ਸਮਰਾਲਾ, ਪਰਮਿੰਦਰ ਵਰਮਾ : ਜਿੱਥੇ ਅੱਜਕੱਲ ਦੇ ਨੌਜਵਾਨ ਚੰਗੇ ਭਵਿੱਖ ਲਈ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ, ਆਪਣੀਆਂ ਜ਼ਮੀਨਾਂ ਵੇਚ ਕੇ ਤੇ ਕਰਜ਼ਾ ਚੁੱਕ ਕੇ ਵਿਦੇਸ਼ ਜਾਂਦੇ ਹਨ, ਤਾਂ ਉਨ੍ਹਾਂ ਲਈ ਇਹ ਸ਼ਖਸ ਮਿਸਾਲ ਹੈ। ਜਿਸ ਨੇ ਆਪਣੇ ਪਿੰਡ ਦੀ ਨੁਹਾਰ ਬਦਲਣ ਖਾਤਰ ਆਸਟ੍ਰੇਲੀਆ ਵਰਗੇ ਮੁਲਕ ਨੂੰ ਛੱਡ ਦਿੱਤਾ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਆਪਣਾ ਉੱਜਵਲ ਭਵਿੱਖ ਬਣਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ , ਪਰ ਸਮਰਾਲਾ ਤਹਿਸੀਲ ਦਾ ਪਿੰਡ ਹਰਬੰਸਪੁਰਾ ਦਾ ਇੱਕ ਸ਼ਖਸ ਆਸਟਰੇਲੀਆ ਤੋਂ ਵਾਪਸ ਆਪਣੇ ਵਤਨ ਪੰਜਾਬ ਵਿੱਚ ਪਰਤ ਆਇਆ। ਬਲਕਿ ਉਸ ਨੇ ਸਰਪੰਚ ਦੀ ਚੋਣ ਲੜ੍ਹੀ ਤੇ ਪਿੰਡ ਦਾ ਸਰਪੰਚ ਬਣ ਗਿਆ। ਸਰਪੰਚ ਬਣਨ ਤੋਂ ਬਾਅਦ ਤੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਇਸ ਸ਼ਖਸ ਨੇ ਪਿੰਡ ਦੇ ਕਈ ਕੰਮ ਆਪਣੇ ਹੱਥੀਂ ਕੀਤੇ ਹਨ।
ਇਸ ਸ਼ਖਸ ਦਾ ਸੁਪਨਾ ਹੈ ਕਿ ਆਪਣੇ ਪਿੰਡ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਪਿੰਡਾਂ ਵਿੱਚੋਂ ਇੱਕ ਪਿੰਡ ਬਣਾਵੇ। ਇਸ ਸ਼ਖਸ ਨੇ ਆਖਿਆ ਹੈ ਕਿ ਉਹ ਆਪਣੇ ਪਿੰਡ ਦੇ ਹਰ ਨੌਜਵਾਨ ਨੂੰ ਖੇਡਾਂ ਨਾਲ ਜੋੜੇਗਾ ਤਾਂ ਜੋ ਹਰ ਨੌਜਵਾਨ ਮਾਨਸਿਕ ਅਤੇ ਸਰੀਰਕ ਪੱਖੋਂ ਮਜ਼ਬੂਤ ਹੋ ਸਕੇ। ਇਸ ਸਰਪੰਚ ਨੇ ਇਹ ਵੀ ਆਖਿਆ ਕਿ ਉਹ ਆਪਣੇ ਪਿੰਡ ਵਿੱਚ ਇੱਕ ਖੇਡ ਮੈਦਾਨ ਬਣਾਉਣ ਦੇ ਨਾਲ-ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਲਈ ਪਿੰਡ ਦੇ ਵਿੱਚ ਇੱਕ ਲਾਇਬਰੇਰੀ ਵੀ ਬਣਵਾਏਗਾ। ਨਾਲ ਹੀ ਪਿੰਡ ਦੀ ਹਰ ਧੀ ਦੇ ਵਿਆਹ ਮੌਕੇ 11000 ਰੁਪਏ ਸ਼ਗਨ ਦੇਣ ਦਾ ਵੀ ਐਲਾਨ ਕੀਤਾ। ਪਿੰਡ ਦੇ ਵਿੱਚ ਨਸ਼ਿਆਂ ਨੂੰ ਖਤਮ ਕਰਨ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਨੌਜਵਾਨ ਨਸ਼ਾ ਛੱਡ ਖੇਡ ਮੈਦਾਨ ਨਾਲ ਜੁੜ ਸਕਣ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :