ਸਮਾਣਾ (ਪੁਰੁਸ਼ੋਤਮ ਕੌਸ਼ਿਕ)
ਪੰਜਾਬ ਦੇ ਵਿੱਚ 2015 ਤੋਂ ਲੈ ਕੇ ਹੁਣ ਤੱਕ ਹੋਈਆਂ ਬੇਅਦਬੀ ਦੀ ਘਟਨਾਵਾਂ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਦੇ ਲਈ ਆਪਣਾ ਵਿਰੋਧ ਪ੍ਰਗਟ ਕਰਦੇ ਗੁਰਜੀਤ ਸਿੰਘ ਖਾਲਸਾ ਖੇੜੀ ਨਗਾਈਆਂ 41 ਦਿਨ ਤੋਂ ਭਾਰਤੀ ਸੰਸਾਰ ਨਿਗਮ ਦੇ ਟਾਵਰ ‘ਤੇ ਚੜ੍ਹੇ ਹੋਏ ਹਨ। ਇੱਕ ਪਾਸੇ ਸਰਦੀ ਸ਼ੁਰੂ ਹੋ ਗਈ ਹੈ ਅਤੇ ਉਹਨਾਂ ਦੀ ਸਿਹਤ ‘ਤੇ ਵੀ ਪ੍ਰਭਾਵ ਪੈ ਰਿਹਾ ਹੈ ਲੇਕਿਨ ਉਹ ਟਾਵਰ ਤੋਂ ਹੇਠਾਂ ਨਹੀਂ ਆ ਰਹੇ। ਉਹਨਾਂ ਨੂੰ ਅਪੀਲ ਕਰਨ ਲਈ ਉਹਨਾਂ ਕਾ ਹਾਲ ਚਾਲ ਜਾਣਨ ਦੇ ਲਈ ਸ੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਸਮਾਨਾ ਵਿਖੇ ਪਹੁੰਚੇ ।ਹੁਣ ਉਹਨਾਂ ਦੇ ਨਾਲ ਸਮਾਨਾ ਵਿਧਾਇਕ ਜੋੜਾ ਮਾਜਰਾ ਵੀ ਨਾਲ ਸਨ। ਉਹਨਾਂ ਨੇ ਗੁਰਜੀਤ ਸਿੰਘ ਖਾਲਸਾ ਨੂੰ ਅਪੀਲ ਕੀਤੀ ਤੁਸੀਂ ਹੇਠਾਂ ਆ ਜਾਓ ਲੇਕਿਨ ਉਹਨਾਂ ਨੇ ਥੱਲੇ ਉਤਰਨ ਤੋਂ ਇਨਕਾਰ ਕਰ ਦਿੱਤਾ ਅਤੇ 23 ਤਾਰੀਕ ਦਾ ਜੋ ਸਮਾਨਾ ਬੰਦ ਦਾ ਸੱਦਾ ਸੀ ਉਸ ਨੂੰ ਉਹਨਾਂ ਨੇ ਫਿਲਹਾਲ ਕੁਝ ਸਮੇਂ ਦੇ ਲਈ ਅੱਗੇ ਪਾ ਦਿੱਤਾ ਹੈ।
MP ਮਾਲਵਿੰਦਰ ਸਿੰਘ ਕੰਘ ਦੀ ਅਪੀਲ ‘ਤੇ ਨੇ ਸਿੱਖ ਸੰਗਤਾਂ ਨੂੰ ਭਰੋਸਾ ਦਿੱਤਾ ਕਿ ਲੋਕ ਸਭਾ ਸੈਸ਼ਨ 25 ਨਵੰਬਰ ਤੋਂ ਸ਼ੁਰੂ ਹੋ ਰਿਹਾ ਉਸ ਦੇ ਵਿੱਚ ਅਸੀਂ ਪੰਜਾਬ ਦੇ ਜਿੰਨੇ ਲੋਕ ਸਭਾ ਮੈਂਬਰ ਹਾਂ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀ ਘਟਨਾਵਾਂ ਦੇ ਲਈ ਸਖਤ ਕਾਨੂੰਨ ਬਣਨ ਅਤੇ ਹੋਰ ਧਰਮਾਂ ਦੇ ਪਵਿੱਤਰ ਗ੍ਰੰਥਾਂ ਲਈ ਵੀ ਸਖਤ ਕਾਨੂੰਨ ਬਣਾਉਣ ਦੇ ਲਈ ਇਹ ਮੁੱਦਾ ਲੋਕ ਜ਼ਰੂਰ ਚੁੱਕਾਂਗੇ।
ਉਨਹਾਂ ਕਿਹਾ ਜੇ ਸਾਨੂੰ ਧਰਨਾ ਦੇਣਾ ਪਿਆ, ਧਰਨਾ ਦੇਵਾਂਗੇ। ਰਾਸ਼ਟਰਪਤੀ ਨੂੰ ਵੀ ਮਿਲਾਂਗੇ ਇਸ ਬਾਰੇ ਬੋਲਦੇ ਹੋਏ ਪੰਥਕ ਆਗੂ ਰਜਿੰਦਰ ਸਿੰਘ ਫਤਿਹਗੜ ਛੰਨਾ ਨੇ ਜਾਣਕਾਰੀ ਦਿੱਤੀ ਕਿ 40 ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਾਲਵਿੰਦਰ ਸਿੰਘ ਨੂੰ ਸਾਡੇ ਕੋਲ ਭੇਜਿਆ ਗਿਆ ਹੈ। ਉਨਾਂ ਦੇ ਵਿਸ਼ਵਾਸ ਤੇ 23 ਨਵੰਬਰ ਦਾ ਸਮਾਣਾ ਬੰਦ ਦਾ ਸੱਦਾ ਵਾਪਸ ਲਿਆ ਜਾ ਰਿਹਾ ਲੇਕਿਨ ਲੋਕਾਂ ਦਾ ਇਕੱਠ ਹੋਵੇਗਾ।
-
ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ। -
ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ। -
Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ। -
ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/d9hHk ਕਲਿੱਕ ਕਰੋ।
- First Published :