰਿਕਾਰਡ ਤੋੜ ਦਿੱਤੇ।
ਬੀਤੇ ਸਾਲ ਨਗਰ ਕੌਂਸਲ ਨਾਭਾ ਵੱਲੋ ਪ੍ਰੋਪਰਟੀ ਟੈਕਸ ਇਕੱਠਾ ਕਰਨ ਵਿੱਚ ਸੂਬੇ ਭਰ ਵਿੱਚੋਂ ਪਹਿਲੇ ਸਥਾਨ ਤੇ ਰਹੀ ਸੀ ਅਤੇ ਹੁਣ ਦੁਬਾਰਾ ਫਿਰ ਪ੍ਰੋਪਰਟੀ ਟੈਕਸ ਇਕੱਠਾ ਕਰਨ ਵਿੱਚ ਨਗਰ ਕੌਂਸਲ ਦੇ ਸਟਾਫ, ਪ੍ਰਧਾਨ ਅਤੇ ਈਓ ਦੀ ਅਣਥੱਕ ਮਿਹਨਤ ਸਦਕਾ ਬਿਲਡਿੰਗ ਟੈਕਸ ਇਕੱਠਾ ਕਰਨ ਵਿੱਚ ਮੋਹਰੀ ਸਾਬਤ ਹੋ ਰਹੀ ਹੈ।
ਭਾਵੇਂ ਕਿ ਅਜੇ ਵੀ ਪੰਜ ਮਹੀਨੇ ਟੈਕਸ ਇਕੱਠਾ ਕਰਨ ਵਿੱਚ ਬਾਕੀ ਰਹਿ ਗਏ ਹਨ ਪਰ ਹੁਣ ਤੋਂ ਹੀ ਨਗਰ ਕੌਂਸਲ ਨਾਭਾ ਵੱਲੋਂ 1 ਕਰੋੜ 75 ਲੱਖ ਰੁਪਏ ਦੀ ਰਾਸ਼ੀ ਇਕੱਠੀ ਕਰ ਲਈ ਹੈ ਅਤੇ ਦੂਜੇ ਪਾਸੇ ਪ੍ਰੋਪਰਟੀ ਟੈਕਸ ਵਿੱਚ ਵੀ 1 ਕਰੋੜ 10 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੱਲੋਂ ਨਗਰ ਕੌਂਸਲ ਦੇ ਕਰਮਚਾਰੀਆਂ ਅਤੇ ਨਾਭਾ ਨਿਵਾਸੀਆਂ ਨੂੰ ਵਧਾਈ ਦਿੱਤੀ ਉਹਨਾਂ ਕਿਹਾ ਕਿ ਜਿੰਨਾ ਪ੍ਰੋਪਰਟੀ ਟੈਕਸ ਇਕੱਠਾ ਹੋਵੇਗਾ ਉਸ ਦੇ ਹਿਸਾਬ ਨਾਲ ਹੀ ਵਿਕਾਸ ਕਾਰਜਾਂ ਦੇ ਲਈ ਰਾਸ਼ੀ ਮਿਲੇਗੀ।
ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਅਤੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਨੇ ਕਿਹਾ ਕਿ ਜੋ ਅਸੀਂ ਰਿਕਾਰਡ ਤੋੜ ਪ੍ਰੋਪਰਟੀ ਟੈਕਸ ਇਕੱਠਾ ਕੀਤਾ। ਇਹ ਸਟਾਫ ਦੀ ਮਿਹਨਤ ਸਦਕਾ ਅਤੇ ਲੋਕਾਂ ਦੀ ਪਰੇਰਨਾ ਸਦਕਾ ਇਕੱਠਾ ਹੋਇਆ ਹੈ।
ਕਿਉਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਵੀ ਪ੍ਰੋਪਰਟੀ ਟੈਕਸ ਵਿੱਚ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਇਹ 31 ਮਾਰਚ ਤੱਕ ਟੈਕਸ ਇਕੱਠਾ ਕੀਤਾ ਜਾਵੇਗਾ ਅਤੇ ਹੁਣ ਹੀ ਵੱਡੇ ਪੱਧਰ ਤੇ ਬਿਲਡਿੰਗ ਟੈਕਸ ਅਤੇ ਪ੍ਰਾਪਰਟੀ ਟੈਕਸ ਇਕੱਠਾ ਹੋ ਰਿਹਾ ਹੈ। ਨਗਰ ਕੌਂਸਲ ਨੇ 1 ਕਰੋੜ 75 ਲੱਖ ਰੁਪਏ ਇਕੱਠਾ ਕੀਤਾ ਹੈ।
ਇਹ ਵੀ ਪੜ੍ਹੋ:- ਗੁਲਾਬੀ ਸੁੰਡੀ ਨੇ ਬਰਬਾਦ ਕੀਤੀ ਤਿੰਨ ਏਕੜ ਫਸਲ, 75 ਹਜ਼ਾਰ ਰੁਪਏ ਦੇ ਹਿਸਾਬ ਨਾਲ ਲਈ ਸੀ ਠੇਕੇ ‘ਤੇ
ਕਾਂਗਰਸ ਸਰਕਾਰ ਵੇਲੇ 24 ਲੱਖ ਹੀ ਰਾਸੀ ਇਕੱਠੀ ਕੀਤੀ ਗਈ ਸੀ ਦੂਜੇ ਪਾਸੇ ਪ੍ਰਾਪਰਟੀ ਟੈਕਸ ਵਿੱਚ 1 ਕਰੋੜ 10 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਜਦੋਂ ਕੋਈ ਕਾਂਗਰਸ ਸਰਕਾਰ ਵੇਲੇ 96 ਲੱਖ ਹੀ ਇਕੱਠਾ ਕੀਤਾ ਗਿਆ ਸੀ, ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਹੀ ਇਨਾ ਪ੍ਰੋਪਰਟੀ ਟੈਕਸ ਅਤੇ ਬਿਲਡਿੰਗ ਟੈਕਸ ਇਕੱਠਾ ਕੀਤਾ ਗਿਆ ਹੈ। ਉਹਨਾਂ ਨੇ ਨਾਭਾ ਨਿਵਾਸੀਆਂ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਨੂੰ ਵਧਾਈ ਦਿੱਤੀ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।