ਨਾਭਾ, ਭੁਪਿੰਦਰ ਸਿੰਘ : ਦੇਸ਼ ਅੰਦਰ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਦੋ ਡੰਗ ਦੀ ਸਬਜ਼ੀ ਬਣਾਉਣ ਲਈ ਕਈ ਵਾਰ ਸੋਚਣਾ ਪੈਂਦਾ ਹੈ ਅਤੇ ਮਹਿੰਗਾਈ ਆਮ ਲੋਕਾਂ ਦੇ ਬਜਟ ਤੋਂ ਬਾਹਰ ਹਿੰਦੀ ਜਾ ਰਹੀ ਹੈ। ਜਿਸ ਦੇ ਤਹਿਤ ਨਾਭਾ ਵਿਖੇ ਦਿਨੋ ਦਿਨ ਵੱਧ ਰਹੀ ਮਹਿੰਗਾਈ ਦੇ ਚੱਲਦਿਆਂ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਰਹਿਨੁਮਾਈ ਹੇਠ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਵੱਲੋਂ ਗਲਾਂ ਦੇ ਵਿੱਚ ਆਲੂ, ਪਿਆਜ, ਟਮਾਟਰ ਦੇ ਹਾਰ ਪਾ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਆਲੂ-ਪਿਆਜ ਟਮਾਟਰ ਅਤੇ ਲਸਣ ਗਰੀਬ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ ਅਤੇ ਕੇਂਦਰ ਸਰਕਾਰ ਗਰੀਬਾਂ ਦੀ ਸਾਰ ਹੀ ਨਹੀਂ ਲੈ ਰਹੀ।
ਮਹਿੰਗਾਈ ਨੂੰ ਲੈ ਕੇ ਲੋਕਾਂ ਦੇ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਆਪਣੇ ਗਲੇਆਂ ਵਿੱਚ ਪਿਆਜ, ਟਮਾਟਰ, ਆਲੂ ਦੇ ਹਾਰ ਪਾ ਕੇ ਕੇਂਦਰ ਸਰਕਾਰ ਖਿਲਾਫ ਰੋਸ-ਪ੍ਰਦਰਸ਼ਨ ਕੀਤਾ। ਇਹ ਨਾਭਾ ਨਿਵਾਸੀ ਹਨ ਜੋ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਵਿਖਾਈ ਦੇ ਰਹੇ ਹਨ। ਜੇਕਰ ਪਿਆਜ ਦੀ ਗੱਲ ਕੀਤੀ ਜਾਵੇ ਤਾਂ ਪਿਆਜ 70 ਰੁਪਏ ਦੇ ਕਿਲੋ ਕਰੀਬ ਹੈ, ਆਲੂ 60 ਰੁਪਏ ਕਿਲੋ, ਟਮਾਟਰ 50 ਰੁਪਏ ਕਿਲੋ ਅਤੇ ਲਸਣ 400 ਰੁਪਏ ਕਿਲੋ ਵਿਕ ਰਿਹਾ ਹੈ, ਜਿਸ ਕਰਕੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰਬਾਜ਼ੀ ਕਰਕੇ ਰੋਸ ਮਾਰਚ ਕੱਢਿਆ ਗਿਆ।
ਇਸ ਮੌਕੇ ‘ਤੇ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਅਤੇ ਪ੍ਰਦਰਸ਼ਨਕਾਰੀ ਔਰਤ ਸੁਲਤਾਨਾ ਬੇਗਮ ਨੇ ਕਿਹਾ ਕਿ ਕੇਂਦਰ ਸਰਕਾਰ ਮਹਿੰਗਾਈ ‘ਤੇ ਨੱਥ ਪਾਉਣ ਵਿੱਚ ਨਾ ਕਾਮਯਾਬ ਸਾਬਿਤ ਹੋਈ ਹੈ। ਕਿਉਂਕਿ ਮਹਿਗਾਈ ਦੇ ਨਾਲ ਸਬਜ਼ੀਆਂ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ। ਉਨ੍ਹਾਂ ਕਿਹਾ ਕਿ ਰਸੋਈ ਦਾ ਬਜਟ ਬਿਲਕੁਲ ਹਿਲ ਚੁੱਕਿਆ ਹੈ। ਜਿਸ ਦੇ ਰੋਸ ਵਜੋਂ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ। ਪਰ ਸਰਕਾਰਾਂ ਮਹਿੰਗਾਈ ਦੇ ਖਿਲਾਫ ਕੋਈ ਕਦਮ ਨਹੀਂ ਉਠਾ ਰਹੀਆਂ, ਅਸੀਂ ਸੁੱਤੀ ਪਈ ਸਰਕਾਰ ਨੂੰ ਜਗਾਉਣ ਦੇ ਲਈ ਇਹ ਰੋਸ-ਪ੍ਰਦਰਸ਼ਨ ਕਰ ਰਹੇ ਹਾਂ।
- First Published :