ਕੱਪੜਿਆਂ ਦਾ ਕੰਮ ਕਰਨ ਵਾਲੇ ਨੂੰ ਕੀਤਾ ਕਿਡਨੈਪ, ਪੈਸਿਆਂ ਦੇ ਲੈਣ ਦੇਣ ਦਾ ਹੈ ਮਾਮਲਾ

Photo of author

By Stories


ਲੁਧਿਆਣਾ/ ਰਜਿੰਦਰ ਕੁਮਾਰ
ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਗੁਜਰਾਤ ਤੋਂ ਚਾਰ ਪੰਜ ਮਹੀਨੇ ਪਹਿਲਾਂ ਆਏ ਇੱਕ ਵਿਅਕਤੀ ਜਿਸ ਦੀ ਸ਼ਨਾਖਤ ਸੁਰਜੀਤ ਦਿਨਕਰ ਨਾਂ ਦੇਵਿਅਕਤੀ ਦੇ ਵੱਜੋਂ ਹੋਈ ਹੈ। ਉਸਨੂੰ ਅਗਵਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਮੌਕੇ ਤੇ ਪਹੁੰਚੀ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਹੈ ਕਿ ਚਾਰ ਤੋਂ ਪੰਜ ਮਹੀਨੇ ਪਹਿਲਾਂ ਹੀ ਇਹ ਵਿਅਕਤੀ ਗੁਜਰਾਤ ਤੋਂ ਇੱਥੇ ਆਇਆ ਸੀ। ਇਸ ਨੇ ਕੱਪੜੇ ਦੀ ਦੁਕਾਨ ਖੋਲੀ ਸੀ। ਉਹਨਾਂ ਕਿਹਾ ਕਿ ਇਸ ਵਿਅਕਤੀ ਦਾ ਪਿੱਛੇ ਕੁਛ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ ਅਤੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਇਹੀ ਪਤਾ ਲੱਗਿਆ ਹੈ ਕਿ ਉਹ ਸ਼ਖਸ ਇੱਥੇ ਉਸ ਨੂੰ ਲੱਭਦੇ ਲੱਭਦੇ ਆਏ ਸਨ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:- ਇਹ ਹੈ ਦੁਨੀਆ ਦਾ ਸਭ ਤੋਂ ਅਮੀਰ ਧਾਰਮਿਕ ਸਥਾਨ, ਰੋਜ਼ਾਨਾ ਚੜ੍ਹਦਾ ਹੈ 2 ਕਰੋੜ ਰੁਪਏ…

ਇਸ ਨੂੰ ਆਪਣੇ ਨਾਲ ਬਿਠਾ ਕੇ ਜਬਰੀ ਲੈ ਗਏ ਹਨ। ਉਹਨਾਂ ਕਿਹਾ ਕਿ ਬਾਕੀ ਅਸੀਂ ਕਿਹੜੀ ਕਾਰ ਚ ਲੈ ਕੇ ਗਏ ਹਨ। ਇਸ ਦੀ ਪੂਰੀ ਜਾਂਚ ਕਰ ਰਹੇ ਹਨ ਜਾਂਚ ਕਰਨ ਤੋਂ ਬਾਅਦ ਹੀ ਇਸ ਬਾਰੇ ਕੁਝ ਕਿਹਾ ਜਾ ਸਕੇਗਾ।ਦੱਸ ਦੇਈਏ ਕੀ ਜਿਸ ਵਿਅਕਤੀ ਨੂੰ ਕਿਡਨੈਪ ਕੀਤਾ ਗਿਆ ਹੈ। ਉਹ ਗੁਜਰਾਤ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਆਲੇ ਦੁਆਲੇ ਲੱਗੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।


ਸਰਦੀਆਂ ‘ਚ ਰੋਜ਼ਾਨਾ ਗੁੜ ਖਾਣ ਦੇ ਹੈਰਾਨੀਜਨਕ ਫਾਇਦੇ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment