ਸਿੱਖ ਸਮਾਜ ਨੂੰ ਵੰਢਣ ‘ਚ ਬਾਬਿਆਂ ਦਾ ਵੱਡਾ ਹੱਥ, ਹਰਨਾਮ ਸਿੰਘ ਧੁੰਮਾਂ ‘ਤੇ ਭੜਕੇ ਸਿੱਖ ਬੁੱਧੀਜੀਵੀ

Photo of author

By Stories


ਮੁੰਬਈ ਦੇ ਵਿੱਚ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖਾਲਸਾ ਵੱਲੋਂ ਭਾਜਪਾ ਦੇ ਹੱਕ ਦੇ ਵਿੱਚ ਵੋਟਾਂ ਮੰਗਣ ਦਾ ਮਾਮਲਾ ਹੁਣ ਭੱਖਦਾ ਜਾ ਰਿਹਾ ਹੈ। ਇਸ ਮਾਮਲੇ ਦੇ ਵਿੱਚ ਸਿੱਖ ਬੁੱਧੀਜੀਵੀ ਡਾਕਟਰ ਅਨੁਰਾਗ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਇਸ ਵਕਤ ਮਾਹੌਲ ਖਰਾਬ ਹੋ ਰਿਹਾ ਹੈ। ਧਾਰਮਿਕ ਅਤੇ ਸਿਆਸੀ ਸੰਕਟ ਚੱਲ ਰਿਹਾ ਹੈ ਇਸ ਵਿੱਚ ਬਾਬੇ ਹੀ ਜਿੰਮੇਵਾਰ ਹਨ।

ਇਸ਼ਤਿਹਾਰਬਾਜ਼ੀ

ਉਹਨਾਂ ਕਿਹਾ ਕਿ ਸਾਰੇ ਹੀ ਬਾਬੇ ਪੰਜਾਬ ਨਾਲ ਹੀ ਸੰਬੰਧਿਤ ਨੇ ਭਾਵੇਂ ਉਹ ਰਾਮ ਰਹੀਮ ਹੋਵੇ ਭਾਵੇਂ ਉਹ ਹੋਰ ਬਾਬੇ ਹੋਣ। ਡਾਕਟਰ ਅਨੁਰਾਗ ਸਿੰਘ ਮੁਤਾਬਿਕ ਜਰਨੈਲ ਸਿੰਘ ਨੇ ਹੀ ਮੁੰਬਈ ਦੇ ਵਿੱਚ ਆਪਣਾ ਦਫਤਰ ਬਣਾਇਆ ਸੀ ਅਤੇ ਉਸਨੂੰ ਰੈਨੋਵੇਟ ਕਰਨ ਤੋਂ ਬਾਅਦ ਉਸ ਦਾ ਉਦਘਾਟਨ ਕਰਨ ਲਈ ਜੇਕਰ ਮਨਜਿੰਦਰ ਸਿਰਸਾ ਆ ਸਕਦੇ ਨੇ ਤਾਂ ਜ਼ਾਹਿਰ ਹੈ ਕਿ ਉਹ ਭਾਜਪਾ ਦੇ ਹੱਕ ਦੇ ਵਿੱਚ ਜੇਕਰ ਵੋਟਾਂ ਮੰਗਦੇ ਨੇ ਤਾਂ ਹੈਰਾਨੀ ਨਹੀਂ ਹੋਣੀ ਚਾਹੀਦੀ। ਡਾਕਟਰ ਅਨੁਰਾਗ ਸਿੰਘ ਨੇ ਕਿਹਾ ਕਿ ਇੱਕ ਦਹਾਕੇ ਪਹਿਲਾਂ ਹੋਈਆਂ ਚੋਣਾਂ ਦੇ ਵਿੱਚ ਹਰਨਾਮ ਸਿੰਘ ਖਾਲਸਾ ਨੇ ਅਰਦਾਸ ਕਰਕੇ ਸਿੱਖ ਸਮਾਜ ਨੂੰ ਅਕਾਲੀ ਦਲ ਦੇ ਹੱਕ ਦੇ ਵਿੱਚ ਭੁਗਤਣ ਲਈ ਕਿਹਾ ਸੀ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ: ਘਰ ਵਿੱਚ ਕੀੜੀਆਂ ਦਾ ਆਤੰਕ? ਮੱਖੀਆਂ ਤੇ ਕੀੜੇ-ਮਕੌੜੇ ਵੀ ਬਣ ਗਏ ਹਨ ਸਿਰਦਰਦੀ! ਅਪਣਾਓ ਇਹ ਘਰੇਲੂ ਨੁਸਖੇ…

ਉਹਨੇ ਕਿਹਾ ਕਿ ਇਹ ਬਾਬੇ ਅਜਿਹਾ ਹੀ ਕਰਦੇ ਹਨ। ਪਰ ਵੱਡੀ ਗੱਲ ਇਹ ਹੈ ਕਿ ਇਹਨਾਂ ਦੀ ਇਸ ਅਪੀਲ ਦਾ ਕੋਈ ਫਰਕ ਪੈਂਦਾ ਹੈ ਜਾਂ ਨਹੀਂ? ਉਹਨਾਂ ਕਿਹਾ ਕਿ ਨਾ ਤਾਂ ਰਾਮ ਰਹੀਮ ਦੀ ਅਪੀਲ ਦਾ ਕੋਈ ਫਰਕ ਪਿਆ ਸੀ ਅਤੇ ਨਾ ਹੀ ਹਰਨਾਮ ਸਿੰਘ ਖਾਲਸਾ ਦੀ ਅਪੀਲ ਨਾਲ ਕੋਈ ਫਰਕ ਪਵੇਗਾ। ਉਹਨੇ ਇਹ ਵੀ ਕਿਹਾ ਕਿ ਸਿੱਖ ਸਮਾਜ ਨੂੰ ਵੰਡਣ ਦੇ ਵਿੱਚ ਬਾਬਿਆਂ ਦਾ ਹੱਥ ਰਿਹਾ ਹੈ।


ਰੋਜ਼ਾਨਾ ਕਰ ਰਹੇ ਹੋ ਆਂਵਲੇ ਦਾ ਸੇਵਨ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਇਸ਼ਤਿਹਾਰਬਾਜ਼ੀ
  •  ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
    https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।

  •  ਹਰ ਵੇਲੇ Update ਰਹਿਣ ਲਈ ਸਾਨੂੰ
    Facebook ‘ਤੇ Like ਕਰੋ।

  •  Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
    YouTube ਚੈਨਲ ਨੂੰ Subscribe ਕਰੋ।

  •  ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
    https://shorturl.at/d9hHk ਕਲਿੱਕ ਕਰੋ।

  • First Published :



Source link

Leave a Comment