ਪਟਿਆਲਾ ਦੇ ਰਜਿੰਦਰਾ ਹਸਪਤਾਲ ‘ਚ 42 ਲੱਖ ਦਾ ਗਬਨ, ਲੈਬ ਦੇ ਮੁਲਾਜ਼ਮਾਂ ਨੇ ਹੀ ਕੀਤਾ ਵੱਡਾ ਕਾਂਡ

Photo of author

By Stories


ਪਟਿਆਲਾ (ਮਨੋਜ ਸ਼ਰਮਾ)

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੀ ਬੀਐਲਸੀ ਲੈਬ ਦੇ ਵਿੱਚ 42 ਲੱਖ ਰੁਪਏ ਦੇ ਘੁਟਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਘੁਟਾਲੇ ਦਾ ਖੁਲਾਸਾ ਲੈਬ ਦੀ ਆਡਿਟ ਰਿਪੋਰਟ ਦੇ ਵਿੱਚ ਹੋਇਆ ਜਿਸ ਦੇ ਵਿੱਚ ਪਤਾ ਲੱਗਿਆ ਕਿ ਇੱਕ ਸਾਲ ਦੇ ਵਿੱਚ ਸੰਬੰਧਿਤ ਕਰਮਚਾਰੀਆਂ ਦੇ ਵੱਲੋਂ ਤਕਰੀਬਨ 42 ਲੱਖ ਰੁਪਏ ਦਾ ਗਬਨ ਕੀਤਾ ਗਿਆ ਹੈ | ਜਿਸ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।

ਇਸ਼ਤਿਹਾਰਬਾਜ਼ੀ

ਇਸ ਦੌਰਾਨ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਗਰੀਸ਼ ਸਾਹਨੀ ਨੇ ਦੱਸਿਆ ਕਿ ਬੀਸੀਐਲ ਲੈਬ ਦੇ ਟੈਸਟਾਂ ਚ ਰੋਜ਼ਾਨਾ ਦੀ ਆਮਦਨੀ 40 ਹਜ਼ਾਰ ਰੁਪਏ ਸੀ। ਉਸ ਤੋਂ ਬਾਅਦ ਜਦੋਂ ਗਬਨ ਦੀ ਜਾਂਚ ਹੋਈ ਤਾਂ ਇਹ ਆਮਦਨ ਡੇਢ ਲੱਖ ਰੁਪਏ ਤੱਕ ਪਹੁੰਚ ਗਈ ਹੈ ਦੇਖਿਆ ਜਾਵੇ ਤਾਂ ਰੋਜ਼ਾਨਾ ਇਕ ਲੱਖ ਰੁਪਏ ਦੀ ਚਪਤ ਲਗਾਈ ਜਾ ਰਹੀ ਸੀ | ਇਸ ਤਰ੍ਹਾਂ ਦੇ ਗਬਨ ਦਾ ਮਾਮਲਾ ਹੋਰ ਵਿਭਾਗਾਂ ਦੇ ਵਿੱਚ ਵੀ ਸਾਹਮਣੇ ਆਉਣ ਦਾ ਸ਼ੱਕ ਪ੍ਰਗਟਿਆ ਜਾ ਰਿਹਾ ਹੈ | ਕਿਉਂਕਿ ਅਕਸਰ ਵਿਭਾਗ ਸਿਟੀ ਸਕੈਨ ਸਹਿਤ ਹੋਰ ਬਹੁਤ ਸਾਰੇ ਅਜਿਹੇ ਟੈਸਟ ਹੁੰਦੇ ਹਨ ਜਿਹਦੇ ਵਿੱਚ ਲੰਬੇ ਸਮੇਂ ਤੋਂ ਮੈਨੂਅਲ ਢੰਗ ਦੇ ਨਾਲ ਰਸੀਦ ਕੱਟੀ ਜਾ ਰਹੀ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਘਰ ਵਿੱਚ ਕੀੜੀਆਂ ਦਾ ਆਤੰਕ? ਮੱਖੀਆਂ ਤੇ ਕੀੜੇ-ਮਕੌੜੇ ਵੀ ਬਣ ਗਏ ਹਨ ਸਿਰਦਰਦੀ! ਅਪਣਾਓ ਇਹ ਘਰੇਲੂ ਨੁਸਖੇ…

ਮੈਡੀਕਲ ਸੁਪਰੀਟੈਂਡੈਂਟ ਦਾ ਕਹਿਣ ਹੈ ਕਿ ਕੋਈ ਵੀ ਅਧਿਕਾਰੀ ਹੋਵੇ ਜਾਂ ਕਰਮਚਾਰੀ ਇਸ ਮਾਮਲੇ ‘ਚ ਜੇਕਰ ਸ਼ਾਮਿਲ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦਈਏ ਕਿ ਰੋਜ਼ਾਨਾ ਟੈਸਟ ਕਰਵਾਉਣ ਦੇ ਲਈ ਮਰੀਜ਼ ਆਪਣੀ ਫੀਸ ਲੈਬ ਦੇ ਵਿੱਚ ਜਮਾ ਕਰਵਾਉਂਦੇ ਹਨ ਅਤੇ ਉਹਨਾਂ ਟੈਸਟਾਂ ਦਾ ਸਾਰਾ ਪੈਸਾ ਬੈਂਕ ਦੇ ਵਿੱਚ ਜਮਾ ਕੀਤਾ ਜਾਂਦਾ ਹੈ। ਪਰ ਇਹ ਪੈਸੇ ਦੇ ਵਿੱਚੋਂ ਤਕਰੀਬਨ ਅੱਧਾ ਪੈਸਾ ਹੀ ਕਰਮਚਾਰੀਆਂ ਦੇ ਵੱਲੋਂ ਬੈਂਕ ਦੇ ਵਿੱਚ ਜਮਾ ਕੀਤਾ ਗਿਆ ਜਿਸ ਤੋਂ ਬਾਅਦ ਇਸ ਮਾਮਲੇ ਦੀ ਤਫਤੀਸ਼ ਕੀਤੀ ਗਈ ਜਿਸ ਚ 42 ਲੱਖ ਰੁਪਏ ਦੀ ਗਬਨ ਕਰਨ ਦੀ ਗੱਲ ਸਪਸ਼ਟ ਹੋ ਗਈ ਹੈ।


ਰੋਜ਼ਾਨਾ ਕਰ ਰਹੇ ਹੋ ਆਂਵਲੇ ਦਾ ਸੇਵਨ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਮੈਡੀਕਲ ਸੁਪਰੀਡੈਂਟ ਨੇ ਅੱਗੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜਿਵੇਂ ਹੀ ਸੱਚ ਸਾਹਮਣੇ ਆਉਂਦਾ ਹੈ ਤਾਂ ਉਕਤ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਗਬਨ ਕੀਤਾ ਪੈਸਾ ਵੀ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਇਸ ਮਾਮਲੇ ਸਬੰਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਜਾਵੇਗੀ ਤਾਂ ਜੋ ਇੰਨਾ ਖਿਲਾਫ ਕਾਰਵਾਈ ਹੋ ਸਕੇ ।

ਇਸ਼ਤਿਹਾਰਬਾਜ਼ੀ
  • First Published :



Source link

Leave a Comment